July 5, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਚੋਣ ਘੋਸ਼ਣਾ ਪੱਤਰ ਤਿਆਰ ਕਰਣ ਵਾਲੀ ‘ਪੰਜਾਬ ਡਾਇਲਾਗ’ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੇਸਟੋ ਦੇ ਮੁੱਦੇ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਮੁਆਫੀ ਮੰਗ ਲਈ ਹੈ।
ਅਸ਼ੀਸ਼ ਖੇਤਾਨ ਨੇ ਕਿਹਾ ਕਿ ਯੂਥ ਮੈਨੀਫੇਸਟੋ ਦੇ ਪ੍ਰੋਗਰਾਮ ਦੌਰਾਨ ਉਨਾਂ ਦੇ ਮੂੰਹੋਂ ਅਨਜਾਨੇ ਵਿੱਚ ਨਿਕਲੇ ਕੁਝ ਸ਼ਬਦਾਂ ਲਈ ਉਹ ਮੁਆਫੀ ਮੰਗਦੇ ਹਨ। ਉਨਾਂ ਨੇ ਕਿਹਾ ਕਿ ਉਨਾਂ ਦਾ ਇਰਾਦਾ ਕਿਸੇ ਵੀ ਵਰਗ, ਸਮੂਹ ਅਤੇ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪੰਹੁਚਾਣਾ ਨਹੀਂ ਸੀ।
Related Topics: Aam Aadmi Party, Aashish Khetan