ਸਿੱਖ ਖਬਰਾਂ

“ਜ਼ਾਂਬਾਜ ਰਾਖਾ” ਦੇ ਲੇਖਕ ਏ.ਆਰ ਦਰਸ਼ੀ ਨਹੀਂ ਰਹੇ

May 22, 2015 | By

ਲੁਧਿਆਣਾ( 12 ਮਈ, 2015): ਪੰਜਾਬ ਦੇ ਸਾਬਕਾ ਪੀ. ਸੀ. ਐੱਸ ਅਫਸਰ ਅਤੇ ਦਲਿਤ ਲੇਖਕ ਏ. ਆਰ ਦਰਸ਼ੀ, ਜਿੰਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ‘ਤੇ “ਜ਼ਾਂਬਾਜ ਰਾਖਾ” ਕਿਤਾਬ ਲਿਖੀ ਸੀ ,ਅੱਜ ਲੁਧਿਆਣਾ ਵਿੱਖੇ ਸੰਸਾਰਕ ਯਾਤਰਾ ਪੁਰੀ ਕਰਕੇ ਅਕਾਲ ਚਲਾਣਾ ਗਏ ਹਨ।

ਉਹ ਲੁਧਿਆਣਾ ਸਥਿਤ ਮਲਿਹਾਰ ਸਿਨੇਮਾ ਰੋੜ ਵਿਖੇ ਆਪਣੀ ਰਿਹਾੲਸ਼ਿ ‘ਤੇ ਰਹਿ ਰਹੇ ਸਨ।

unnamed (1)
ਸ਼੍ਰੀ ਏ. ਆਰ ਦਰਸ਼ੀ ਜਾਗਰੂਕ ਸਿੱਖ ਹਲਕਿਆਂ ਵਿੱਚ ਬਹੁਤ ਸਤਿਕਾਰ ਯੋਗ ਸਖਸ਼ੀਅਤ ਸਨ। ਉਨ੍ਹਾਂ ਨੇ ਬੜੀ ਬਹਾਦਰੀ ਨਾਲ ਜੂਨ 1984 ਦੇ ਵਰਤਾਰੇ ਅਤੇ ਸੰਤ ਭਿੰਡਰਾਂਵਾਿਲਆਂ ਦੀ ਅਜ਼ੀਮ ਸ਼ਖਸ਼ੀਅਤ ਦੇ ਆਪਣੀ ਕਲਮ ਰਾਹੀਂ ਦਰਸ਼ਨ ਕਰਵਾਏ, ਜਿਸਦਾ ਕਿ ਉਨ੍ਹਾਂ ਨੇ ਆਪ ਵੀ ਨਿੱਘ ਮਾਣਿਆ ਸੀ।

ਉਨ੍ਹਾਂ ਨੇ ਆਪਣੇ ਕਾਰਜ਼ਕਾਲ ਦੌਰਾਨ ਜੂਨ 1984 ਦੇ ਪਹਿਲਾਂ ਅਤੇ ਬਾਅਦ ਵਿੱਚ ਵਰਤੇ ਵਰਤਾਰੇ ਨੂੰ ਬੜੀ ਨੇੜਿਓੁਂ ਡਿੱਠਾ ਸੀ ਅਤੇ ਉਨ੍ਹਾਂ ਨੇ ਇਸ ਸਮੇ ਦੌਰਾਨ ਸੰਤ ਭਿੰਡਰਾਂਵਾਲ਼ਿਆਂ ਨਾਲ ਹੋਈਆਂ ਮੁਲਾਕਾਤਾਂ ਦੇ ਅਧਾਰ ‘ਤੇ ਅੰਗਰੇਜ਼ੀ ਵਿੱਚ ਕਿਤਾਬ ਲਿਖੀ ਸੀ। ਜਿਸਦਾ ਬਾਅਦ ਵਿੱਚ ਤਰਜ਼ਮਾ ਪ੍ਰੋ ਕੁਲਬੀਰ ਸਿੰਘ ਨੇ “ਜ਼ਾਂਬਾਜ ਰਾਖਾ” ਸਿਰਲੇਖ ਅਧੀਨ ਕੀਤਾ ਸੀ।


Read in English, and download PDF version of book (The Gallant Defender):

A. R. Darshi, author of The Gallant Defender book on Sant Bhindranwale passes away


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,