ਸਿਆਸੀ ਖਬਰਾਂ

ਕਾਂਗਰਸ ਨੇ ਕਮਲ ਨਾਥ ਨੂੰ ਪੰਜਾਬ ਭੇਜ ਕੇ ਸਿੱਖਾਂ ਦੇ ਜਖਮਾਂ ਉੱਤੇ ਲੂਣ ਪਾਇਆ : ਆਮ ਆਦਮੀ ਪਾਰਟੀ

June 13, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਦੇ ਵਿਵਾਦਿਤ ਆਗੂ ਕਮਲ ਨਾਥ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦਾ ਇੰਚਾਰਜ ਬਣਾ ਕੇ ਪੰਜਾਬ ਭੇਜੇ ਜਾਣ ‘ਤੇ ਤਿੱਖੀ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਮਲ ਨਾਥ ਨੂੰ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਦੱਸਦੇ ਹੋਏ ‘ਆਪ’ ਨੇ ਇਸ ਨੂੰ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਪਾਉਣ ਵਾਲਾ ਕਦਮ ਦੱਸਿਆ ਹੈ।

ਕਮਲ ਨਾਥ, ਸੁੱਚਾ ਸਿੰਘ ਛੋਟੇਪੁਰ (ਫਾਈਲ ਫੋਟੋ)

ਕਮਲ ਨਾਥ, ਸੁੱਚਾ ਸਿੰਘ ਛੋਟੇਪੁਰ (ਫਾਈਲ ਫੋਟੋ)

ਐਤਵਾਰ ਨੂੰ ‘ਆਪ’ ਵਲੋਂ ਜਾਰੀ ਬਿਆਨ ਵਿਚ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤ 32 ਸਾਲ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਪਰੰਤੂ ਉਨ੍ਹਾਂ ਨੂੰ ਇਨਸਾਫ ਦੇਣ ਦੀ ਬਜਾਏ ਵਾਰ- ਵਾਰ ਚਿੜਾਇਆ ਜਾ ਰਹਿਾ ਹੈ। ਕਮਲ ਨਾਥ ਨੂੰ ਇੰਚਾਰਜ ਬਣਾਕੇ ਪੰਜਾਬ ਭੇਜਣਾ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਤੋਂ ਘੱਟ ਨਹੀਂ ਹੈ, ਜੋ ਬੇਇਨਸਾਫੀ ਦੇ ਕਾਰਨ ਅੱਜ ਵੀ ਤਾਜ਼ਾ ਹਨ। ਛੋਟੇਪੁਰ ਨੇ ਕਿਹਾ ਕਿ ਕਾਂਗਰਸ ਇਸ ਤੋਂ ਪਹਲਿਾਂ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਐਚਕੇਐਲ ਭਗਤ ਅਤੇ ਖੁਦ ਕਮਲ ਨਾਥ ਨੂੰ ਨਾ ਕੇਵਲ ਬਚਾਉਂਦੀ ਰਹੀ ਹੈ, ਸਗੋਂ ਉੱਚੇ ਅਹੁਦੇ ਦੇ ਕੇ ਨਿਵਾਜਦੀ ਵੀ ਰਹੀ ਹੈ।

ਛੋਟੇਪੁਰ ਨੇ ਕਿਹਾ ਕਿ ਕਮਲ ਨਾਥ ਸਿੱਖ ਕਤਲੇਆਮ ਦਾ ਦਾਗੀ ਹੈ, ‘ਇੰਡਅਿਨ ਐਕਸਪ੍ਰੈਸ’ ਦੇ ਉੱਘੇ ਪੱਤਰਕਾਰ ਸੰਜੇ ਸੂਰੀ ਵਲੋਂ ਪ੍ਰਤੱਖਦਰਸ਼ੀ ਦੇ ਤੌਰ ਉੱਤੇ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦੇ ਕੇ ਅਤੇ ਨਾਨਾਵਤੀ ਕਮਿਸ਼ਨ ਦੇ ਅੱਗੇ ਜ਼ੁਬਾਨੀ ਕਲਮਬੰਦ ਕਰਵਾਏ ਗਏ ਬਿਆਨਾਂ ਵਿਚ ਕਿਹਾ ਹੈ ਕਿ ਇਕ ਨਵੰਬਰ 1984 ਨੂੰ ਕਮਲ ਨਾਥ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਦੋ ਘੰਟਿਆਂ ਤੱਕ ਦੰਗਾਕਾਰੀਆਂ ਦੀ ਭੀੜ ਨੂੰ ਦਿਸ਼ਾ-ਨਿਰਦੇਸ਼ ਅਤੇ ਭੜਕਾਉਂਦੇ ਰਹੇ। ਪ੍ਰਸਿੱਧ ਵਕੀਲ ਐਚਐਸ ਫੂਲਕਾ ਦੀ ਕਿਤਾਬ ਵੱਿਚ ਵੀ ਕਮਲ ਨਾਥ ਉੱਤੇ ਦੰਗਾਕਾਰੀਆਂ ਦੀ ਭੀੜ ਨੂੰ ਭੜਕਾਉਣ ਦੇ ਹਵਾਲੇ ਹਨ।

ਛੋਟੇਪੁਰ ਨੇ ਕਿਹਾ ਕਿ ਬੇਇਨਸਾਫੀ ਤੋਂ ਦੁਖੀ ਸਿੱਖ ਜਗਤ 32 ਸਾਲ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਭੁੱਲਿਆ ਨਹੀਂ ਹੈ ਜੋ ਸ਼ਰੇਆਮ ਘੁੰਮ ਰਹੇ ਹਨ, ਪ੍ਰੰਤੂ ਕਾਂਗਰਸ ਹਾਈਕਮਾਨ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦੇ ਕਾਰਨ ਵਾਰ-ਵਾਰ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਰਗੜ ਰਹੀ ਹੈ। ਛੋਟੇਪੁਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਨੂੰ ਇਸਦਾ ਜਵਾਬ ਬਹੁਤ ਹੀ ਚੰਗੀ ਤਰ੍ਹਾਂ ਦੇਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,