ਸਿੱਖ ਖਬਰਾਂ

ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਪੁਲਿਸ ਕੋਲੋਂ ਖੋਹਣ ‘ਤੇ ਸਿੱਖ ਸੰਗਤਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ

August 9, 2017 | By

ਅਜਨਾਲਾ (ਜਸਦੀਪ ਸਿੰਘ): ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਥਾਣਾ ਰਮਦਾਸ ਦੇ ਪਿੰਡ ਮੱਦੂਛਾਂਗਾ ਵਿਖੇ ਇੱਕ ਸ਼ਰਾਰਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13-14 ਅੰਗ ਪਾੜੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਪੁਲਿਸ ਪਾਸੋਂ ਖੋਹ੍ਹਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਦੇ ਘੇਰੇ ਅੰਦਰ ਆਉਂਦੇ ਪਿੰਡ ਮੱਦੂਛਾਂਗਾ, ਤਲਵੰਡੀ ਭੰਗਵਾ ਅਤੇ ਕੋਟ ਮੁਗਲ ਦੇ ਪਿੰਡਾਂ ਦਾ ਸਾਂਝਾ ਗੁਰਦੁਆਰਾ ਮਨਸਾ ਪੂਰਨ ਸਾਹਿਬ ਹੈ। ਬੀਤੇ ਕਲ੍ਹ ਰਹਿਰਾਸ ਕਰਨ ਪੁੱਜੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਭਾਈ ਭੁੱਪਿੰਦਰ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਾ ਤਾਂ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਤੋਂ 741 ਤੱਕ ਅੰਗ ਪਾੜੇ ਹੋਏ ਸਨ। ਉਨ੍ਹਾਂ ਇਸ ਸਬੰਧ ਵਿਚ ਪਿੰਡ ਤਲਵੰਡੀ ਭੰਗਵਾ, ਮੱਦੂਛਾˆਗਾ ਅਤੇ ਕੋਟ ਮੁਗਲ ਦੇ ਨੰਬਰਦਾਰ, ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੂਚਿਤ ਕੀਤਾ ਤਾਂ ਤਿੰਨਾ ਪਿੰਡਾਂ ਦੇ ਮੋਹਤਬਰ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ।

ਜਿੱਥੇ ਸੀਸੀ ਟੀਵੀ ਕੈਮਰੇ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾ ਵਜੋਂ ਹੋਈ। ਗ੍ਰੰਥੀ ਭੁਪਿੰਦਰ ਸਿੰਘ ਅਤੇ ਹੋਰ ਮੋਹਤਬਰ ਵਿਅਕਤੀਆ ਵਲੋਂ ਥਾਣਾ ਰਮਦਾਸ ਦੀ ਪੁਲਿਸ ਨੂੰ ਸੂਚਿਤ ਕਰਨ ਤੇ ਐਸਐਚਓ ਰਮਦਾਸ ਵਿਪਨ ਕੁਮਾਰ ਅਤੇ ਏਐਸਆਈ ਪ੍ਰਗਟ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਅਤੇ ਜਾਂਚ ਕਰਨ ਉਪਰੰਤ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾ ਨੂੰ ਗ੍ਰਿਫ਼ਤਾਰ ਕਰ ਲਿਆ। ਉਧਰ ਜਦੋਂ ਇਲਾਕੇ ਦੀ ਸੰਗਤਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਸ਼ੀ ਨੂੰ ਪੁਲਿਸ ਮੁਲਾਜ਼ਮਾਂ ਪਾਸੋਂ ਖੋਹਣ ਦੀ ਮਨਸ਼ਾ ਨਾਲ ਹਮਲਾ ਕਰ ਦਿੱਤਾ ਜਿਸ ‘ਤੇ ਐਸਐਚਓ ਅਤੇ ਏਐਸਆਈ ਜ਼ਖਮੀ ਹੋ ਗਏ।

ਬੇਅਦਬੀ ਦੀ ਘਟਨਾ ਤੋਂ ਬਾਅਦ ਗੁਰਦੁਆਰਾ ਸਾਬਿਹ ਇਕੱਠੀਆਂ ਹੋਈਆਂ ਸੰਗਤਾਂ

ਬੇਅਦਬੀ ਦੀ ਘਟਨਾ ਤੋਂ ਬਾਅਦ ਗੁਰਦੁਆਰਾ ਸਾਬਿਹ ਇਕੱਠੀਆਂ ਹੋਈਆਂ ਸੰਗਤਾਂ

ਦੇਰ ਰਾਤ ਪੁਲਿਸ ਕਪਤਾਨ ਦਿਹਾਤੀ ਅੰਮ੍ਰਿਤਸਰ ਪਰਮਪਾਲ ਸਿੰਘ, ਐਸਪੀ (ਡੀ) ਦਿਹਾਤੀ ਅੰਮ੍ਰਿਤਸਰ ਹਰਪਾਲ ਸਿੰਘ, ਡੀ ਐਸ ਪੀ ਅਜਨਾਲਾ ਰਵਿੰਦਰਪਾਲ ਸਿੰਘ, ਡੀ ਐਸ ਪੀ ਅਮਨਦੀਪ ਕੌਰ ਦਿਹਾਤੀ ਅੰਮ੍ਰਿਤਸਰ, ਐਸਐਚਓ ਅਜਨਾਲਾ, ਐਸਐਚਓ ਝੰਡੇਰ, ਐਸਐਚਓ ਮਜੀਠਾ ਭਾਰੀ ਤਾਦਾਦ ਵਿਚ ਪੁਲਿਸ ਫੋਰਸ ਸਹਿਤ ਪਹੁੰਚ ਗਏ। ਪੁਲਿਸ ਕਪਤਾਨ ਦਿਹਾਤੀ ਪਰਮਪਾਲ ਸਿੰਘ ਨੇ ਕਿਹਾ ਕਿ ਜਿਹੜੇ ਸਿੱਖਾਂ ਨੇ ਬੇਅਦਬੀ ਦੇ ਦੋਸ਼ੀ ਨੂੰ ਪੁਲਿਸ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥਾਣਾ ਰਮਦਾਸ ਵਿਚ ਐਫਆਈਆਰ 70 ਮੁਤਾਬਕ ਦੋਸ਼ੀ ਰਣਜੀਤ ਮਸੀਹ ਦੇ ਖ਼ਿਲਾਫ਼ ਧਾਰਾ 295 ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਐਫਆਈਆਰ 71 ਮੁਤਾਬਕ ਪੁਲਿਸ ਦੇ ਗਲ ਪੈਣ ਤੇ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਰੋਬਿੰਨ ਪੁੱਤਰ ਗੁਰਕੀਰਤ ਸਿੰਘ, ਗੀਤਾ, ਭਲਵਾਨ ਅਤੇ ਹੋਰ 20-25 ਅਣਪਛਾਤੇ ਵਿਅਕਤੀਆ ਖ਼ਿਲਾਫ਼ ਧਾਰਾ 307, 363, 364, 379-ਬੀ, 353, 186, 332, 341, 238, 225, 148, 149 ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਮੈਬਰ ਅਮਰੀਕ ਸਿੰਘ ਵਿਛੋਆ, ਐਸਪੀ (ਡੀ) ਹਰਪਾਲ ਸਿੰਘ ਦੀ ਅਗਵਾਈ ਹੇਠ 7 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਮੈˆਬਰ ਜਥੇਦਾਰ ਅਮਰੀਕ ਸਿੰਘ ਵਿਛੋਆ, ਰਜਵੰਤ ਸਿੰਘ ਸਾਬਕਾ ਸਰਪੰਚ, ਮਲੂਕ ਸਿੰਘ, ਅਜਮੇਰ ਸਿੰਘ ਸਰਪੰਚ, ਭਾਈ ਤਰਲੋਕ ਸਿੰਘ, ਭਾਈ ਨਿਸ਼ਾਨ ਸਿੰਘ ਅਤੇ ਭਾਈ ਮੇਜਰ ਸਿੰਘ ਆਦਿ ਨੂੰ ਲਿਆ ਗਿਆ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਮੁੱਖ ਰੱਖਦਿਆˆ ਹੋਇਆਂ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿਖੇ ਐਤਵਾਰ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਦੇ ਨਿਸ਼ਾਨ ਸਿੰਘ, ਆਲ ਇੰਡੀਆ ਸਿੱਖ ਸਟੂਡੈˆਟ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗੋਰੇ ਨੰਗਲ, ਫੌਜੀ ਜਸਮੇਰ ਸਿੰਘ ਜੱਸੜ, ਪ੍ਰਣਾਮ ਸਿੰਘ, ਮਨਬੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ ਪ੍ਰਧਾਨ, ਰਾਜਬੀਰ ਸਿੰਘ ਮੱਦੂਛਾਗਾ, ਤਰਸੇਮ ਸਿੰਘ ਨੰਬਰਦਾਰ ਕੋਟ ਮੁਗਲ, ਕਾਰਜ ਸਿੰਘ ਮੱਤੇ ਨੰਗਲ, ਨਿਸ਼ਾਨ ਸਿੰਘ ਸੁਧਾਰ, ਸੋਨੂੰ ਮਾਕੋਵਾਲ, ਰਣਜੀਤ ਸਿੰਘ ਨੰਬਰਦਾਰ ਆਦਿ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੁਕਸਾਨੇ ਗਏ ਸਰੂਪ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਗਿਆ।

ਸਬੰਧਤ ਖ਼ਬਰ:

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਰਣਜੀਤ ਮਸੀਹ ਦਾ ਦੋ ਦਿਨਾਂ ਪੁਲਿਸ ਰਿਮਾਂਡ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,