ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕਮਲ ਨਾਥ ਦੇ ਅਸਤੀਫੇ ਤੋਂ ਬਾਅਦ, ਸ਼ੀਲਾ ਦੀਕਸ਼ਿਤ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣਨ ਦੇ ਆਸਾਰ

June 16, 2016 | By

ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਨੂੰ ਪੰਜਾਬ ਮਾਮਲਿਆਂ ਦੀ ਇੰਚਾਰਜ ਲਾਇਆ ਜਾ ਸਕਦਾ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦੇ ਰੋਲ ਬਾਰੇ ਉਠੇ ਵਿਵਾਦ ਤੋਂ ਬਾਅਦ ਕਮਲਨਾਥ ਦੇ ਅਸਤੀਫੇ ਤੋਂ ਬਾਅਦ ਇਹ ਨਿਯੁਕਤੀ ਹੋਣ ਲੱਗੀ ਹੈ।

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ (ਫਾਈਲ ਫੋਟੋ)

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ (ਫਾਈਲ ਫੋਟੋ)

ਸ਼ੀਲਾ ਦੀਕਸ਼ਿਤ ਦਾ ਪਿਛੋਕੜ ਕਪੂਰਥਲਾ ਦਾ ਹੈ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਮਝੀ ਜਾਂਦੀ ਹੈ।

ਸ਼ੀਲਾ ਦੀਕਸ਼ਿਤ ਦੇ ਆਉਣ ਨਾਲ ਕੇਜਰੀਵਾਲ ਅਤੇ ਸ਼ੀਲਾ ਦੀਕਸ਼ਿਤ ਵਿਚ ਦਿੱਲੀ ਵਾਂਗ ਇਕ ਹੋਰ ਜੰਗ ਦਿਸਣ ਦੇ ਆਸਾਰ ਹਨ।

ਦੂਜੇ ਪਾਸੇ ਕਮਲ ਨਾਥ ਨੇ ਆਪਣੇ ਅਸਤੀਫੇ ਵਿਚ ਸੋਨੀਆ ਨੂੰ ਲਿਖਿਆ ਕਿ, “ਮੈਂ ਇਹ ਅਹੁਦਾ ਇਸ ਲਈ ਛੱਡ ਰਿਹਾ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਕਿਸੇ ਹੋਰ ਪਾਸੇ ਨਾ ਲਾਇਆ ਜਾ ਸਕੇ”।

ਕਮਲ ਨਾਥ ਨੇ ਇਹ ਵੀ ਕਿਹਾ ਕਿ ਮੇਰੇ ਖਿਲਾਫ ਕੋਈ ਐਫ.ਆਈ.ਆਰ. ਜਾਂ ਸ਼ਿਕਾਇਤ ਦਰਜ ਨਹੀਂ ਹੈ ਇਹ ਸਭ ਰਾਜਨੀਤਖ ਫਾਇਦੇ ਚੁੱਕਣ ਲਈ ਕੀਤਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,