ਆਮ ਖਬਰਾਂ

ਪੁਲਿਸ ਵੱਲੋਂ ਆਹਲੂਵਾਲੀਆ ਦੇ ਹਮਲਾਵਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

August 3, 2011 | By

ਚੰਡੀਗੜ੍ਹ (3 ਅਗਸਤ, 2011): ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ , ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਜਸਬੀਰ ਸਿੰਘ ਆਹਲੂਵਾਲੀਆ ‘ਤੇ ਕਾਤਲਾਨਾ ਹਮਲੇ ਦੇ ਮੁਲਜ਼ਮ ਨੂੰ ਅੱਜ ਫਤਹਿਗੜ੍ਹ ਸਾਹਿਬ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਖਬਰਾਂ ਅਨੁਸਾਰ ਹਮਲਾਵਰ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਦਾ ਰਹਿਣ ਵਾਲਾ ਹੈ ਅਤੇ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਗਈ ਇਕ ਪੁਲੀਸ ਟੀਮ ਨੇ ਅੱਜ ਉਸ ਨੂੰ ਖਨੌਰੀ ਤੋਂ ਹੀ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ। ਪਤਾ ਚੱਲਿਆ ਹੈ ਕਿ ਉਸ ਨੇ ਪੁਲੀਸ ਨੂੰ ਇਹ ਦੱਸਿਆ ਹੈ ਕਿ ਉਹ ਪਿਛਲੇ ਦਿਨੀਂ ਆਪਣੀ ਇਕ ਰਿਸ਼ਤੇਦਾਰ ਕੁੜੀ ਨੂੰ ਯੂਨੀਵਰਸਿਟੀ ਵਿਚ ਦਾਖਲ ਕਰਾਉਣ ਗਿਆ ਸੀ। ਉਸ ਦੌਰਾਨ ਯੂਨੀਵਰਸਿਟੀ ਵਿਚ ਉਸ ਨੂੰ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਾਰਨ ਉਸ ਨੇ ਉਪ ਕੁਲਪਤੀ ‘ਤੇ ਹਮਲੇ ਦਾ ਕਦਮ ਚੁੱਕਿਆ ਸੀ। ਪੁਲੀਸ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਫਤਹਿਗੜ੍ਹ ਸਾਹਿਬ ਪੁਲੀਸ ਨੇ ਕੱਲ੍ਹ ਹਮਲਾਵਰ ਦਾ ਸਕੈੱਚ ਜਾਰੀ ਕੀਤਾ ਸੀ। ਉਪ ਕੁਲਪਤੀ ਆਹਲੂਵਾਲੀਆ ਪੀ.ਜੀ.ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: