Tag Archive "jasbir-singh-ahluwalia"

ਪੁਲਿਸ ਵੱਲੋਂ ਆਹਲੂਵਾਲੀਆ ਦੇ ਹਮਲਾਵਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

ਚੰਡੀਗੜ੍ਹ (3 ਅਗਸਤ, 2011): ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ , ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਜਸਬੀਰ ਸਿੰਘ ਆਹਲੂਵਾਲੀਆ 'ਤੇ ਕਾਤਲਾਨਾ ਹਮਲੇ ਦੇ ਮੁਲਜ਼ਮ ਨੂੰ ਅੱਜ ਫਤਹਿਗੜ੍ਹ ਸਾਹਿਬ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਖਬਰਾਂ ਅਨੁਸਾਰ ਹਮਲਾਵਰ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਦਾ ਰਹਿਣ ਵਾਲਾ ਹੈ ਅਤੇ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਗਈ ਇਕ ਪੁਲੀਸ ਟੀਮ ਨੇ ਅੱਜ ਉਸ ਨੂੰ ਖਨੌਰੀ ਤੋਂ ਹੀ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ।

ਪੁਲਿਸ ਨੇ ਡਾ. ਆਹਲੂਵਾਲੀਆਂ ਦੇ ਹਮਲਾਵਰ ਦੀ ਸੰਭਾਵਤ ਤਸਵੀਰ ਜਾਰੀ ਕੀਤੀ

ਫਤਹਿਗੜ੍ਹ ਸਾਹਿਬ (2 ਅਗਸਤ, 2011 - ਗੁਰਪ੍ਰੀਤ ਸਿੰਘ ਮਹਿਕ): ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਸ: ਜਸਵੀਰ ਸਿੰਘ ਆਹਲੂਵਾਲੀਆਂ ਨੂੰ ਬੀਤੇ ਦਿਨੀ ਗੋਲੀ ਮਾਰਨ ਵਾਲੇ ਅਣ-ਪਛਾਤੇ ਸਿੱਖ ਵਿਅਕਤੀ ਦਾ ਅੱਜ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸਕੈੱਚ ਜਾਰੀ ਕਰ ਦਿੱਤਾ। ਅੱਜ ਸਵੇਰੇ ਯੂਨੀਵਰਸਿਟੀ ਕੈਂਪਸ ਵਿਖੇ ਜ਼ਿਲਾ ਪੁਲਿਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਸਾਮਣੇ ਵੀ ਸੀ ਤੇ ਕਾਤਲਾਨਾ ਹਮਲਾ ਕਰਨ ਵਾਲਾ ਦਾ ਸਕੈੱਚ ਜਾਰੀ ਕਰਦਿਆ ਕਿਹਾ ਕਿ ਲਗਭਗ 40 ਸਾਲਾ ਸਿੱਖ ਕੱਦ 6 ਫੁੱਟ ਵਿਅਕਤੀ ਨੂੰ ਫੜਨ ਲਈ ਪੁਲਿਸ ਵਲੋਂ ਸਪੈਸਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਵੱਖ ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ।

ਉਪਕੁਲਪਤੀ ਜਸਬੀਰ ਸਿੰਘ ਆਹਲੂਵਾਲੀਆਂ ਉੱਤੇ ਕਾਤਲਾਨਾ ਹਮਲਾ; ਹਾਲਤ ਨਾਜੁਕ; ਹਮਲਾਵਰ ਫਰਾਰ

ਫਤਿਹਗੜ੍ਹ ਸਾਹਿਬ (2 ਅਗਸਤ, 2011 - ਗੁਰਪ੍ਰੀਤ ਸਿੰਘ ਮਹਿਕ): ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹਸਾਹਿਬ ਦੇ ਵਾਇਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਤੇ ਦਿਨ ਦਿਹਾੜਾ ਕਾਤਲਾਨਾ ਹਮਲਾ ਕੀਤਾ ਗਿਆ। ਇਕ ਅਣਪਛਾਤੇ ਵਿਅਕਤੀ ਵਲੋਂ ਨਜ਼ਦੀਕ ਤੋਂ ਗੋਲੀ ਮਾਰ ਕੇ ਗੰਭੀਰ ਜਖਮੀ ਕੀਤੇ ਵੀ ਸੀ ਨੂੰ ਪੀ ਜੀ ਆਈ ਚੰਡੀਗੜ੍ਹਵਿਖੇ ਭਰਤੀ ਕਰਵਾਇਆ ਗਿਆ।