ਸਿਆਸੀ ਖਬਰਾਂ

ਯੋਗੇਂਦਰ ਯਾਦਵ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

May 31, 2014 | By

 ਨਵੀਂ ਦਿੱਲੀ( 31 ਮਈ 2014): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਥਿੰਕ ਟੈਂਕ ਮੰਨੇ ਜਾਣ ਵਾਲੇ ਯੋਗੇਂਦਰ ਯਾਦਵ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਯੋਗੇਂਦਰ ਯਾਦਵ ਨੇ ਆਪਣੇ ਸਾਰੇ ਅਹੁਦੇ ਛੱਡ ਦਿੱਤੇ ਹਨ। 

ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਪਾਰਟੀ ਦੇ  ਦੇ ਵਿੱਚਕਾਰ ਦੂਸ਼ਣਬਾਜ਼ੀ ਦਾ ਦੌਰ ਰੁਕਣ ਵਿੱਚ ਨਹੀਂ ਆ ਰਿਹਾ।ਪਾਰਟੀ ਦੇ ਕੁਝ ਮੁੱਢਲੇ ਮੈਬਰਾਂ ਵੱਲੋਂ ਪਾਰਟੀ ਦੇ ਅੰਦਰ ਲੋਕਤੰਤਰੀ ਵਾਤਾਵਰਨ ਦਾ ਨਾਹ ਹੋਣਾਂ ਅਤੇ ਪਾਰਟੀ ਦੇ ਕੂਝ ਕੂ ਆਗੂਆਂ ਦੁਆਰਾ ਮਨਮਾਨੀ ਦੇ ਦੋਸ਼ ਲਾਉਣ ਤੋਂ ਬਾਅਦ ਅਸਤੀਫੇ ਦੇ ਦਿੱਤੇ ਗਏ ਹਨ।
ਅਜੀਤ ਅਖਬਾਰ ਦੀ ਰਿਪੋਰਟ ਅਨੁਸਾਰ ਇਸੇ ਦੂਸ਼ਣਬਾਜ਼ੀ ਦੇ ਚੱਲਦਿਆਂ  ਲੋਕ ਸਭਾ ਚੋਣਾਂ ਵਿਚ ਪੰਜਾਬ ਨੂੰ ਛੱਡ ਕੇ ਹਰ ਸੂਬੇ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਕਈ ਵੱਡੇ ਆਗੂਆਂ ‘ਤੇ ਸਵਾਲ ਉਠ ਰਹੇ ਸਨ ਜਿਨ੍ਹਾਂ ਵਿਚ ਯੋਗੇਂਦਰ ਯਾਦਵ ਦਾ ਨਾਂਅ ਵੀ ਸ਼ਾਮਿਲ ਸੀ। ਚੋਣਾਂ ਵਿਚ ਉਮੀਦਵਾਰਾਂ ਦੀ ਗ਼ਲਤ ਚੋਣ ਕਰਕੇ ਕੁਝ ਆਗੂਆਂ ਨੇ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸਨ।

ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਪਾਰਟੀ ਵਿਚ ਕਾਰਕੁਨ ਦੇ ਤੌਰ ‘ਤੇ ਕੰਮ ਕਰਦੇ ਰਹਿਣਗੇ। ਜਾਣਕਾਰੀ ਅਨੁਸਾਰ ਪਾਰਟੀ ਨੇ ਹਾਲੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਹੈ। ਹਾਲਾਂਕਿ ਸਿਆਸੀ ਹਲਕਿਆਂ ‘ਚ ਯਾਦਵ ਦੇ ਅਸਤੀਫ਼ੇ ਪਿੱਛੇ ਪਾਰਟੀ ਦੇ ਹਰਿਆਣਾ ਇਕਾਈ ਪ੍ਰਧਾਨ ਨਵੀਨ ਜੈਹਿੰਦ ਅਤੇ ਯੋਗੇਂਦਰ ਯਾਦਵ ਵਿਚਕਾਰ ਚੱਲ ਰਹੀ ਤਕਰਾਰਬਾਜ਼ੀ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਨਵੀਨ ਜੈਹਿੰਦ ਤੇ ਯੋਗੇਂਦਰ ਯਾਦਵ ਹਰਿਆਣਾ ਵਿਚ ਪਾਰਟੀ ਵਲੋਂ ਉਮੀਦਵਾਰ ਸਨ। ਯੋਗੇਂਦਰ ਨੇ ਗੁੜਗਾਂਓ ਅਤੇ ਨਵੀਨ ਨੇ ਰੋਹਤਕ ਤੋਂ ਚੋਣ ਲੜੀ ਸੀ ਪਰ ਦੋਵੇਂ ਹੀ ਬੁਰੀ ਤਰ੍ਹਾਂ ਹਾਰ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,