ਸਿਆਸੀ ਖਬਰਾਂ

ਯੋਗੇਂਦਰ ਯਾਦਵ ਅਤੇ ਭੂਸ਼ਣ ਨੇ ਕੇਜਰੀਵਾਲ ‘ਤੇ ਲਾਏ ਤਾਨਾਸ਼ਾਹ ਹੋਣ ਦੇ ਦੋਸ਼

March 28, 2015 | By

ਨਵੀਂ ਦਿੱਲੀ(27 ਮਾਰਚ, 2015): ਦਿੱਲੀ ‘ਚ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕਰਵਾਉਣ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਸਿਖਰ ‘ਤੇ ਪਹੁੰਚ ਚੁੱਕਾ ਹੈ ਆਮ ਆਦਮੀ ਪਾਰਟੀ ਕੱਲ੍ਹ ਕਈ ਰਾਜਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਕਰੇਗੀ, ਜਿਸ ਵਿਚ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਦੇ ਭਵਿੱਖ ਦਾ ਫ਼ੈਸਲਾ ਹੋਣ ਦੀ ਉਮੀਦ ਹੈ।

ਪਾਰਟੀ ਦੇ ਕਥਿਤ ਬਾਗੀ ਨੇਤਾਵਾਂ ਯੋਗੇਂਦਰ ਗ਼ਾਦਵ ਅਤੇ ਭੂਸ਼ਣ ਵੱਲੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ‘ਤਾਨਾਸ਼ਾਹੀ ਰਵੱਈਏ’ ਦਾ ਇਲਜ਼ਾਮ ਲਾਇਆ ਹੈ। ਸਨਿਚਰਵਾਰ ਨੂੰ ਆਪ ਦੀ ਰਾਸ਼ਟਰੀ ਕੌਾਸਲ ਦੀ ਬੈਠਕ ਜਿਸ ‘ਚ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਦੀ ਰੁਖਸਤੀ ਦਾ ਐਲਾਨ ਹੋ ਸਕਦਾ ਹੈ, ਤੋਂ ਇਕ ਦਿਨ ਪਹਿਲਾਂ ਉਕਤ ਦੋਹਾਂ ਨੇਤਾਵਾਂ ਨੇ ਬੈਠਕ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦੀ ਮੰਗ ਕੀਤੀ ਹੈ।

ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ

ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ

ਉਨ੍ਹਾਂ ਕਿਹਾ ਕਿ ਮੀਟਿੰਗ ਦੀ ਵੈੱਬਕਾਸਟਿੰਗ ਕੀਤੀ ਜਾਵੇ ਤਾਂ ਜੋ ਸਾਰੀਆਂ ਕਾਰਵਾਈਆਂ ਲੋਕਾਂ ਦੇ ਸਾਹਮਣੇ ਹੋਣ। ਪ੍ਰਸ਼ਾਂਤ ਭੂਸ਼ਣ ਨੇ ਇਲਜ਼ਾਮ ਲਾਇਆ ਕਿ ਬੈਠਕ ਲਈ ਨਾ-ਸਿਰਫ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਸਗੋਂ ਹਰ ਵਿਧਾਇਕ ਨੂੰ 50-50 ਲੋਕ ਲਿਆਉਣ ਨੂੰ ਕਿਹਾ ਗਿਆ ।

ਪ੍ਰਸ਼ਾਂਤ ਭੂਸ਼ਣ ਨੇ ਅਰਵਿੰਦ ਕੇਜਰੀਵਾਲ ‘ਤੇ ਤਾਨਾਸ਼ਾਹੀ ਰਵੱਈਏ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਸਿਰਫ ਆਪਣੀ ਮਨਮਰਜ਼ੀ ਚਲਾਉਣੀ ਚਾਹੁੰਦੇ ਹਨ ਅਤੇ ਜੋ ਉਨ੍ਹਾਂ ਦੇ ਮਨ ਦੀ ਨਹੀਂ ਸੁਣਦੇ, ਉਹ ਉਨ੍ਹਾਂ ਦੇ ਨਾਲ ਕੰਮ ਨਹੀਂ ਕਰਦੇ  ।

ਦਿੱਲੀ ਦੇ ਪ੍ਰੈੱਸ ਕਲੱਬ ‘ਚ ਪ੍ਰੈੱਸ ਕਾਨਫਰੰਸ ਰਾਹੀਂ ਆਪਣੀ ਗੱਲ ਰੱਖਦਿਆਂ ਪਾਰਟੀ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਜਰੀਵਾਲ ਨਾਲ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਉਨ੍ਹਾਂ ਕੋਲ ਮੀਡੀਆ ਰਾਹੀਂ ਆਪਣੀ ਗੱਲ ਪਹੁੰਚਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ  ।

ਦੋਵਾਂ ਨੇਤਾਵਾਂ ਨੇ ਫਿਰ ਦੁਹਰਾਉਂਦੇ ਕਿਹਾ ਕਿ ਕੇਜਰੀਵਾਲ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦਾ ਮੁੱਦਾ ਕਦੇ ਵੀ ਉਨ੍ਹਾਂ ਵੱਲੋਂ ਨਹੀਂ ਉਠਾਇਆ ਗਿਆ ਅਤੇ ਨਾ ਹੀ ਉਹ ਮੁੱਦੇ ਉਨ੍ਹਾਂ ਦੇ ਵਿਅਕਤੀਗਤ ਮੁੱਦੇ ਹਨ  । ਭੂਸ਼ਣ ਅਤੇ ਯਾਦਵ ਨੇ ਕਿਹਾ ਕਿ ਉਨ੍ਹਾਂ ‘ਤੇ ਲਗਾਤਾਰ ਸਾਰੀਆਂ ਕਮੇਟੀਆਂ ਤੋਂ ਅਸਤੀਫ਼ਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ  । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਪੰਜੋਂ ਮੰਗਾਂ ਮੰਨ ਲਈਆਂ ਜਾਣਗੀਆਂ ਤਾਂ ਉਹ ਅੱਧੇ ਘੰਟੇ ਦੇ ਅੰਦਰ ਅਸਤੀਫ਼ਾ ਦੇ ਦੇਣਗੇ।

ਯਾਦਵ, ਭੂਸ਼ਣ ਨੇ ਪਾਰਟੀ ਨੂੰ ਆਰ. ਟੀ. ਆਈ. ਦੇ ਘੇਰੇ ਹੇਠ ਲਿਆਉਣ, ਸੂਬਾ ਯੂਨਿਟਾਂ ਨੂੰ ਖੁਦਮੁਖਤਿਆਰੀ ਦੇਣ, ਵਲੰਟੀਅਰਾਂ ਨੂੰ ਫ਼ੈਸਲੇ ਦੇ ਅਮਲ ‘ਚ ਸ਼ਾਮਿਲ ਕਰਨ ਅਤੇ ਰਾਸ਼ਟਰੀ ਕਾਰਜਕਾਰਨੀ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ  । ਨਾਲ ਹੀ ਦਿੱਲੀ ਚੋਣਾਂ ਦੌਰਾਨ ਉਠੇ 4 ਵੱਡੇ ਮੁੱਦਿਆਂ 2 ਕਰੋੜ ਦੇ ਚੈੱਕ ਦਾ ਖੁਲਾਸਾ, ਸ਼ਰਾਬ ਫੜਿਆ ਜਾਣਾ, ਕਾਨੂੰਨ ਮੰਤਰੀ ਦੀ ਡਿਗਰੀ ਅਤੇ ਵਿਧਾਇਕਾਂ ਦੀ ਜੋੜ ਤੋੜ ‘ਤੇ ਲੋਕਪਾਲ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ  ।

ਕੱਲ੍ਹ ਇਕ ‘ਆਮ’ ਨੇਤਾ ਵੱਲੋਂ ਕੀਤੇ ਖੁਲਾਸੇ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਐਸ. ਸੀ. ਦੇ ਮੈਂਬਰਾਂ ਨੂੰ ਫੋਨ ਕਰਕੇ 28 ਮਾਰਚ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਆ ਕੇ ਕੇਜਰੀਵਾਲ ਨੂੰ ਹਟਾ ਕੇ ਯੋਗੇਂਦਰ ਯਾਦਵ ਨੂੰ ਕਨਵੀਨਰ ਬਣਾਉਣ ਲਈ ਵੋਟ ਪਾਉਣ ਨੂੰ ਕਿਹਾ ਗਿਆ  । ਯੋਗੇਂਦਰ ਯਾਦਵ ਨੇ ਅਜਿਹੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਕਥਿਤ ਦੂਜੇ ਧੜੇ ਵੱਲੋਂ ਰਚੀ ਸਾਜ਼ਿਸ਼ ਦੱਸਿਆ  । ਫੋਨ ਨੰਬਰ ਨਸ਼ਰ ਕਰਦਿਆਂ ਯਾਦਵ ਨੇ ਕਿਹਾ ਕਿ ਇਸ ਨੰਬਰ ਤੋਂ ਪਾਰਟੀ ਦਾ ਵਾਟਸਐਪ ਗਰੁੱਪ ਚਲਾਇਆ ਜਾਂਦਾ ਹੈ  । ਦੋਵਾਂ ਨੇਤਾਵਾਂ ਨੇ ਆਪਣੇ ਿਖ਼ਲਾਫ਼ ਝੂਠ ਫੈਲਾਉਣ ਦਾ ਇਲਜ਼ਾਮ ਲਾਇਆ  ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,