Posts By ਸਿੱਖ ਸਿਆਸਤ ਬਿਊਰੋ

ਸੁਖਮਨੀ ( ਲੇਖਕ:ਸਿਰਦਾਰ ਕਪੂਰ ਸਿੰਘ )

‘ਮਹਿੰਜੋ-ਦੇਰੂ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਿਦਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ’ਤੇ ਹੁੰਦਾ ਹੈ ਕਿ ਉਥੇ ਜੰਗੀ ਸ਼ਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫਸੀਲਾਂ ਆਦਿਕ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ ਤੋਂ ਵੀ ਪਹਿਲੇ, ਦੂਰ ਦੁਰਾਡੇ ਸਮੇਂ ਵਿਚ ਕੀ ਕਾਰਨ ਹੋ ਸਕਦੇ ਹਨ ਕਿ ਮਨੁੱਖੀ ਸਮਾਜ ਤੇ ਬਸਤੀਆਂ ਸ਼ਸਤਰ ਵਿੱਦਿਆ ਤੇ ਯੁੱਧ ਪ੍ਰਕ੍ਰਿਤੀ ਤੋਂ ਇਸ ਹੱਦ ਤਕ ਬੇ ਨਿਆਜ਼ ਹੋ ਗਏ ਕਿ ਉਨ੍ਹਾਂ ਨੂੰ ਯੁੱਧ ਜੰਗ ਦੀ ਹੋਂਦ ਹੀ ਬੇਲੋੜੀ ਅਤੇ ਅਸੰਭਵ ਪ੍ਰਤੀਤ ਹੋਣ ਲੱਗ ਪਈ। ਮਨੁੱਖੀ ਸੱਭਿਅਤਾ ਦੀ ਤਾਰੀਖ ਵਿਚ ਕੋਈ ਸ਼ਹਾਦਤ ਇਸ ਯਕੀਨ ਦੀ ਪੁਸ਼ਟੀ ਵਿਚ ਨਹੀਂ ਮਿਲਦੀ ਕਿ ਸਭਿਅਤਾ ਤੇ ਤਹਿਜ਼ੀਬ ਦੀ ਉਨਤੀ ਯਾ ਸਾਇੰਸ ਦੇ ਵਿਕਾਸ ਨਾਲ ਮਨੁੱਖੀ ਸਮਾਜ ਦੀਆਂ ਮਾਰਨ ਖੰਡੀਆਂ ਤੇ ਚੰਡਿਕਾ ਰੁਚੀਆਂ ਵਿਚ ਕੋਈ ਬੁਨਿਆਦੀ ਤਬਦੀਲੀ ਆ ਜਾਂਦੀ ਹੈ; ਸਗੋਂ ਸ਼ਹਾਦਤ ਇਸ ਦੇ ਬਿਲਕੁਲ ਉਲਟ ਹੈ ਕਿ ਜਿਉਂ ਜਿਉਂ ਪ੍ਰਕ੍ਰਿਤੀ ਦਿਆਂ ਭੇਤਾਂ ਤੇ ਉਸ ਦੀਆਂ ਸ਼ਕਤੀਆਂ ਉਤੇ ਆਦਮੀ ਦਾ ਵਸੀਕਾਰ ਵਧਦਾ ਜਾਂਦਾ ਹੈ ਤੇ ਜਿਉਂ ਜਿਉਂ ਕਿਸੇ ਸਮਾਜ ਜਾਂ ਕੌਮ ਦੀ ਮਾਦੀ ਤੇ ਮਾਨਸਿਕ ਹਾਲਤ ਉਨਤ ਤੇ ਪੇਚੀਦਾ ਹੁੰਦੀ ਜਾਂਦੀ, ਤਿਉਂ ਤਿਉਂ ਯੁੱਧ ਜੰਗ ਦੀ ਲੋੜ ਤੇ ਉਸ ਨੂੰ ਸਿਰੇ ਚੜ੍ਹਾਣ ਦੇ ਢੰਗ ਵਧੇਰੇ ਡੂੰਘੇ ਤੇ ਹਾਨੀਕਾਰਕ ਹੁੰਦੇ ਜਾਂਦੇ ਹਨ।

ਸਾਕਾ ਸਰਹੰਦ ( ਲੇਖਕ: ਇਕਵਾਲ ਸਿੰਘ ਪੱਟੀ )

ਸੰਸਾਰ ਵਿਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਲਾਸਾਨੀ ਸ਼ਹਾਦਤਾਂ ਦੇ ਇਤਿਹਾਸ ਨਾਲ ਸਾਜਿਸ਼ੀ ਛੇੜਖਾਨੀਆਂ ਤੋਂ ਖਬਰਦਾਰ ਹੋਵੇ ਖਾਲਸਾ ਪੰਥ…

ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਸਤਿਗੁਰੂ ਨਾਨਕ ਸਾਹਿਬ ਦੀ ਨਾਦੀ ਸੰਤਾਨ ‘ਖਾਲਸਾ ਪੰਥ’ ਭਾਵ ਸਿੱਖ ਕੌਮ ਦਸੰਬਰ ਦੇ ਮਹੀਨੇ ਨੂੰ ਸਫਰ-ਏ-ਸ਼ਹਾਦਤ ਦੇ ਮਹੀਨੇ ਵਜੋਂ ਮਨਾਉਂਦੀ ਹੈ।

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।

A portrait depicting martyrdom of Bhai Mani Singh Ji Shaheed

ਸਿੱਖ ਮਨ ਵਿਚ ਸ਼ਹਾਦਤ ਦਾ ਮੂਲ: ਗੁਰਬਾਣੀ (ਲੇਖਕ: ਡਾ. ਸਿਕੰਦਰ ਸਿੰਘ)

ਸਗੋਂ ਕਿਸੇ ਜ਼ੁਲਮ, ਜਬਰ ਜਾਂ ਅਤਿਆਚਾਰ ਵਿਰੁੱਧ ਕੁਰਬਾਨੀ ਦੇ ਕੇ ਪੈਦਾ ਕੀਤਾ ਗਿਆ ਅਜਿਹਾ ਸਭਿਆਚਾਰ ਹੈ, ਜਿਹੜਾ ਆਪਣੇ ਸਵੈ ਪ੍ਰਸੰਗ ਖੁਦ ਸਥਾਪਿਤ ਕਰਮੌਤ ਤੋਂ ਬਹੁਤੇ ਲੋਕ ਡਰਦੇ ਨੇ ਜਿਹੜੇ ਨਹੀਂ ਡਰਦੇ ਉਹ ਜਾਂ ਤਾਂ ਬੇਸਮਝ ਹੁੰਦੇ ਹਨ ਜਿਨ੍ਹਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਅਰਥ ਈ ਪਤਾ ਨਹੀਂ ਹੁੰਦੇ ਜਾਂ ਉਹ ਹੁੰਦੇ ਨੇ ਜਿਹੜੇ ਮੌਤ ਅਤੇ ਜ਼ਿੰਦਗੀ ਦੇ ਵਿਵਹਾਰ, ਵਰਤਾਰੇ ਨੂੰ ਸਮਝ ਕੇ ਮੌਕੇ ਮੁਤਾਬਿਕ ਮਰਨ ਨੂੰ ਪਹਿਲ/ ਤਰਜੀਹ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਆਪਣੇ ਲਈ ਮਰਦੇ ਨੇ, ਕੁਝ ਕੌਮ ’ਤੇ ਲੋਕ ਲਈ ਮਰਦੇ ਹਨ। ਕੌਮਾਂ ਲਈ ਮਰਨ ਵਾਲੇ ਸਦ-ਜੀਵਤ ਸ਼ਹੀਦ ਬਣ ਜਾਂਦੇ ਹਨ। ਇਨ੍ਹਾਂ ਦੀ ਸ਼ਹੀਦੀ ਨੂੰ ਸ਼ਹਾਦਤ ਦੇ ਨਾਮ ਨਾਲ ਮਾਣ ਦਿੱਤਾ ਜਾਂਦਾ ਹੈ। “ਸ਼ਹਾਦਤ ਕੋਈ ਅਣਚਾਹੀ ਮੌਤ ਦਾ ਨਾਮ ਨਹੀਂ ਹੈ, ਦਾ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ (ਲੇਖਕ:ਡਾ.ਹਰਪਾਲ ਸਿੰਘ ਪੰਨੂ)

ਮੇਰੇ ਵਰਗੇ ਦੁਨੀਆਦਾਰਾਂ ਵਾਸਤੇ ਬਹੁਤ ਔਖਾ ਹੈ ਇਹ ਸਮਝ ਸਕਣਾ ਕਿ ਬਰਫ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ-ਯੱਖ ਰਾਤਾਂ, ਠੰਢੇ ਬੁਰਜ ਦੀ ਕੈਦ, ਦਿਨ ਭਰ ਦਿਲ ਕੰਬਾਊ ਤਸੀਹੇ, ਭੁੱਖ ਪਿਆਸ, ਉਨੀਂਦਰਾ, ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ, ਕਦੀ ਵੱਖ-ਵੱਖ ਤੰਗ ਕਰਕੇ ਜ਼ਿੰਦਗੀ ਦੀ ਲਗਾਤਾਰ ਪੇਸ਼ਕਸ਼ ਕੀਤੀ ਜਾਂਦੀ “ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁੱਖ, ਹਰ ਸੁਵਿਧਾ ਮੌਜੂਦ ਹੈ।

ਧਰਮ ਅਤੇ ਸਿਆਸਤ ਦਾ ਸੁਮੇਲ (ਲੇਖਕ: ਜਗਜੀਤ ਸਿੰਘ)

ਗੁਰੂ ਅਰਜਨ ਸਾਹਿਬ ਜੀ ਨੇ ਇਸ ਦਾ ਅਨੁਮਾਨ ਲਾ ਲਿਆ ਹੋਵੇਗਾ ਕਿ ਅਕਬਰ ਤੋਂ ਬਾਅਦ ਕੱਟੜ ਇਸਲਾਮ ਨੂੰ ਮੁੜ ਸਥਾਪਤ ਕਰਨ ਦੀ ਲਹਿਰ ਜ਼ੋਰ ਫੜ ਰਹੀ ਸੀ ਅਤੇ ਸਿੱਖ ਲਹਿਰ ’ਤੇ ਇਸ ਦਾ ਜੋ ਅਸਰ ਪੈ ਸਕਦਾ ਸੀ, ਉਸ ਬਾਰੇ ਵੀ ਕੋਈ ਸ਼ੱਕ ਨਹੀਂ ਸੀ ਹੋ ਸਕਦਾ। ਉਹ ਆਪਣੇ ਧਰਮ ਐਲਾਨੀਆ ਰਾਖੀ ਨਾ ਕਰਨ ਨੂੰ ਪਾਪ ਸਮਝਦੇ ਸਨ। ਸਿੱਖ ਲਹਿਰ ਆਪਣੇ ਆਪ ਇਸ ਚੈਲੰਜ ਦਾ ਬੋਝ ਚੁਕਣ ਵਾਸਤੇ ਨਾ ਅਜੇ ਤਿਆਰ ਸੀ ਤੇ ਨਾ ਹੀ ਸਿਆਸੀ ਤੌਰ ’ਤੇ ਚੇਤੰਨ ਸੀ, ਇਸ ਲਈ ਚੁਪਚਾਪ ਬੈਠੇ ਰਹਿਣ ਦੀ ਥਾਂ, ਗੁਰੂ ਅਰਜਨ ਸਾਹਿਬ ਜੀ ਨੇ ਸ਼ਾਹੀ ਦਰਬਾਰ ਵਿਚ ਪਈ ਫੁੱਟ ਤੋਂ ਫਾਇਦਾ ਉਠਾਉਣ ਲਈ ਪਹਿਲ-ਕਦਮੀ ਕਰਨ ਵਾਸਤੇ ਮੌਕਾ ਸੰਭਾਲਿਆ। ਜਹਾਂਗੀਰ ਦੇ ਆਪਣੇ ਅੰਦਾਜ਼ੇ ਅਨੁਸਾਰ ਖੁਸਰੋ ਕੋਲ ਇਕ ਲੱਖ ਬਾਰਾਂ ਹਜ਼ਾਰ ਘੋੜ ਸਵਾਰ ਸਨ। ਇਸ ਤਰ੍ਹਾਂ ਉਸ ਪਾਸ ਜਹਾਂਗੀਰ ਨੂੰ ਚੈਲੰਜ ਕਰਨ ਦਾ ਸੋਹਣਾ ਮੌਕਾ ਸੀ। ਸੋ ਜਹਾਂਗੀਰ ਤਾਂ ਗੁਰੂਆਂ ਦੀ ਸਿੱਖ ਲਹਿਰ ਦੇ ਸਿਆਸੀ ਚਰਿੱਤਰ ਨੂੰ ਸਪੱਸ਼ਟ ਤੌਰ ’ਤੇ ਪਛਾਣ ਗਿਆ ਸੀ। ਪਰ ਕੁਝ ਲੇਖਕ ਧਰਮ ਤੇ ਸਿਆਸਤ ਨੂੰ ਅਸੂਲਨ ਨਿਖੇੜਦੇ ਹਨ। ਉਹ ਜਾਂ ਤਾਂ ਗੁਰੂਆਂ ਦੀ ਖੁੱਲ੍ਹੀਆਂ ਸਿਆਸੀ ਤੇ ਫੌਜੀ ਸਰਗਰਮੀਆਂ ਨੂੰ ਸਹੀ ਦੱਸਣ ਲਈ ਢਿੱਲੀਆਂ ਦਲੀਲਾਂ ਘੜਦੇ ਹਨ ਜਾਂ ਸਿੱਧਾ ਇਨ੍ਹਾਂ ਸਰਗਰਮੀਆਂ ਨੂੰ ਧਾਰਮਿਕ ਰਾਹ ਤੋਂ ਥਿੜਕਣਾ ਕਹਿੰਦੇ ਹਨ।

ਸਾਬਤ ਰਹੇ ਸਿੱਖ ਸੂਰਤ (ਚੁਣੌਤੀਆਂ ਅਤੇ ਸੰਭਾਵਨਾਵਾਂ) ਲੇਖਕ: ਡਾ. ਗੁਰਮੀਤ ਸਿੰਘ ਸਿੱਧੂ

ਮਾਡਰਨ ਜੀਵਨ ਸ਼ੈਲੀ ਅਪਣਾਉਣ ਨਾਲ ਸਿੱਖਾਂ ਦੇ ਇਕ ਖਾਸ ਵਰਗ ਨੇ ਸਿੱਖ ਪਛਾਣ ਦੇ ਚਿੰਨ੍ਹਾਂ ਦਾ ਤਿਆਗ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖਾਂ ਵਿਚ ਪੈਦਾ ਹੋ ਰਿਹਾ ਇਹ ਰੁਝਾਨ ਇਸ ਕਰਕੇ ਹੋਰ ਗੰਭੀਰ ਬਣ ਜਾਂਦਾ ਹੈ ਕਿਉਂਕਿ ਇਹ ਵਰਗ ਆਪਣੇ ਆਪ ਨੂੰ ਸਿੱਖ ਸਿਧਾਂਤਾਂ ਮੁਤਾਬਕ ਸਹੀ ਸਿੱਧ ਕਰਨ ਦੀ ਵਕਾਲਤ ਵੀ ਕਰਦਾ ਹੈ। ਜਦੋਂ ਕਿ ਸਿੱਖਾਂ, ਖਾਸ ਕਰਕੇ ਨੌਜਵਾਨਾਂ ਵਿਚੋਂ ਜਿਹਨਾਂ ਨੇ ਆਪਣੇ ਕੇਸ ਕਟਵਾਏ ਹੋਏ ਹਨ ਉਹ ਜਿਆਦਾਤਰ ਫੈਸ਼ਨ ਜਾਂ ਵੇਖੋ-ਵੇਖੀ ਵਿਚ ਅਜਿਹਾ ਕਰਦੇ ਹਨ ਪ੍ਰੰਤੂ ਇਸ ਬਾਰੇ ਪੁੱਛਣ 'ਤੇ ਉਹ ਬਹਾਨੇ ਜਾਂ ਤੁੱਛ ਜਿਹੇ ਕਾਰਨ ਦੱਸਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਅਤੇ ਰਾਜਨੀਤੀ (ਲੇਖਕ ਡਾ.ਗੁਰਭਗਤ ਸਿੰਘ)

ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਅਨੁਵਾਦ ਕਰਨਾ ਇਕ ਸਾਦੀ ਅਤੇ ਇਕਾਂਗੀ ਪ੍ਰਕ੍ਰਿਆ ਹੈ। ਇਹ ਕੇਵਲ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਉਲਟਾਉਣਾ ਹੀ ਹੈ। ਕੇਵਲ ਦੋ ਭਾਸ਼ਾਵਾਂ ਦੀ ਕੁਸ਼ਲਤਾ ਨਾਲ ਹੀ ਅਨੁਵਾਦ ਸੰਪੂਰਣ ਹੋ ਸਕਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਇਕ ਜਟਿਲ ਚਿੰਨ੍ਹ ਪ੍ਰਬੰਧ ਹੈ। ਹਰ ਚਿੰਨ੍ਹ ਦਾ ਇਕ ਅਜਿਹਾ ਪਾਸਾਰ ਜਾਂ ਸਤੱਰ ਵੀ ਹੈ ਜੋ ਕਿਸੇ ਰਾਜਨੀਤੀ ਜਾਂ ਸਮਾਜਿਕ ਸਥਿਤੀ ਨਾਲ ਜੁੜਿਆ ਹੋਇਆ ਹੈ।

ਸਿੱਖ ਧਰਮ – ਮੂਲਕ ਧਰਮ (ਲੇਖਕ: ਭਾਈ ਸਾਹਿਬ ਵੀਰ ਸਿੰਘ)

ਸਿੱਖ ਗੁਰੂ ਸਾਹਿਬਾਨ ਨੇ ਜਗਤ ਨੂੰ ਜੋ ਸਿੱਖ ਧਰਮ ਦਿੱਤਾ ਹੈ ਉਹ ਅਸਲੀ ਧਰਮ ਹੈ, ਅਰਥਾਤ ਨਿਜ ਅਸਲਾ ਮੂਲਕ ਧਰਮ ਹੈ ਤੇ ਅਸਲੀਅਤ ਵਿਚ ਤਦਰੂਪ ਹੋਏ ਹੋਏ ਉਨ੍ਹਾਂ ਨੇ ਸਾਜਿਆ ਹੈ।

Next Page »