ਸਿਆਸੀ ਖਬਰਾਂ

ਪੰਚਾਇਤ ਮੰਤਰੀ ਮਲੂਕਾ ਵਿਰੁੱਧ ਰੋਸ ਮੁਜ਼ਾਹਰ ਕਰ ਰਹੀਆਂ ਬੀਬੀਆਂ ਨੂੰ ਬਾਦਲ ਸੈਨਾ ਨੇ ਪੁਲਿਸ ਦੀ ਮੌਜੂਦਗੀ ਵਿੱਚ ਡੰਡਿਆਂ ਨਾਲ ਭੰਨਿਆ

November 18, 2015 | By

ਬਠਿੰਡਾ (17 ਨਵੰਬਰ, 2015): ਅੱਜ ਜਦੋਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਆਪਣੇ ਹਲਕਾ ਰਾਮਪੁਰਾ ਫੂਲ ਦੇ ਦੌਰੇ ਦੌਰਾਨ ਪਿੰਡ ਕੋਠਾਗੁਰੂ ਵਿਖੇ ਕਿਸਾਨ-ਮਜਦੂਰ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਨਾਲ ਪਿੰਡ ਵਾਸੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਅਤੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਤੇ ਪੰਜਾਬ ਸਰਕਾਰ ਦੀ ਨਾਕਾਰਾ ਕਾਰਗੁਜਾਰੀ ਦੇ ਰੋਸ ਵਜੋਂ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਕਿਸੇ ਵੀ ਤਰਾਂ ਦੀ ਕਾਰਵਾਈ ਕਰਨ ਦੀ ਬਜਾਏ ਪੰਚਾਇਤ ਮੰਤਰੀ ਦੇ ਨਜਦੀਕੀ ਸਾਥੀ ਮਨਜੀਤ ਸਿੰਘ ਧੁੰਨਾ ਦੀ ਅਗਵਾਈ ਵਿੱਚ ਯੂਥ ਬਿਗ੍ਰੇਡ ”ਕਾਲੀਆਂ” ਨੇ ਹੀ ਬਜੁਰਗ ਬੀਬੀਆਂ ਨੂੰ ”ਭਜਾ-ਭਜਾ” ਕੁੱਟਿਆ ਜਦੋਂ ਕਿ ਪੁਲਿਸ ”ਮੂਕਦਰਸ਼ਕ” ਬਣਕੇ ਦੇਖਦੀ ਰਹੀ ਜਿਸ ਕਰਕੇ ਬਜੁਰਗ ਬੀਬੀਆਂ ਅਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਸਮੇਤ ਲੋਕਾਂ ਨੇ ਘਰਾਂ ਵਿੱਚ ਵੜ•ਕੇ ਜਾਨ ਬਚਾਈ।

ਬਾਦਲ ਦਲ ਦੇ ਵਰਕਰਾਂ ਵੱਲੋਂ ਬੀਬੀਆਂ 'ਤੇ ਡਾਂਗਾਂ ਨਾਲ ਹਮਲਾ

ਬਾਦਲ ਦਲ ਦੇ ਵਰਕਰਾਂ ਵੱਲੋਂ ਬੀਬੀਆਂ ‘ਤੇ ਡਾਂਗਾਂ ਨਾਲ ਹਮਲਾ

ਪੰਜਾਬ ਸਰਕਾਰ ਖਿਲਾਫ ਲੋਕਾਂ ਵਿੱਚ ਗੁੱਸਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਜਿਸ ਕਰਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਮੰਤਰੀਆਂ ਨੂੰ ਲੋਕਾਂ ਦੇ ਗੁੱਸੇ ਦਾ ਹਰ ਥਾਂ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਬਣਦੀ ਜਿੰਮੇਵਾਰੀ ਨਿਭਾਉਣ ਦੀ ਬਜਾਏ ”ਜਾਬਰ” ਬਣਕੇ ”ਕੁੱਟਣ” ਨੂੰ ਪਈ ਹੋਈ ਹੈ ਜਿਸ ਕਰਕੇ ਪੰਜਾਬ ”ਬਿਹਾਰ” ਬਣਦਾ ਹੋਇਆ ਨਜ਼ਰ ਆ ਰਿਹਾ ਹੈ?

ਇਸ ਮੌਕੇ ਪੁਲਿਸ ਵੱਲੋਂ ਬਜੁਰਗ ਔਰਤਾਂ ਤੇ ਲਾਠੀਚਾਰਜ ਕਰਨ ਵਾਲੇ ਅਕਾਲੀਆਂ ਖਿਲਾਫ ਕੋਈ ਕਾਰਵਾਈ ਕਰਨ ਦੇ ਬਜਾਏ ਪ੍ਰਦਰਸ਼ਨਕਾਰੀ ਪੰਜ ਪੁਰਸ਼ ਅਤੇ ਛੇ ਔਰਤਾਂ ਨੂੰ ਗ੍ਰਿਫਤਾਰ ਕਰਕੇ 7,51 ਅਧੀਨ 30 ਨਵੰਬਰ ਤੱਕ ਜੇਲ• ਭੇਜ ਦਿੱਤਾ।

ਪੁਲਿਸ ਦੀ ਮੌਜੂਦਗੀ ਵਿੱਚ ਅਕਾਲੀਆਂ ਵੱਲੌਂ ਬਜੁਰਗ ਔਰਤਾਂ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਲੋਕਾਂ ਤੇ ਡਾਂਗ ਵਰ•ਾਉਣ ਸਬੰਧੀ ਜਦੋਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਗੱਲ ਕੀਤੀ ਤਾਂ ਉਹਨਾਂ ਸਾਫ ਕਿਹਾ ਕਿ ਇਹ ਸਰਕਾਰ ਵਿਰੋਧੀ ਸ਼ਰਾਰਤੀ ਅਨਸਰ ਜਾਣਬੁੱਝਕੇ ਰੌਲਾ ਪਾ ਰਹੇ ਹਨ ਜੇਕਰ ਇਹਨਾ ਤੋਂ ਡਰਕੇ ਘਰਾਂ ਵਿੱਚ ਵੜ•ਕੇ ਬੈਹ ਗਏ ਤਾਂ ”ਲਾਹਨਤ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਦੇ”, ਜੇਕਰ ਪ੍ਰਦਰਸ਼ਨਕਾਰੀਆਂ ਨੂੰ ਸਰਕਾਰ ਨਾਲ ਕੋਈ ਸਮੱਸਿਆ ਹੈ ਤਾਂ ਉਸਨੂੰ ਮਿਲਕੇ ਹੱਲ ਕੀਤਾ ਜਾ ਸਕਦਾ ਹੈ ਨਾ ਕਿ ਇਸ ਤਰਾਂ ਮਾਹੌਲ ਖਰਾਬ ਕਰਕੇ, ਜੇਕਰ ਇਹ ਪ੍ਰਦਰਸ਼ਨਕਾਰੀ ਇਸੇ ਤਰਾਂ ਪ੍ਰਦਰਸ਼ਨ ਕਰਦੇ ਰਹਿਣਗੇ ਤਾਂ ”ਅਸੀਂ ਵੀ ਲੜਾਈ ਲੜਨ ਨੂੰ ਤਿਆਰ ਹਾਂ”, ਇਹ ਲੋਕ ਸਾਡੇ ਪ੍ਰੋਗਰਾਮਾਂ ਵਿੱਚ ਆਉਂਦੇ ਕੀ ਲੈਣ ਨੇ? ਜਦੋਂ ਉਹਨਾਂ ਨੂੰ ਉਹਨਾਂ ਦੇ ਸਮਰੱਥਕਾਂ ਵੱਲੋਂ ਬਜੁਰਗ ਔਰਤਾਂ ਨੂੰ ਕੁੱਟਣ ਸਬੰਧੀ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਤਾਂ ਪ੍ਰੋਗਰਾਮ ਵਿੱਚ ਭਾਸ਼ਣ ਦੇ ਰਹੇ ਸਨ ਬਾਹਰ ਕੀ ਹੋਇਆ ਪਤਾ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,