ਸਿਆਸੀ ਖਬਰਾਂ » ਸਿੱਖ ਖਬਰਾਂ

ਬਹਿਬਲ ਕਲਾਂ ਕਾਂਡ ਦੇ ਗਵਾਹ ਆਪਣੇ ਵਕੀਲਾਂ ਨਾਲ ਜੋਰਾ ਸਿੰਘ ਕਮਿਸ਼ਨ ਅੱਗੇ ਹੋਏ ਪੇਸ਼

March 5, 2016 | By

ਪਰਚਾਰਕਾਂ ਨੂੰ ਕਮਿਸ਼ਨ ਨੇ ਭੇਜੇ ਸਮੰਨ

ਚੰਡੀਗੜ (4ਮਾਰਚ, 2016): ਅਕਤੂਬਰ 2015 ਵਿਚ ਬਹਿਬਲ ਕਲਾਂ ਵਿਖੇ ਸ਼ਾਂਤ ਮਈ ਧਰਨੇ ਤੇ ਬੈਠੇ ਸਿੱਖਾਂ ਉਪਰ ਪੁਲਿਸ ਗੋਲੀ ਕਾਂਡ ਮਾਮਲੇ ਵਿਚ ਅੱਜ ਚੰਡੀਗੜ ਸੈਕਟਰ 9 ਮਿਨੀ ਪੰਜਾਬ ਸਕਤਰੇਤ ਵਿਖੇ ਬਹਿਬਲ ਕਲਾਂ ਦੇ ਮੌਕੇ ਦੇ ਗਵਾਹ ਐਡਵੋਕੇਟ ਅਮਰ ਸਿੰਘ ਚਹਿਲ ਅਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਜਸਟਿਸ ਜੋਰਾ ਸਿੰਘ ਕਮਿਸ਼ਨ ਅੱਗੇ ਪੇਸ਼ ਹੋਏ।

ਕਮਿਸ਼ਨ ਅੱਗੇ ਪੇਸ਼ ਹੋਣ ਸਮੇਂ ਵਕੀਲਾਂ ਅਤੇ ਗਵਾਹਾਂ ਨੂੰ ਉਸ ਸਮੇਂ ਸਭ ਤੋਂ ਵੱਡੀ ਦਿਕੱਤ ਹੋਈ ਜਦੋਂ ਸਕਤਰੇਤ ਦੇ ਮੁੱਖ ਗੇਟ ਤੇ ਖੜੇ ਗਾਰਡ ਵਲੋਂ ਅੰਦਰ ਜਾਣ ਲਈ ਪਾਸ ਵਿਖਾਉਣ ਲਈ ਕਿਹਾ ਗਿਆ ਤਾਂ ਵਕੀਲਾਂ ਨੇ ਆਪਣੇ ਕਮਿਸ਼ਨ ਵਲੋਂ ਜਾਰੀ ਹੋਏ ਸੰਮਨ ਵਿਖਾਏ ਪਰ ਮਾਮਲਾ ਉਲਝ ਗਿਆ ਤੇ ਹੋਰ ਲੋਕ ਵੀ ਇਕੱਠੇ ਹੋ ਗਏ ਕਾਫੀ ਬੋਲ ਬਲਈਏ ਬਾਦ ਵਕੀਲ ਬਹਿਬਲਕਲਾਂ ਦੇ ਗਵਾਹਾਂ ਨਾਲ ਅੰਦਰ ਗਏ।

ਬਹਿਬਲ ਕਲਾਂ ਕਾਂਡ ਦੇ ਗਵਾਹ ਆਪਣੇ ਵਕੀਲਾਂ ਨਾਲ ਜੋਰਾ ਸਿੰਘ ਕਮਿਸ਼ਨ ਅੱਗੇ ਹੋਏ ਪੇਸ਼

ਬਹਿਬਲ ਕਲਾਂ ਕਾਂਡ ਦੇ ਗਵਾਹ ਆਪਣੇ ਵਕੀਲਾਂ ਨਾਲ ਜੋਰਾ ਸਿੰਘ ਕਮਿਸ਼ਨ ਅੱਗੇ ਹੋਏ ਪੇਸ਼

ਇਸ ਮੌਕੇ ਬਹਿਬਲ ਕਲਾਂ ਵਿਖੇ ਹੋਏ ਪੁਲਿਸ ਗੋਲੀ ਕਾਂਡ ਦੇ ਗਵਾਹਾਂ ਵਜੋਂ ਅੰਗ੍ਰੇਜ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ ਬਹਿਬਲ ਕਲਾਂ,ਜੱਸਾ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਦੇਵ ਸਿੰਘ ਪੇਸ਼ ਹੋਏ। ਜਿੰਨ੍ਹਾਂਵਿਚੋਂ ਹਰਦੇਵ ਸਿੰਘ ਦੀ ਗਵਾਹੀ ਨਹੀਂ ਹੋਈ। ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਕਮਿਸ਼ਨ ਕੋਲ ਕੁਲ 32 ਹਲਫ਼ੀਆ ਬਿਆਨ ਦਿਤੇ ਗਏ ਹਨ ਜਿੰਨ੍ਹਾਂਵਿਚੋਂ ਅੱਜ 6 ਨੂੰ ਕਰੋਸ ਗਵਾਹੀਆਂ ਭੁਗਤਾਈਆਂ ਗਈਆਂ।

ਅੱਜ ਵੱਖ-ਵੱਖ ਭੁਗਤੀਆਂ ਗਵਾਹੀਆਂ ਵਿਚ ਅੰਗ੍ਰੇਜ਼ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਦੀ ਲਿੰਕ ‘ਰੋਡ ਤੇ ਧਰਨਾ ਲੱਗਾ ਸੀ, ਪੁਲਿਸ ਵਲੋਂ ਪਹਿਲਾਂ ਲਾਠੀ ਚਾਰਜ ਕੀਤਾ ਗਿਆ ਫਿਰ ਅਥੱਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਧਰਨੇ ਤੋਂ 20-25 ਫੁੱਟ ਦੂਰ 400-500 ਦੇ ਕਰੀਬ ਖੜ•ੀ ਪੁਲਿਸ ਨੇ ਗੋਲੀਆਂ ਚਲਾਈਆਂ ਜਿਸ ਲਈ ਹੁਕੱਮ ਸ਼ਰਮਾ ਨੇ ਕੀਤਾ ਸੀ । ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ ਜਿੰਨ੍ਹਾਂ ਵਿਚੋਂ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਦੀ ਹਸਪਤਾਲ ਜਾਂਦੇ ਮੋਤ ਹੋ ਗਈ।

ਇਸੇ ਤਰਾਂ ਵੱਖ-ਵੱਖ ਮੌਕੇ ਦੇ ਗਵਾਹਾਂ ਵਲੋਂ ਆਪੋ- ਆਪਣੀ ਗਵਾਹੀ ਵਿਚ ਦਸਿਆ ਗਿਆ ਕਿ ਪੁਲਿਸ ਵਲੋਂ ਨਗਰ ਦੀਆਂ ਦੋ ਟਰਾਲੀਆਂ ਸਾੜੀਆਂ ਗਈਆਂ ਟੈਂਟ ਵਾਲੇ ਦਾ ਨੁਕਸਾਨ ਕੀਤਾ ਗਿਆ ਮੋਟਰਸਾਈਕਲ ਭੰਨੇ ਗਏ, ਔਰਤਾਂ ਨੂੰ ਪੁਲਿਸ ਨੇ ਠੁੱਡੇ ਮਾਰੇ , ਕੁੱਝ ਔਰਤਾਂ ਸਮੇਤ ਆਦਮੀਆਂ ਨੂੰ ਨਜ਼ਾਇਜ ਥਾਣੇ ਡੱਕੀ ਰਖਿਆ। ਪੁਲਿਸ ਦੀ ਗੋਲੀ ਨਾਲ ਦੋ ਸਿੱਖ ਗੁਰਜੀਤ ਸਿੰਘ ਸਨਾਵਾ ਅਤੇ ਕ੍ਰਿਸ਼ਨਭਗਵਾਨ ਸਿੰਘ ਮਾਰੇ ਗਏ ਜਦਕਿ ਕਈ ਗੋਲੀਆਂ ਲਗੱਣ ਨਾਲ ਜਖ਼ੱਮੀ ਹੋ ਗਏ ਜਿੰਨ੍ਹਾਂ ਵਿਚੋਂ ਗੋਲੀ ਲਗੱਣ ਨਾਲ ਹਰਜਿੰਦਰ ਸਿੰਘ ਦੇ ਇਕ ਪੈਰ ਦੀ ਉਂਗਲੀ ਅਲੱਗ ਹੋ ਗਈ।

ਜਸਟਿਸ ਜੋਰਾ ਸਿੰਘ (ਰਿਟਾ.) ਗਵਾਹਾਂ ਵੱਖੋ-ਵੱਖਰੀ ਗਵਾਹੀ ਸਮੇਂ ਇਹ ਵਾਰ-ਵਾਰ ਪੁਛਿਆ ਗਿਆ ਕਿ ਕੀ ਧਰਨੇ ਤੇ ਬੈਠੇ ਲੋਕਾਂ ਕੋਲ ਕੋਈ ਗੰਢਾਸੀ, ਕਿਰਪਾਨ ਜਾਂ ਰਿਵਾਲਵਰ ਵੀ ਸੀ ਜਿਸ ਤੇ ਹਰ ਗਵਾਹ ਨੇ ਦਸਿਆ ਕਿ ਧਰਨੇ ਤੇ ਬੈਠੇ ਲੋਕ ਬਿਲਕੁਲ ਸ਼ਾਂਤ ਮਈ ਸਨ ਕਿਸੇ ਕੋਲ ਕੋਈ ਹੱਥਿਆਰ ਨਹੀਂ ਸੀ ਪਰ ਪੁਲਿਸ ਪੂਰੀ ਤਰਾਂ ਹਥਿਆਰ ਨਾਲ ਆਈ ਸੀ ਜਿਸਨੇ ਆਉਂਦੇ ਸਾਰ ਲਾਠੀਆਂ ਵਰਾਉਣੀਆਂ ਸ਼ੁਰੂ ਕਰ ਦਿਤੀਆਂ।

ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦਸਿਆ ਕਿ ਮੋਕੇ ਤੇ ਪਹੁੰਚੀ ਪੁਲਿਸ ਵਿਚ ਉਸ ਸਮੇਂ ਦੇ ਐਸ ਐਸ ਪੀ ਚਰਨਜੀਤ ਕੁਮਾਰ ਸਿੰਘ ਨੇ ਔਰਤਾਂ ਨੂੰ ਠੁੱਡੇ ਮਾਰੇ ਜਿਸ ਨਾਲ ਬਾਕੀ ਪੁਲਿਸ ਵਲੋਂ ਔਰਤਾਂ ਨੂੰ ਠੁੱਡੇ ਮਾਰਨ ’ਚ ਕੋਈ ਕਸਰ ਨਹੀਂ ਛੱਡੀ ਸੀ। ਉਨ੍ਹਾਂ ਕਮਿਸ਼ਨ ਨੂੰ ਇਹ ਵੀ ਦਸਿਆ ਕਿ ਉਥੋ ਦੀ ਪੁਲਿਸ ਉਨ੍ਹਾਂਨੂੰ ਗਵਾਹੀ ਦੇਣ ਤੋਂ ਰੋਕਣ ਲਈ ਲਗਾਤਾਰ ਦਬਾਓ ਬਣਾਉਂਦੀ ਹੈ ਜਿਸ ਤੇ ਕਮਿਸ਼ਨ ਨੇ ਗਵਾਹਾਂ ਨੂੰ ਉਨ੍ਹਾਂ ਪੁਲਿਸ ਵਾਲਿਆਂ ਦਾ ਨਾਂਅ ਦਸੱਣ ਨੂੰ ਕਿਹਾ ਤਾਂ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਪੁਲਿਸ ਵਾਲਿਆਂ ਦਾਂ ਨਾਂਅ ਉਹ ਪਹਿਲਾਂ ਹੀ ਦੱਸ ਚੁੱਕੇ ਹਨ।

 

ਇਸ ਮੌਕੇ ਗਵਾਹਾਂ ਦੇ ਨਾਲ ਆਏ ਵਕੀਲ ਹਰਪਾਲ ਸਿੰਘ ਚੀਮਾ ਨੇ ਦਸਿਆ ਬਹਿਲਬਲ ਕਲਾਂ ਦੇ ਵਾਸੀਆਂ ਨੂੰ ਕਮਿਸ਼ਨ ਤੇ ਵਿਸ਼ਵਾਸ਼ ਨਹੀਂ ਕਿ ਉਨ੍ਹਾਂ ਨੂੰ ਕੋਈ ਇੰਨਸਾਫ਼ ਮਿਲੇਗਾ ਪਰ ਵਿਚਾਰ ਕਰਨ ਉਪਰੰਤ ਉਨ੍ਹਾਂ ਗਵਾਹੀਆਂ ਦੇਣ ਦਾ ਮਨ ਇਸ ਲਈ ਬਣਾਇਆ ਕਿ ਕਲ ਨੂੰ ਕਮਿਸ਼ਨ ਇਹ ਨਾ ਕਹਿ ਦੇਵ ਕੇ ਪਿੰਡ ਵਾਸੀ ਗਵਾਹੀ ਦੇਣ ਨਹੀਂ ਪਹੁੰਚੇ।

ਇਸ ਮੌਕੇ ਪਿੰਡ ਵਾਸੀਆਂ ਨੇ ਕਮਿਸ਼ਨ ਨੂੰ ਇਹ ਵੀ ਗੱਲ ਕਹੀ ਕਿ ਉਨ੍ਹਾਂ ਨੂੰ ਬਹਿਬਲ ਕਲਾਂ ਤੋਂ ਚੰਡੀਗੜ ਆਏ ਦਿਨ ਗਵਾਹੀਆਂ ਦੇਣ ਆਉਣਾ ਬਹੁਤ ਮੁਸ਼ਕਿਲ ਹੈ ਤੇ ਇਥੇ ਸਕਤਰੇਤ ਵਿਚ ਉਨ੍ਹਾਂ ਨੂੰ ਅੰਦਰ ਵੀ ਨਹੀਂ ਆਉਣ ਦਿਤਾ ਜਾਂਦਾ ਅੱਜ ਉਨ੍ਹਾਂ ਨਾਲ ਵਕੀਲ ਆਏ ਸਨ ਤਾਂ ਵੀ ਭਾਰੀ ਖਜ਼ਲ ਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਆਉਣ ਦਿਤਾ ਗਿਆ।

ਇਸ ਖ਼ਬਰ ਨੂੰ ਵਿਸਤਾਰ ਸਾਹਿਤ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Behbal Kalan Firing: Eye-witnesses name Moga SSP, other police officials before Justice Zora Singh Commission

ਐਡਵੋਕੇਟ ਚਹਿਲ ਅਤੇ ਐਡਵੋਕੇਟ ਚੀਮਾ ਨੇ ਕਿਹਾ ਕਿ ਕਮਿਸ਼ਨ ਨੂੰ ਉਸ ਜਗਾ ਤੇ ਹੋਣਾ ਚਾਹੀਦਾ ਹੈ ਜਿਥੇ ਦੇ ਲੋਕਾਂ ਨੂੰ ਇੰਨਸਾਫ਼ ਚਾਹੀਦਾ ਹੁੰਦਾ ਹੈ ਨਾ ਕਿ ਸਕਤਰੇਤ ਦੇ ਕਮਰੇ ਵਿਚ ਹੋਵੇ। ਇਸ ਮੌਕੇ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਸੁਣਵਾਈ ਲਈ ਉਸ ਸਮੇਂ ਲੋਕਾਂ ਦੀ ਅਗਵਾਈ ਕਰ ਰਹੇ 15 ਮੁੱਖੀ ਪ੍ਰਚਾਰਕਾਂ ਨੂੰ ਵੀ ਗਵਾਹੀ ਲਈ ਬੁਲਾਇਆ ਗਿਆ ਹੈ ਪਰ ਅਜੇ ਤਕ ਤਿੰਨ ਪ੍ਰਚਾਰਕ ਦੀ ਹੀ ਗਵਾਹੀ ਬਿਆਨ ਆਏ ਹਨ। ਗਵਾਹੀਆਂ ਲਈ ਬੁਲਾਏ ਗਏ ਮੁੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ,ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਰਣਜੀਤ ਸਿੰਘ ਢਡਰੀਆਂ ਵਾਲਾ , ਸ. ਰਜਿੰਦਰ ਸਿੰਘ ਮਾਝੀ, ਸ.ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਸ.ਸਤਨਾਮ ਸਿੰਘ ਚੰਦੜ, ਸ. ਅਵਤਾਰ ਸਿੰਘ ਸਾਧਾਂ ਵਾਲਾ, ਸ. ਦਲੇਰ ਸਿੰਘ ਖੇੜੀ, ਭਾਈ ਇੰਦਰਜੀਤ ਸਿੰਘ , ਸ. ਸੁਖਜੀਤ ਸਿੰਘ ਖੋਸਾ, ਸ. ਸੁਖਵਿੰਦਰ ਸਿੰਘ ਮੌਜੂ ਖੇੜਾ, ਸ. ਹਰਜੀਤ ਸਿੰਘ ਢਪਾਲੀ, ਸ. ਗੁਰਸੇਵਕ ਸਿੰਘ ਰਾਮਗੜ ਭੁੰਦੜ ਅਤੇ ਸ. ਗੁਰਪ੍ਰੀਤ ਸਿੰਘ ਢਡਰੀਆਂ ਸ਼ਾਮਿਲ ਹਨ।

ਇਨਾਂ ਵਿਚੋਂ ਸ. ਸਤਨਾਮ ਸਿੰਘ ਚੰਦੜ , ਸ. ਹਰਜੀਤ ਸਿੰਘ ਢਪਾਲੀ ਸ. ਗੁਰਸੇਵਕ ਸਿੰਘ ਰਾਮਗੜ ਭੁੰਦੜ ਦੇ ਕਮਿਸ਼ਨ ਕੋਲ ਬਿਆਨ ਆ ਚੁਕੇ ਹਨ ਪਰ ਬਾਕੀਆਂ ਦੇ ਬਿਆਨ ਆਉਣੇ ਅਜੇ ਬਾਕੀ ਹਨ ਜਿੰਨ੍ਹਾਂ ਨੂੰ 8 ਮਾਰਚ ਲਈ ਸਮਨ ਵੀ ਭੇਜੇ ਜਾ ਚੁਕੇ ਹਨ। ਕਮਿਸ਼ਨ ਨੇ ਕਿਹਾ ਕਿ ਦੋਹਾਂ ਪਾਸੇ ਦੀ ਸੁਣਵਾਈ ਤੋਂ ਬਾਅਦ ਹੀ ਕੋਈ ਫੈਸਲਾ ਦਿਤਾ ਜਾਵੇਗਾ। ਇਸ ਸਬੰਧੀ ਜਦੋਂ ਭਾਈ ਖੋਸਾ, ਭਾਈ ਅਵਤਾਰ ਸਿੰਘ ਸਾਧਾਂ ਵਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਉਹ ਉਸ ਸਮੇਂ ਕੋਟਕਪੁਰੇ ਸਨ ਮੋਜੂਦ ਸਨ ਅਤੇ ਉਨ੍ਹਾਂ ਨੂੰ ਵਕੀਲਾਂ ਨਾਲ ਵਿਚਾਰ ਕਰਕੇ ਕਮਿਸ਼ਨ ਕੋਲ ਪਹੁੰਚਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,