ਸਿੱਖ ਖਬਰਾਂ

ਬਹਿਬਲ ਕਲਾਂ ਗੋਲੀ ਕਾਂਡ: ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ ਨੇ ਪੁਲਿਸ ਦੀ ਭੂਮਿਕਾ ‘ਤੇ ਉਠਾਏ ਗੰਭੀਰ ਸਵਾਲ

February 20, 2016 | By

ਚੰਡੀਗੜ੍ਹ( 19 ਫਰਵਰੀ, 2015): ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਜਸਟਿਸ ਕਾਟਜੂ ‘ਤੇ ਅਧਾਰਿਤ ਲੋਕ ਕਮਿਸ਼ਨ ਨੇ ਪੂਰੀ ਕਰ ਲਈ ਹੈ। ਪੁਲਿਸ ਗੋਲੀਬਾਰੀ ਦੀ ਇਸ ਘਟਨਾ ਵਿੱਚ ਦੋ ਸਿੱਖ ਮਾਰੇ ਗਏ ਸਨ ਅਤੇ ਹੋੲ ਕਈ ਜ਼ਖਮੀ ਹੋ ਗਏ ਸਨ।

Justice-Markandey-Katju-Commission-1

ਉਪਰੋਕਤ ਘਟਨਾ ਦੀ ਜਾਂਚ ਲਈ ਪੰਜਾਬ ਸਰਕਾਰ ਦੇ ਬਣਾਏ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਜੂੰਅ ਦੀ ਤੋਰ ਤੁਰ ਰਹੀ ਹੈ।ਜਸਟਿਸ (ਰਿਟਾ) ਜੋਰ ਸਿੰਘ ਕਮਿਸ਼ਨ ਨੇ 17 ਦਸੰਬਰ ਨੂੰ ਆਪਣੀ ਮਿਆਦ ਪੂਰੀ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ, ਜਦਕਿ ਪੰਜਾਬ ਸਰਾਕਰ ਨੇ ਕਿਹਾ ਸੀ ਕਿ ਕਮਿਸ਼ਨ ਦੋ ਮਹੀਨਿਆਂ ਦੇ ਅੰਦਰ ਅੰਦਰ ਆਪਣੀ ਜਾਂਚ ਪੂਰੀ ਕਰਕੇ ਰਿਪੋਰਟ ਸਰਾਕਰ ਨੂੰ ਦੇਵੇਗਾ।

ਜੋਰਾ ਸਿੰਘ ਕਮਿਸ਼ਨ ਵੱਲੋਂ ਮਿਥੇ ਸਮੇਂ ਵਿੱਚ ਜਾਂਚ ਨਾ ਸ਼ੁਰੂ ਕਰਨ ਤੋਂ ਬਾਅਦ ਪੰਜਾਬ ਦੀਆਂ ਤਿੰਨ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਜੱਥੇਬੰਦੀਆਂ ਨੇ ਜਸਟਿਸ ਮਾਰਕੰਡੇ ਕਾਟਜੂ ਨੂੰ ਬਹਿਬਲ ਕਲਾ ਘਟਨਾ ਦੀ ਜਾਂਚ ਕਰਨ ਲਈ ਲੋਕ ਕਮਿਸ਼ਨ ਦੀ ਅਗਵਾਈ ਕਰਨ ਲਈ ਬੇਨਤੀ ਕੀਤੀ ਸੀ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਦੇਖੋ:

Behbal Kalan Firing: Markandey Katju headed People’s Commission raise serious questions about police role

ਕਾਟਜੂ ਕਮਿਸ਼ਨ ਵੱਲੋਂ ਘਟਨਾ ਦੀ ਜਾਂਚ ਸਬੰਧੀ ਤਿਆਰ ਕੀਤੀ 70 ਪੰਨਿਆ ਦੀ ਰਿਪੋਰਟ ਵਿੱਚ ਜਸਟਿਸ ਕਾਟਜੂ ਨੇ ਕਿਹਾ ਹੈ ਕਿ ਪਰਚਾ ਦਰਜ਼ ਕਰਨ ਦੇ ਬਾਵਜੂਦ ਪੁਲਿਸ ਨੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ।

ਜਸਟਿਸ ਕਾਟਜੂ ਕਮਿਸ਼ਨ ਨੇ ਆਪਣੀ ਰਿਪੋਰਟ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਘਟਨਾ ਦੇ ਚਸ਼ਮਦੀਦ ਗੁਵਾਹਾਂ ਦੀਆਂ 31 ਜਨਵਰੀ ਨੂੰ ਦਰਜ਼ ਕੀਤੀਆਂ ਗਵਾਹੀਆਂ ਦੇ ਅਧਾਰ ‘ਤੇ ਤਿਆਰ ਕੀਤੀ ਹੈ।

ਇਸ ਹਫਤੇ ਜਾਰੀ ਹੋ ਰਹੀ ਰਿਪੋਰਟ ਵਿੱਚ ਗੋਲੀਬਾਰੀ ਦਾ ਹੁਕਮ ਦੇਣ ਵਾਲੇ (ਜੇ ਕਿਸੇ ਨੇ ਦਿੱਤਾ) ਡਿਊਟੀ ਮੈਜਿਸਟ੍ਰੇਟ ਦੀ ਪਛਾਣ ਨਾ ਕਰਨ ‘ਤੇ ਵੀ ਸਵਾਲ ਉਠਾਇਆ ਗਿਆ ਹੈ।

ਜਸਟਿਸ ਕਾਟਜੂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਹੀ ਜਾਂਚ ਕਮਿਸ਼ਨ ਬਣਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,