ਸਿੱਖ ਖਬਰਾਂ

ਤਾਜ਼ਾ ਖ਼ਬਰ:ਭਾਈ ਧਿਆਨ ਸਿੰਘ ਮੰਡ ਸ਼ੰਭੂ ਬਾਰਡਰ ’ਤੇ ਗ੍ਰਿਫਤਾਰ, ਗੁਰਦੀਪ ਸਿੰਘ ਬਠਿੰਡਾ ਦੇ ਘਰ ਛਾਪੇਮਾਰੀ

May 9, 2016 | By

ਪਟਿਆਲਾ: ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਨੂੰ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵਲੋਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਚੁਣਿਆ ਗਿਆ ਸੀ, ਨੂੰ ਪਟਿਆਲਾ ਪੁਲਿਸ ਨੇ ਬੀਤੀ ਰਾਤ ਦਿੱਲੀ ਤੋਂ ਵਾਪਸ ਪਰਤਦਿਆਂ ਪੰਜਾਬ ਹਰਿਆਣਾ ਦੇ ਬਾਰਡਰ ਸੰਭੂ ਬੈਰੀਅਰ ’ਤੇ ਗ੍ਰਿਫਤਾਰ ਕਰ ਲਿਆ।

ਭਾਈ ਧਿਆਨ ਸਿੰਘ ਮੰਡ ਅਕਾਲ ਤਖ਼ਤ ਸਾਹਮਣੇ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ (ਫਾਈਲ ਫੋਟੋ)

ਭਾਈ ਧਿਆਨ ਸਿੰਘ ਮੰਡ ਅਕਾਲ ਤਖ਼ਤ ਸਾਹਮਣੇ ਮੀਡੀਆ ਨੂੰ ਸੰਬੋਧਿਤ ਹੁੰਦੇ ਹੋਏ (ਫਾਈਲ ਫੋਟੋ)

ਸੂਤਰਾਂ ਮੁਤਾਬਕ ਉਨ੍ਹਾਂ ਨੂੰ ਇਸ ਵੇਲੇ ਘਨੌਰ ਪੁਲਿਸ ਸਟੇਸ਼ਨ ’ਚ ਰੱਖਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਥਾਨਕ ਆਗੂਆਂ ਨੇ ਭਾਈ ਮੰਡ ਦੀ ਗ੍ਰਿਫਤਾਰੀ ਦੀ ਤਸਦੀਕ ਕੀਤੀ ਹੈ ਪਰ ਗ੍ਰਿਫਤਾਰੀ ਦੇ ਕਾਰਨ ਸਪੱਸ਼ਟ ਨਹੀਂ।

ਮਾਨ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੁਲਿਸ ਗੁਪਤ ਤਰੀਕੇ ਸਾਰੀ ਕਾਰਵਾਈ ਕਰ ਰਹੀ ਹੈ, ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਭਾਈ ਧਿਆਨ ਸਿੰਘ ਮੰਡ ਨਾਲ ਹੋਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ 10 ਮਈ ਤੋਂ ਪੰਜਾਬ ਯਾਤਰਾ ਸ਼ੁਰੂ ਕਰਨੀ ਸੀ।

ਖਬਰ ਲਿਖੇ ਜਾਣ ਤਕ ਇਹ ਜਾਣਕਾਰੀ ਮਿਲੀ ਹੈ ਕਿ ਭਾਈ ਮੋਹਕਮ ਸਿੰਘ, ਪਰਮਜੀਤ ਸਿੰਘ ਜਜੈਆਣੀ ਤੇ ਜਰਨੈਲ ਸਿੰਘ ਸਖੀਰਾ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦੋ ਕੀ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਪੰਜਾਬ ਤੋ ਬਾਹਰ ਹਨ।

ਭਾਈ ਗੁਰਦੀਪ ਸਿੰਘ ਬਠਿੰਡਾ ਨੇ ਰਾਤ ਰੇਲ ਗੱਡੀ ਰਾਹੀਂ ਬਠਿੰਡਾ ਆਉਣਾ ਸੀ। ਅੱਜ ਸਵੇਰੇ ਸਾਡੇ ਤਿੰਨ ਵਜੇ ਗੱਡੀ ਜਦੋਂ ਬਠਿੰਡਾ ਪਹੁੰਚੀ ਤਾਂ ਉਥੇ ਭਾਰੀ ਗਿਣਤੀ ਵਿਚ ਪੁਲਿਸ ਸਿਵਲ ਵਰਦੀ ਵਿਚ ਖੜੀ ਸੀ ਪਰ ਭਾਈ ਗੁਰਦੀਪ ਸਿੰਘ ਰੇਲ ਗੱਡੀ ਵਿਚ ਨਹੀਂ ਸਨ। ਪੁਲਿਸ ਨੂੰ ਸ਼ੱਕ ਸੀ ਕੀ ਸਟੇਸ਼ਨ ‘ਤੇ ਜ਼ਿਆਦਾ ਭੀੜ ਹੋਣ ਕਾਰਨ ਗੁਰਦੀਪ ਸਿੰਘ ਦਾ ਪਤਾ ਨਹੀਂ ਲੱਗਿਆ। ਫਿਰ ਪੁਲਿਸ ਵੱਲੋ ਭਾਈ ਬਠਿੰਡਾ ਦੇ ਘਰ ਜਾ ਕਰੇ ਛਾਪਾ ਮਾਰਿਆ ਜਿਥੇ ਭਾਈ ਗੁਰਦੀਪ ਸਿੰਘ ਪੁਲਿਸ ਨੂੰ ਨਹੀਂ ਮਿਲੇ। ਇਥੇ ਇਹ ਜ਼ਿਕਰਯੋਗ ਹੈ ਕਿ ਭਾਈ ਮੋਹਕਮ ਸਿੰਘ ਨੂੰ ਹਾਈ ਕੋਟ ਵੱਲੋ ਅਗਾਉ ਜਮਾਨਤ ਮਿਲੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,