December 15, 2010 | By ਸਿੱਖ ਸਿਆਸਤ ਬਿਊਰੋ
ਇਸ ਜਾਣਕਾਰੀ ਅਨੁਸਾਰ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੇ ਸਿੱਖ ਗੁਰੂਆਂ ਦੀ ਪਰੰਪਾਰਿਕ ਖੇਡ ਗਤਕੇ ਨੂੰ ਕਲਰ ਟੀ.ਵੀ. ਰਾਹੀ ਪੂਰੀ ਦੁਨੀਆ ਦੇ ਸਾਹਮਣੇ ਲਿਆ ਕੇ ਪੂਰੀ ਦੁਨੀਆ ਨੂੰ ਇਸ ਬਾਰੇ ਜਾਣੂ ਕਰਵਾਇਆ, ਕਿਉਂਕਿ ਇਹ ਅਜੌਕੇ ਸਮੇਂ ਵਿਚ ਸਿੱਖ ਨੌਜਵਾਨਾਂ ਵੱਲੋਂ ਨਸ਼ੇ ਅਤੇ ਪਤਿੱਤਪੁਣੇ ਵਿਚ ਫਸ ਕੇ ਆਪਣੇ ਇਸ ਗੌਰਵਮਾਈ ਵਿਰਸੇ ਨੂੰ ਭੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਰ ਖਾਲਸਾ ਗਤਕਾ ਦਲ ਦੀ ਟੀਮ ਦੇ ਮੁੱਖੀ ਕੰਵਲਜੀਤ ਸਿੰਘ ਦੀ ਅਗਵਾਈ ਵਿਚ ਦੇਸ਼ ਦੇ ਕੌਨੇ-ਕੌਨੇ ਵਿਚ ਵੱਸੇ ਪੰਜਾਬੀਆਂ ਦੀ ਮੰਗ ਅਨੁਸਾਰ ਆਸਨਸੋਲ (ਵੈਸਟ ਬੰਗਾਲ), ਬਰੇਲੀ, ਦਿੱਲੀ, ਜੰਮੂ, ਝਾਖੜੀ, ਹਿਮਾਚਲ, ਪਟਨਾ ਸਾਹਿਬ, ਆਗਰਾ, ਰਾਜਿਸਥਾਨ, ਮਹਾਰਾਸ਼ਟਰਾ, ਅਸਾਮ ਆਦਿ ਪ੍ਰਦੇਸ਼ਾਂ ਵਿਚ ਗਤਕੇ ਰਾਹੀ ਆਪਣਾ ਜੌਹਰ ਦਿਖਾ ਚੁੱਕੀ ਹੈ। ਦੇਸ਼ ਦੇ ਹੋਰ ਵੀ ਬਹੁਤ ਸਾਰੇ ਹਿੱਸਿਆਂ ਵਿਚੋਂ ਗਤਕਾ ਟੀਮ ਨੂੰ ਉ¤ਥੇ ਆਕੇ ਆਪਣੇ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੰਘਾਪੁਰ ਦੇ ਸਿੱਖ ਪ੍ਰਮੋਟਰ ਬਿਕਰਮ ਸਿੰਘ ਠਕੁਰਾਲ ਅਤੇ ਸਿੰਘਾਪੁਰ ਤੇ ਮਲੇਸ਼ੀਆ ਦੀ ਸਿੱਖ ਸੰਗਤ ਵੱਲੋਂ ਉਚੇਚੇ ਤੌਰ ’ਤੇ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੂੰ ਆਪਣੇ ਮਾਰਸ਼ਲ ਆਰਟ ਦੇ ਜੌਹਰ ਵਿਖਾਉਣ ਲਈ ਸਿੰਘਾਪੁਰ ਲਈ ਬੁਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਟੀਮ ਸ. ਮਨਮੋਹਨ ਸਿੰਘ ਭਾਗੋਵਾਲੀਆ, ਗੁਰਿੰਦਰ ਸਿੰਘ, ਨਸੀਬ ਸਿੰਘ ਦੀ ਦੇਖਰੇਖ ਹੇਠ 21 ਦਸੰਬਰ ਨੂੰ ਰਵਾਨਾ ਹੋਵੇਗੀ ਤੇ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਭਾਰਤ ਤੋਂ ਬਾਅਦ ਹੁਣ ਹੋਰਨਾਂ ਮੁਲਕਾਂ ਵਿਚੋਂ ਵੀ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੂੰ ਗਤਕੇ ਦਾ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾ ਰਿਹਾ ਹੈ। ਇਸ ਟੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਵਾਨਾ ਕੀਤਾ ਜਾਵੇਗਾ।
Related Topics: All India Sikh Students Federation (AISSF)