ਸਿਆਸੀ ਖਬਰਾਂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਮੁਜੱਫਰਨਗਰ (ਯੂਪੀ) ਵਿੱਚ ਭੜਕਾਊ ਭਾਸ਼ਣ ਦੇਣ ‘ਤੇ ਮੁਕੱਦਮਾਂ ਦਰਜ਼

September 11, 2014 | By

amit-shah-230x300ਮੁਜ਼ੱਫਰਨਗਰ (10 ਸਤੰਬਰ, 2014): ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਸ਼ਾਹ ’ਤੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਮੁਜ਼ੱਫਰਨਗਰ ਵਿੱਚ ਭੜਕਾਊ ਭਾਸ਼ਣ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅਮਿਤ ਸ਼ਾਹ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਦਾ ਵੀ ਕੇਸ ਦਰਜ ਕੀਤਾ ਸੀ। ਉਸ ਵੇਲੇ ਉਹ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੇ ਇੰਚਾਰਜ ਸਨ।

ਹੁਣ ਚਾਰਜਸ਼ੀਟ ਵਿੱਚ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 153 (ਏ), 295 (ਏ) ਅਤੇ 505 ਵੀ ਦਰਜ ਕੀਤੀਆਂ ਗਈਆ ਹਨ। ਇਨ੍ਹਾਂ ਧਾਰਾਵਾਂ ਤਹਿਤ ਸ਼ਾਹ ’ਤੇ ਇਕ ਭਾਈਚਾਰੇ ਖ਼ਿਲਾਫ਼ ਬਦਕਲਾਮੀ ਕਰਨ, ਫਿਰਕੂ ਇਕਸੁਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਅਤੇ ਰਾਜ ਤੇ ਲੋਕਾਂ ਨੂੰ ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

ਸ਼ਾਹ ਖਿਲਾਫ਼ ਮੁਜ਼ੱਫਰਨਗਰ ਦੀ ਨਵੀਂ ਮੰਡੀ ਕੋਤਵਾਲੀ ਵਿਚ ਮੁਕੱਦਮਾ ਦਰਜ ਹੋਇਆ ਸੀ ਙ ਸਥਾਨਕ ਪੁਲਿਸ ਨੇ ਅਮਿਤ ਸ਼ਾਹ ਵੱਲੋਂ 4 ਅਪ੍ਰੈਲ ਨੂੰ ਦਿੱਤੇ ਗਏ ਭਾਸ਼ਣ ਦੀ ਇਕ ਵੀਡੀਉ ਕਲਿਪ ਨੂੰ ਆਧਾਰ ਮੰਨ ਕੇ ਚਾਰਜਸ਼ੀਟ ਤਿਆਰ ਕੀਤੀ ਹੈ ਙ ਇਸ ਵਿਚ ਸ਼ਾਹ ‘ਤੇ ਫਿਰਕੂ ਹਿੰਸਾ ਫੈਲਾਉਣ ਅਤੇ ਦੋ ਫਿਰਕਿਆਂ ਨੂੰ ਭੜਕਾਉਣ ਦੇ ਦੋਸ਼ ਹਨ।
ਇਥੇ ਵਰਣਨਯੋਗ ਹੈ ਕਿ ਅਮਿਤ ਸ਼ਾਹ ‘ਤੇ ਦੋਸ਼ ਹੈ ਕਿ ਉਨ੍ਹਾਂ ਹਿੰਸਾ ਪ੍ਰਭਾਵਿਤ ਮੁਜ਼ੱਫਰਨਗਰ ‘ਚ ਚਾਰ ਅਪ੍ਰੈਲ ਨੂੰ ਭੜਕਾਊ ਭਾਸ਼ਣ ਦਿੱਤਾ ਸੀ। ਇਸ ਭਾਸ਼ਣ ਦਾ ਵੀਡੀਉ ਸਾਹਮਣੇ ਆਉਣ ਦੇ ਬਾਅਦ ਕਾਫ਼ੀ ਬਵਾਲ ਮੱਚਿਆ ਸੀ ਅਤੇ ਚੋਣ ਕਮਿਸ਼ਨ ਨੇ ਸ਼ਾਹ ‘ਤੇ ਚੋਣ ਪ੍ਰਚਾਰ ਕਰਨ ਅਤੇ ਰੈਲੀ ਕਰਨ ‘ਤੇ ਰੋਕ ਲਗਾ ਦਿੱਤੀ ਸੀ ਭਾਵੇਂਕਿ ਬਾਅਦ ‘ਚ ਮੁਆਫ਼ੀ ਮੰਗਣ ‘ਤੇ ਸ਼ਾਹ ਨੂੰ ਚੋਣ ਪ੍ਰਚਾਰ ਦੀ ਛੋਟ ਦਿੱਤੀ ਗਈ ਸੀ।

ਅਮਿਤ ਸ਼ਾਹ ਨੇ ਇਸ ਸਾਲ 4 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁਜ਼ੱਫਰਨਗਰ ‘ਚ ਕਿਹਾ ਸੀ ਕਿ ਆਮ ਚੋਣਾਂ ਪਿਛਲੇ ਸਾਲ ਮੁਜ਼ੱਫਰਨਗਰ ‘ਚ ਹੋਏ ਫਿਰਕੂ ਦੰਗਿਆਂ ‘ਚ ਹੋਏ ਅਪਮਾਨ ਦਾ ਬਦਲਾ ਲੈਣ ਦਾ ਮੌਕਾ ਹਨ।

ਸ਼ਾਹ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਅਤੇ ਖਾਸ ਕਰਕੇ ਪੱਛਮੀ ਉਤਰ ਪ੍ਰਦੇਸ਼ ਲਈ ਇਹ ਚੋਣਾਂ ਸਨਮਾਨ ਦੀ ਲੜਾਈ ਹਨ ਙ ਇਹ ਚੋਣਾਂ ਉਨ੍ਹਾਂ ਲੋਕਾਂ ਲਈ ਸਬਕ ਸਿਖਾਉਣ ਦਾ ਮੌਕਾ ਹੈ ਜਿਨ੍ਹਾਂ ਨੇ ਜੁਲਮ ਕੀਤੇ ਹਨ। ਉਨ੍ਹਾਂ ਦੇ ਨਾਲ ਉਸ ਸਮੇਂ ਭਾਜਪਾ ਵਿਧਾਇਕ ਸੁਰੇਸ਼ ਰਾਣਾ ਵੀ ਸਨ, ਜਿਹੜਾ ਮੁਜ਼ੱਫਰਨਗਰ ਦੰਗਿਆਂ ਦਾ ਦੋਸ਼ੀ ਸੀ, ਇਨ੍ਹਾਂ ਦੰਗਿਆਂ ‘ਚ 60 ਲੋਕ ਮਾਰੇ ਗਏ ਸਨ ਜਿਨ੍ਹਾਂ ‘ਚ ਜ਼ਿਆਦਾਤਰ ਮੁਸਲਿਮ ਭਾਈਚਾਰੇ ਦੇ ਲੋਕ ਸਨ, ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,