August 29, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਜਪਾ ਸੰਸਦ ਅਤੇ ਦਲਿਤ ਆਗੂ ਉਦਿਤ ਰਾਜ ਨੇ ਬੀਫ ਖਾਣ ‘ਤੇ ਇਕ ਬਿਆਨ ਦਿੱਤਾ ਹੈ। ਉਦਿਤ ਰਾਜ ਨੇ ਟਵੀਟ ਕੀਤਾ, “ਜਮੈਕਾ ਦੇ ਯੂਸੈਨ ਬੋਲਟ ਗਰੀਬ ਸੀ ਅਤੇ ਉਦੋਂ ਉਨ੍ਹਾਂ ਦੇ ਟ੍ਰੇਨਰ ਨੇ ਬੋਲਟ ਨੂੰ ਬੀਫ ਖਾਣ ਦੀ ਸਲਾਹ ਦਿੱਤੀ, ਜਿਸਤੋਂ ਬਾਅਦ ਯੂਸੈਨ ਬੋਲਟ ਨੇ ਓਲੰਪਿਕ ‘ਚ ਕੁਲ 9 ਗੋਲਡ ਮੈਡਲ ਜਿੱਤੇ।”
ਉਦਿਤ ਰਾਜ ਦੇ ਟਵੀਟ ਤੋਂ ਬਾਅਦ ਭਾਜਪਾ ਹਮਾਇਤੀਆਂ ਸਮੇਤ ਹੋਰ ਲੋਕ ਉਨ੍ਹਾਂ ਦੀ ਨਿੰਦਿਆ ਕਰਨ ਲੱਗੇ।
ਮੋਦੀ ਭਗਤ ਨਾਂ ਦੇ ਟਵਿਟਰ ਹੈਂਡਲ ਤੋਂ ਉਦਿਤ ਰਾਜ ਨੂੰ ਜਵਾਬ ਦਿੱਤਾ ਗਿਆ, “ਭਾਜਪਾ ਸੰਸਦ ਉਦਿਤ ਰਾਜ ਯੂਸੈਨ ਬੋਲਟ ਦੀ ਮਿਸਾਲ ਦੇ ਕੇ ਲੋਕਾਂ ਨੂੰ ਗਾਂ ਦਾ ਮਾਸ ਖਾਣ ਲਈ ਪ੍ਰੇਰਣਾ ਦੇ ਰਿਹਾ ਹੈ।”
@Indianempire ਨੇ ਟਵੀਟ ਕੀਤਾ, “ਭਾਜਪਾ ਝੂਠੀ ਹਿੰਦੂਵਾਦੀ ਪਾਰਟੀ ਹੈ।”
@LogicalHindu ਮੁਤਾਬਕ, “ਮੀਟ ਅਤੇ ਬੀਫ ਖਾ ਕੇ ਤਾਂ ਸਗੋਂ ਬੰਦੇ ਤੇਜ਼ ਦੌੜ ਹੀ ਨਹੀਂ ਸਕਦੇ। ਸੋਇਆ ਅਤੇ ਹਰੇ ਕੇਲੇ ਖਾ ਕੇ ਤੁਸੀਂ ਫੁਰਤੀਲੇ ਬਣ ਸਕਦੇ ਹੋ।”
ਦਿਲੀਪ ਜੈਨ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਟਵੀਟ ਕੀਤਾ, “ਇਹ ਫਾਲਤੂ ਦਾ ਟਵੀਟ ਆ, ਉਮੀਦ ਕਰਦੇ ਹਾਂ ਕਿ ਅਗਲੀ ਬਾਰ ਉਦਿਤ ਰਾਜ ਕਿਸੇ ਚੰਗੀ ਗੱਲ ਅਤੇ ਸਾਰਥਕ ਗੱਲ ‘ਤੇ ਟਵੀਟ ਕਰਨਗੇ।”
ਚੰਗੇ ਖਾਸੇ ਵਿਰੋਧ ਤੋਂ ਬਾਅਦ ਉਦਿਤ ਰਾਜ ਨੇ ਸਫਾਈ ਦੇਣ ਦੇ ਅੰਦਾਜ਼ ‘ਚ ਕੁਝ ਹੋਰ ਟਵੀਟ ਕੀਤੇ। ਉਦਿਤ ਰਾਜ ਨੇ ਲਿਖਿਆ, “ਮੇਰਾ ਟਵੀਟ ਦੂਰ-ਦੂਰ ਤਕ ਬੀਫ ਖਾਣ ਦੀ ਵਕਾਲਤ ਨਹੀਂ ਕਰਦਾ। ਮੈਂ ਤਾਂ ਸਿਰਫ ਉਹੀ ਲਿਖਿਆ ਜੋ ਯੂਸੈਨ ਬੋਲਟ ਦੇ ਟ੍ਰੇਨਰ ਨੇ ਕਿਹਾ ਸੀ।”
ਉਦਿਤ ਰਾਜ ਨੇ ਅੱਗੇ ਲਿਖਿਆ, “ਮੈਂ ਇਹ ਗੱਲ ਇਸ ਸੰਦਰਭ ਵਿਚ ਕਹੀ ਕਿ ਗਰੀਬੀ ਅਤੇ ਮਾੜੇ ਪ੍ਰਬੰਧਾਂ ਦੇ ਬਾਵਜੂਦ ਯੂਸੈਨ ਬੋਲਟ ਨੇ 9 ਗੋਲਡ ਮੈਡਲ ਜਿੱਤ ਲਏ।
Related Topics: Beef Issue, Dalits of India, Hindu Groups, Usain Bolt