ਵਿਦੇਸ਼ » ਸਿੱਖ ਖਬਰਾਂ

ਕਨੇਡਾ ਦੀਅਾਂ ਗੁਰਦੁਆਰਾ ਕਮੇਟੀਅਾਂ ਵੱਲੌਂ ਪੰਜ ਪਿਆਰਿਅਾਂ ਦੇ ਫੈਸਲੇ ਦੀ ਹਮਾਇਤ

January 4, 2016 | By

ਕਨੇਡਾ: ਕਨੇਡਾ ਦੀਅਾਂ ਗੁਰਦੁਆਰਾ ਕਮੇਟੀਅਾਂ ਵਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ: ਪੰਜ ਸਿੰਘ ਸਾਹਿਬਾਨਾਂ (ਪੰਜ ਪਿਆਰਿਅਾਂ) ਨੇ ਸਿੱਖ ਰਵਾਇਤਾਂ ਤੇ ਪਹਿਰਾ ਦਿੰਦਿਆ ਅਜੋ਼ਕੇ ਸਮੇਂ ਵਿੱਚ ਜੋ ਫੈ਼ਸਲੇ ਲਏ ਗਏ ਨੇ, ਬਹੁਤ ਹੀ ਸ਼ਲਾਘਾਯੋਗ ਅਤੇ ਸਤਿਕਾਰਤ ਹਨ। ਜਦੋ ਜਥੇਦਾਰ ਅਤੇ ਤਖਤ ਸਾਹਿਬ ਤੇ ਸਹਾਇਕ ਜੱਥੇਦਾਰਾਂ ਨੇ ਅਪਣੇ ਰੁਤਬੇ ਅਤੇ ਫਰਜ਼ ਤੋਂ ਕੁਤਾਹੀ ਕਰਦਿਅਾਂ, ਹੁਕਮਰਾਨ ਧਿਰ ਦੇ ਇਸ਼ਾਰਿਆਂ ਉੁੱਤੇ ਗਲਤ ਫੈ਼ਸਲੇ ਲਏ ਅਤੇ ਸਿੱਖ ਸਿਧਾਂਤਾਂ, ਸਿੱਖ ਮਰਿਯਾਦਾਂ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ।

ਪੰਜ ਪਿਆਰੇ

ਪੰਜ ਪਿਆਰੇ

ਇਸ ਉੁਪਰੰਤ ਪੰਜ ਸਿੰਘਾਂ (ਪੰਜ ਪਿਆਰਿਅਾਂ) ਅਪਣੇ ਫਰਜ਼਼ ਪਹਿਚਾਣਦਿਆ ਹੱਕ ਸੱਚ ਦੀ ਅਵਾਜ ਬੁਲੰਦ ਕਰਦਿਆਂ ਜੋ ਮੋਜੂਦਾ ਸਮੇਂ ਵਿੱਚ ਐਲਾਨ ਕੀਤੇ ਹਨ ਉਨਾਂ ਨਾਲ ਉਨਟਾਰਿਓ ਗੁਰਦੁਆਰਾ ਕਮੇਟੀ, ਓਨਟਾਰਿਓ ਸਿੱਖ ਅਤੇ ਗੁਰਦੁਆਰਾ ਕੌਂਸਲ, ਪੂਰਨ ਤੋਰ ਤੇ ਸਹਿਮਤ ਹਨ। ਪੁਰਾਂਤਨ ਅਤੇ ਮੌਜੂਦਾ ਸਮੇਂ ਵਿੱਚ ਜਦੋਂ ਵੀ ਕੌਮ ਉੱਤੇ ਔਖਾਂ ਸਮਾਂ ਆਇਆ ਤਾਂ ਗੂਰੁ ਸਿਧਾਂਤਾ ਦੀ ਰੋਸ਼ਨੀ ਵਿੱਚ ਪੰਜ ਪਿਆਰਿਆਂ ਨੇ ਹਮੇਸ਼ਾ ਕੌਮ ਦੀ ਅਗਵਾਈ ਕੀਤੀ ਹੈ। ਇਹ ਗੱਲ ਧਿਆਨ ਵਿੱਚ ਰਹੇ ਕੇ ਮੱਕੜ ਅਤੇ ਉਨਾਂ ਦੇ ਸਹਾਇਕ ਜੋ ਕਿ ਪੰਜ ਪਿਆਰਿਅਾਂ ਦੀ ਹਸਤੀ ਨੂੰ ਚਣੋਤੀ ਦੇ ਰਹੇ ਹਨ, ਕਿਸੇ ਵੀ ਤਰਾਂ ਦਸਮ ਪਿਤਾ ਗੂਰੁ ਗੋਬਿੰਦ ਸਿੰਘ ਜੀ ਦੀ ਸਤਿਕਾਰਤ ਹਸਤੀ ਤੋ ਉਪਰ ਨਹੀਂ ਹਨ। ਜਿਨਾਂ ਨੇ ਪੰਜ ਪਿਆਰਿਆਂ ਦੇ ਫੈਸਲੇ ਅੱਗੇ ਸਿਰ ਝੁਕਾਉਂਦਿਆਂ ਚਮਕੋਰ ਦੀ ਗੜੀ ਛੱਡ ਦਿੱਤੀ ਸੀ। ਅਵਤਾਰ ਸਿੰਘ ਮੱਕੜ ਅਤੇ ਉਨਾਂ ਦੇ ਹੱਥ ਠੋਕਿਅਾਂ ਵੱਲੋਂ ਤਾਕਤ ਦੇ ਨਸੇ਼ ਵਿੱਚ ਪੰਜ ਪਿਆਰਿਅਾਂ ਦੇ ਖਿਲਾਫ ਕੀਤੀ ਜਾ ਰਹੀ ਹਰ ਕਾਰਵਾਈ ਅਤਿ ਨਿੰਦਨਯੋਗ ਹੈ ਅਤੇ ਕੌਮ ਕਦੇ ਵੀ ਅਜਿਹੇ ਕੰਮਾਂ ਨੂੰ ਬਰਦਾਸ਼ਤ ਨਹੀ ਕਰੇਗੀ।

ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਹੋਂਦ ਹਸਤੀ ਸਿੱਖਾਂ ਦੀਅਾਂ ਬੇ-ਮਿਸਾਲ ਕੁਰਬਾਨੀਅਾਂ ਦੀ ਬਦੋਲਤ ਹੈ। ਪਰ ਅਜੋਕੇਂ ਸਮੇਂ ਪ੍ਰਬੰਧਕਾਂ ਨੂੰ ਸਿੱਖ ਕੋਮ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸ਼ਾਨਦਾਰ ਇਤਿਹਾਸ ਨੂੰ ਦਾਗਦਾਰ ਕਰਨ ਦੀ ਇਜਾਜਤ ਨਹੀਂ ਦੇਵੇਗੀ। ਇਹ ਗੱਲ ਧਿਆਨ ਵਿੱਚ ਰਹੇ ਕਿ ਜਦੋਂ ਵੀ (ਅ)ਕਾਲੀਅਾਂ ਵਿਦੇਸ਼ਾ ਵਿੱਚ ਪੈਰ ਰੱਖਿਆ ਉਨਾਂ ਨੂੰ ਮੂੰਹ ਦੀ ਖਾਣੀ ਪਈ। ਮੱਕੜ ਤੇ ਉਨਾਂ ਦੇ ਹਮਾਇਤੀਆਂ ਦੀਆਂ ਪੰਥ ਵਿਰੋਧੀ ਅਤੇ ਆਪਹੁਦਰੀਅਾਂ ਕਾਰਵਾਈਅਾਂ ਉੱਤੇ ਵਿਦੇਸ਼ਾਂ ਵਿੱਚ ਬੈਠੀਆ ਸੰਗਤਾਂ ਬਾਜ ਨਜਰ ਰੱਖ ਰਹੀਅਾਂ ਹਨ ਅਤੇ ਇਹ ਜਦੋਂ ਵੀ ਵਿਦੇਸ਼ਾਂ ਵਿੱਚ ਆਏ ਤਾਂ ਇਹਨਾਂ ਸਭ ਕੰਮਾ ਲਈ ਪੰਥਕ ਰਵਾਇਤਾਂ ਅਨੁਸਾਰ ਇਹਨਾਂ ਨੂੰ ਜਵਾਬਦੇਹ ਹੋਣਾ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,