ਕੌਮਾਂਤਰੀ ਖਬਰਾਂ

ਜਸਟਿਨ ਟਰੂਡੋ ਨੇ ਸੰਯੁਕਤ ਰਾਸ਼ਟਰ ‘ਚ ਕਿਹਾ; “ਕੈਨੇਡਾ ਅਜਿਹਾ ਦੇਸ਼ ਨਹੀਂ ਜਿੱਥੇ ਸਮੱਸਿਆਵਾਂ ਨਾ ਹੋਣ”

September 23, 2017 | By

ਸੰਯੁਕਤ ਰਾਸ਼ਟਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਵਖਰੇਵਿਆਂ ਦੀ ਸ਼ਾਨਦਾਰ ਉਦਾਹਰਣ ਵਜੋਂ ਜਾਣੇ ਜਾਂਦੇ ਕੈਨੇਡਾ ਦੇ 12 ਲੱਖ ਮੂਲਵਾਸੀਆਂ ਨੂੰ ‘ਅਪਮਾਨ, ਅਣਗੌਲੇ ਜਾਣ ਅਤੇ ਬਦਸਲੂਕੀ’ ਦਾ ਸਾਹਮਣਾ ਕਰਨਾ ਪਿਆ ਹੈ। ਦੁਨੀਆਂ ਕੈਨੇਡਾ ਤੋਂ ਆਸ ਕਰਦੀ ਹੈ ਕਿ ਇਸ ਦੇਸ਼ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡ ਪੂਰਨ ਵਿੱਚ ਲਾਗੂ ਕੀਤੇ ਜਾਣ ਤੇ ਇਹੀ ਆਸ ਕੈਨੇਡਾ ਖ਼ੁਦ ਤੋਂ ਵੀ ਕਰਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਆਲਮੀ ਤਪਸ਼ (Global Warming) ਵਰਗੇ ਮੁੱਦਿਆਂ ’ਤੇ ਆਲਮੀ ਪੱਧਰ ਦੇ ਉਪਰਾਲਿਆਂ ਨਾਲ ਖੜ੍ਹੇ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਕਾਰਨ ਕੈਨੇਡਾ ਦੇ ਬਰਫੀਲੇ ਇਲਾਕਿਆਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਅਮਰੀਕਾ ਦੇ ਵਾਤਾਵਰਨ ਸਬੰਧੀ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਬਾਰੇ ਉਨ੍ਹਾਂ ਆਖਿਆ ਕਿ ਧਰਤੀ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿਹੜਾ ਮੌਸਮੀ ਤਬਦੀਲੀ ਦੀ ਅਸਲੀਅਤ ਤੋਂ ਅੱਖਾਂ ਫੇਰ ਸਕੇ। ਦੁਨੀਆਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਇਸ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਜਿਹੀ ਧਰਤੀ ਨਹੀਂ, ਜਿੱਥੇ ਮੁਸ਼ਕਲਾਂ ਨਾ ਹੋਣ ਪਰ ਕੈਨੇਡਾ ਹਰ ਮੁਸ਼ਕਲ ਦੇ ਹੱਲ ਲਈ ਸਦਾ ਯਤਨਸ਼ੀਲ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,