ਬੋਲਦੀਆਂ ਲਿਖਤਾਂ

ਕੁਦਰਤ ਅਤੇ ਮਨੁਖ ਦਾ ਰਿਸ਼ਤਾ : ਭੂਤ ਅਤੇ ਵਰਤਮਾਨ

May 25, 2024

ਮਨੁਖ ਦੀ ਹੋਂਦ ਅਤੇ ਆਰੰਭ ਨੂੰ ਕੁਦਰਤ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਆਦਿ ਮਨੁਖ ਕੁਦਰਤੀ ਵਾਤਾਵਰਨ ਵਿਚ ਜੀਵਿਆ ਅਤੇ ਹੌਲੀ ਹੌਲੀ ਸੂਝ-ਸਮਝ ਦੀ ਸ਼ਕਤੀ ਨਾਲ ਅਜੋਕੇ ਸਥਾਨ ’ਤੇ ਪਹੁੰਚਿਆ। ਮਨੁਖ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਅਤੇ ਨੇੜੇ ਦਾ ਰਿਹਾ ਹੈ।

“ਕੌਰਨਾਮਾ” ਖਾੜਕੂ ਸੰਘਰਸ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ (ਪੁਸਤਕ ਪੜਚੋਲ)

ਇਸ ਕਿਤਾਬ ਨੂੰ ਪੜਦਿਆਂ ਇਹ ਗੱਲਾਂ ਸਾਫ ਹੋ ਜਾਂਦੀਆਂ ਹਨ ਕਿ ਕਿਵੇਂ ਉਸ ਸਮੇਂ ਹਕੂਮਤੀ ਦਹਿਸ਼ਤਗਰਦੀ ਨੇ ਸਾਡੀਆਂ ਹਜ਼ਾਰਾਂ ਭੈਣਾਂ, ਮਾਵਾਂ, ਧੀਆਂ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਅਤੇ ਕਿਸ ਤਰ੍ਹਾਂ ਉਹਨਾਂ ਦੀ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਕਿਰਦਾਰ ਕੁਸ਼ੀ ਕਰਕੇ, ਉਹਨਾਂ ਨੂੰ ਇੱਕ ਘਿਰਣਾ ਯੋਗ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ

ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ?

ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ ਹੈ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ ਹੈ।

ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਤੇ ਪੰਛੀ ਝਾਤ

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਈਸਵੀ ਨੂੰ ਬੇਲਗਰਾਵਿਆ (ਇੰਗਲੈਂਡ) ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ। ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ।

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ।

ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ

ਭਾਰਤ ਸਰਕਾਰ ਵੱਲੋਂ ਵਿਦਿਆ ਦੇ ਖੇਤਰ ਵਿਚ ਇਨਕਲਾਬ ਲੈ ਆਉਣ ਦਾ ਦਾਅਵਾ ਕਰਦੀ ਮਹਾਮਾਰੀ ਦੇ ਸਾਏ ਹੇਠ ਜਾਰੀ ਹੋਈ ਨਵੀਂ ਸਿੱਖਿਆ ਨੀਤੀ-2020 ਟੈਕਨਾਲੋਜੀ ਦੇ ਸਿੱਖਿਆ ਵਿਚ ਵੱਡੇ ਦਖ਼ਲ ਦੀ ਹਮਾਇਤੀ ਹੈ।

ਪ੍ਰਵਾਸ ਅਤੇ ਝੁਰਦਾ ਪੰਜਾਬ

ਪ੍ਰਵਾਸ ਨੇ ਪੰਜਾਬੀਆਂ ਦੇ ਹਰ ਉਮਰ ਵਰਗ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਪਹਿਲਾ ਪ੍ਰਭਾਵਤ ਵਰਗ ਨਵਜੰਮੇ ਜਾਂ ਬਹੁਤ ਛੋਟੇ ਬੱਚੇ ਹਨ। ਪ੍ਰਵਾਸ ਦੇ ਮੁੱਢਲੇ ਸੰਘਰਸ਼ ਦੀਆਂ ਚਣੌਤੀਆਂ ਹੰਢਾਅ ਰਹੇ ਮਾਂ-ਪਿਉ ਅਕਸਰ ਆਪਣੇ ਛੇ ਮਹੀਨੇ /ਸਾਲ /ਦੋ ਸਾਲਾਂ ਦੀਆਂ ਔਲਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਜਾਂਦੇ ਹਨ ਤਾਂ ਜੋ ਉਹ ਵਧੇਰੇ ਸੌਖ ਨਾਲ ਬਹੁਤਾ ਕੰਮ ਕਰਕੇ ਬਹੁਤੇ ਪੈਸੇ ਕਮਾ ਸਕਣ।

ਦਿੱਲੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ

ਦਿੱਲੀ ਭਾਰਤ ਦੀ ਰਾਜਧਾਨੀ ਹੈ, ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਤੋਂ ਇਸ ਨੂੰ ਸ਼ਾਹਜ਼ਹਾਨਾਬਾਦ ਵੀ ਕਿਹਾ ਜਾਂਦਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਸ ਨਗਰ ਦਾ ਸੰਬੰਧ ਸਿੱਖ ਧਰਮ ਨਾਲ ਜੁੜਦਾ ਹੈ। ਸੋਲ੍ਹਵੀਂ ਸਦੀ ਦੇ ਅਰੰਭ ਵਿਚ ਪੂਰਬ ਦੀ ਉਦਾਸੀ ਸਮੇਂ ਗੁਰੂ ਜੀ ਇਸ ਨਗਰ ਵਿਖੇ ਪੁੱਜੇ ਸਨ।

ਅੰਤਰ-ਰਾਸ਼ਟਰੀਅਤਾ ਅਤੇ ਸਿੱਖ

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ।

ਸਰਦਾਰ ਹਰੀ ਸਿੰਘ ਨਲੂਆ

ਸਰਦਾਰ ਹਰੀ ਸਿੰਘ ਨਲੂਆ ਜਿਸਦਾ ਨਾਂ ਜਾਲਮ ਨੂੰ ਕੰਬਣੀ ਛੇੜ ਦਿੰਦਾ ਸੀ ਤੇ ਸਮਜਲੂਮ ਦੇ ਸੀਨੇ ਠੰਡ ਪਾ ਦਿੰਦਾ ਸੀ ਗੁਜਰਾਂ ਵਾਲੇ ਵਿਖੇ ਸਰਦਾਰ ਗੁਰਦਿਆਲ ਸਿੰਘ ਦੇ ਘਰੇ, ਸਰਦਾਰਨੀ ਧਰਮ ਕੌਰ ਦੀ ਕੁੱਖੋਂ ਅਪ੍ਰੈਲ 1791 ਈ. ਨੂੰ ਜਨਮਿਆਂ  ਸੱਤ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਦਾ ਸਮਾਂ ਉਨ੍ਹਾਂ ਨੇ ਆਪਣੇ ਮਾਮਾ ਜੀ ਕੋਲ ਬਿਤਾਇਆ।

Next Page »