ਸਾਹਿਤਕ ਕੋਨਾ

ਅੱਜ ਆਪਾ ਜੋਖੋ!

April 9, 2020

ਗੁਰ ਸਿੱਖੀ ਇਕ ਕਿਰਤ ਹੈ, ਕਰਨੀ ਹੈ, ਰਹਿਣੀ ਹੈ- “ਰਹਿਣੀ ਰਹੈ ਸੋਈ ਸਿਖ ਮੇਰਾ”। ਸਿੱਖੀ ਕੋਈ ਮਜ਼੍ਹਬੀ ਫ਼ਿਰਕਾਬੰਦੀ ਨਹੀਂ, ਪਿਆਰ ਦੀ ਬਰਾਦਰੀ ਹੈ, ਸੇਵਾ ਦਾ ਜੱਥਾ ਹੈ, ਰੱਬ ਦੀ ਬਾਣੀ ਦੀ ਮੂਰਤ ਹੈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਇਹ ਧਰਮ ਦੀ ਬਾਦਸ਼ਾਹੀ ਹੈ। ਇਹ ਗੁਰੂ ਦਾ ਪਿਆਰ ਹੈ; ਅਖੰਡ ਬਲਨ ਵਾਲੀ ਪਿਆਰ-ਜੋਤ ਹੈ।

ਗੁਰੂ ਨਾਨਕ ਜੀ ਦੀ ਰਸੈਣ

ਉਹਨਾਂ ਦੀ ਨਿਗਾਹ ਹੀ ਅਕਸੀਰ ਸੀ। ਨੀਵਿਆਂ ਮਨਾਂ ਨੂੰ ਉਚੇ ਕਰਨ ਦੀ ਰਸੈਣ। ਰਸੈਣ ਬਨਾਉਣਾ ਹੈ ਮੈਲੇ ਦਿਲਾਂ ਨੂੰ ਧੋ ਕੱਢਣਾ। ਉਹਨਾਂ ਦੇ ਔਗੁਣ ਕੱਢਕੇ ਗੁਣ ਭਰ ਦੇਣੇ, ਸਭ ਤੋਂ ਵੱਧ ਉਹਨਾਂ ਦਿਲਾਂ ਵਿਚ ਨਿਰੰਕਾਰ ਦਾ ਪ੍ਰੇਮ ਭਰ ਦੇਣਾ ਤੇ ਪ੍ਰੇਮ ਭਰਕੇ ਪਰੇਮ ਵਿਚ ਨਿਰਾ ਮਗਨ ਹੀ ਨਾ ਕਰ ਦੇਣਾ ਪਰ ਪਰੇਮ ਵੰਡਣਾ ਬੀ ਸਿਖਾਲ ਦੇਣਾ, ਸਰਬਤ ਦੇ ਭਲੇ ਦੀ ਜਾਚ ਤੇ ਉੱਦਮ ਭਰ ਦੇਣਾ।

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ

ਦੁਨੀਆ ਗਈ ਤਾਂ ਲਾਲਚ ਮੋਇਆ, ਜਿਥੇ ਲਾਲਚ ਨਹੀਂ ਉਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ ? ਜੇ ਚੋਰੀ ਨਹੀਂ ਤਾਂ ਰਾਖੀ ਕਿਉਂ ? ਜੇ ਰਖਵਾਲੀ ਨਹੀਂ ਤਾਂ ਖ਼ਰਾਜ ਕਿਉਂ ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ 'ਤੇ ਖਲੋਤਾ ਹੋਇਆ ਹੈ।

ਨਹੀਂ  ਮੁਲਖ ਜਿਨ੍ਹਾਂ ਦਾ ਆਪਣਾ…(ਕਵਿਤਾ)

ਜ਼ਮੀਰ ਜਿਨ੍ਹਾਂ ਦੀ ਜਾਗਦੀ ਜ਼ਖਮ ਰਹਿਣਗੇ ਅੱਲੇ। ਨਹੀਂ ਮੁਲਖ ਜਿਨ੍ਹਾਂ ਦਾ ਆਪਣਾ...

ਸਿੱਖਾਂ ਨੇ ਤਾਂ ਇਸ ਰਵੱਈਏ ਦਾ ਸਿਖਰ ਵੇਖਿਆ ਹੈ

ਗੁਰਦੁਆਰਿਆਂ ਵਿੱਚ ਸਣੇ ਜੁੱਤੀਆਂ ਦਾਖਲ ਹੋਣਾ, ਬੇਅਦਬੀਆਂ ਕਰਨੀਆਂ, ਥਾਣਿਆਂ ਵਿੱਚ ਧੀ ਨੂੰ ਨੰਗਿਆਂ ਕਰਕੇ ਪਿਓ ਉੱਤੇ ਪਾਉਣਾ, ਜੇਲ੍ਹਾਂ ਵਿੱਚ ਸਿੰਘਾਂ ਨੂੰ ਅਣਮਨੁੱਖੀ ਤਸ਼ੱਦਤ ਦੇਣੇ, ਸਿੰਘਾਂ ਦੇ ਤੱਤੀਆਂ ਪ੍ਰੈੱਸਾਂ ਲਾਉਣੀਆਂ, ਗਰਮ ਲੋਹੇ ਦੀਆਂ ਰਾੜਾਂ ਨਾਲ ਤਸ਼ੱਦਤ ਕਰਨੇ, ਝੂਠੇ ਮੁਕਾਬਲੇ ਬਣਾ ਦੇਣੇ, ਝੂਠੇ ਕੇਸਾਂ ਵਿੱਚ ਜੇਲ੍ਹਾਂ ਚ ਕੈਦ ਕਰਨਾ, ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ ਹੋਰ ਕਿੰਨਾ ਕੁਝ ਹੈ ਜਿਹੜਾ ਕਿਸੇ ਨੇ ਕਦੀ ਕਿਆਸਿਆ ਵੀ ਨੀ ਹੋਣਾ ਅਤੇ ਇਹ ਸਭ ਕਰਨ ਤੇ ਪੁਲਸ ਵਾਲਿਆਂ ਨੂੰ ਫੀਤੀਆਂ ਮਿਲਣੀਆਂ, ਸ਼ਾਬਾਸ਼ ਮਿਲਣੀ।

ਕਰੋਨਾ ਸੰਕਟ, ਅਰਥਚਾਰਾ ਅਤੇ ਅਵਾਮ (ਡਾ.ਗਿਆਨ ਸਿੰਘ)

ਕਰੋਨਾ ਦੀ ਮਾਰ ਅਤੇ ਦਹਿਸ਼ਤ ਭਾਵੇਂ ਸਮਾਜ ਦੇ ਸਾਰੇ ਵਰਗਾਂ ਉੱਪਰ ਪੈ ਰਹੀ ਹੈ ਪਰ ਕਿਰਤੀ ਵਰਗਾਂ ਉੱਪਰ ਇਸ ਦੀ ਮਾਰ ਇਸ ਲਈ ਪੈ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਇਹ ਮਜ਼ਦੂਰੀ ਨਹੀਂ ਕਰ ਸਕਦੇ ਅਤੇ ਦੂਜੇ ਪਾਸੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ। ਮਜ਼ਦੂਰੀ ਨਾ ਕਰਨ ਕਾਰਨ ਇਨ੍ਹਾਂ ਵਰਗਾਂ ਨੂੰ ਜਿੱਥੇ ਦੋ ਡੰਗ ਦੀ ਰੋਟੀ ਦਾ ਵੀ ਔਖਾ ਹੈ, ਉੱਥੇ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲਾਂ, ਉਨ੍ਹਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਭਾਰੀ ਘਾਟ ਕਾਰਨ ਇਹ ਵਰਗ ਨਿਰਾਸ਼ ਹਨ।

ਅੰਨਿਆਂ ਦਾ ਹਾਥੀ (ਕਵਿਤਾ)- ਸੁਖਵਿੰਦਰ ਸਿੰਘ ਰਟੌਲ

ਅੰਨਿਆਂ ਦਾ ਹਾਥੀ (ਕਵਿਤਾ)   ਅੰਨ੍ਹੇ ਬੰਦੇ ਪੰਜ ਛੇ ਸਾਥੀ। ਰਲ ਮਿਲ ਤੁਰ ਗਏ ਵੇਖਣ ਹਾਥੀ।                 ਇਕ ...

ਪੁਸਤਕ ਸਮੀਖਿਆ: ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ

ਹਥਲੀ ਪੁਸਤਕ “ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ” ਵੀ ਭਾਰਤ ਅੰਦਰ ਬ੍ਰਾਹਮਣਵਾਦੀ ਫਿਰਕੂ ਸਿਆਸਤਦਾਨਾਂ, ਖੂਫੀਆ ਏਜੰਸੀਆਂ, ਪੁਲਿਸ ਅਫਸਰਾਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਤੇ ਉਸਦੀਆਂ ਹਮਖਿਆਲੀ ਜਥੇਬੰਦੀਆਂ ਦੇ ਨਾਪਾਕ ਗੱਠਜੋੜ ਨੂੰ ਨੰਗਿਆਂ ਕਰਦੀ ਹੈ ਅਤੇ ਇਸ ਖਿੱਤੇ ਅੰਦਰ ਮੰਨੂ ਸਮਰਿਤੀ ਦੇ ਅਧਾਰਤ ਵਰਣਵੰਡ ਵਾਲਾ ਹਿੰਦੂ ਰਾਸ਼ਟਰ ਸਥਾਪਤ ਕਰਨ ਲਈ ਮੁਸਲਿਮ ਨੋਜਵਾਨਾਂ ਨੂੰ ਕਥਿਤ ਝੂਠੇ ਕੇਸਾਂ ਵਿੱਚ ਫਸਾ ਕੇ ਬਾਕੀ ਘੱਟ ਗਿਣਤੀ ਕੌਮਾਂ ਨੂੰ ਡਰਾ ਕੇ ਚੁੱਪ ਰਹਿਣ ਲਈ ਮਜ਼ਬੂਰ ਕਰਨ ਦੀਆਂ ਸਾਜਿਸ਼ਾਂ ਬਾਰੇ ਚਾਨਣਾ ਪਾਉਂਦੀ ਹੈ।

ਰਾਮ (ਕਵਿਤਾ)

ਅਯੋਧਿਆ ਮਾਮਲੇ ‘ਤੇ ਅਦਾਲਤੀ ਫੈਸਲੇ ਦੇ ਵਰਤਾਰੇ ਅਤੇ ਪ੍ਰਸੰਗ ਦੇ ਸਨਮੁੱਖ ਸ਼੍ਰੀ ਰਾਮ ਚੰਦਰ ਦੇ ਅਸਲ ਕਾਰਜਾਂ ਅਤੇ ਮੌਜੂਦਾ ਰਾਮ ਭਗਤਾਂ ਦੇ ਅਮਲ ਵਿਚਲੇ ਅੰਤਰ-ਵਿਰੋਧ ...

ਰਾਮ ਰੌਲਾ

ਝੂਠ ਦਾ ਰਾਮ ਰੌਲਾ ਪਿਆ ਪੱਕਦਾ ਸੱਚ ਹੁਣ ਛਾਤੀ ਠੋਕ ਨਹੀਂ ਸਕਦਾ। ਰਾਮ ਦਾ ਮਹਲ ਬਨਾਵਣ ਤੋਂ ਹੁਣ 'ਰਾਮ' ਵੀ ਸਾਨੂੰ ਰੋਕ ਨਹੀਂ ਸਕਦਾ।।

« Previous PageNext Page »