July 16, 2020 | By ਸਿੱਖ ਸਿਆਸਤ ਬਿਊਰੋ
ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ ‘ਵਪਾਰ-ਯੁੱਧ’ ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਸਿਆਸੀ ਵਿਸ਼ਲੇਸ਼ਕ ਸ. ਅਵਤਾਰ ਸਿੰਘ ਨਾਲ ਕਤਿੀ ਗਈ ਇਸ ਗੱਲਬਾਤ ਵਿੱਚ ਇਸ ਬਣ ਰਹੇ ਮਾਹੌਲ ਬਾਰੇ ਮੁੱਢਲੀ ਗੱਲਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਰਾਹੀਂ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਉੱਸਰ ਰਹੇ ਵਰਤਾਰਿਆਂ ਦੇ ਅਹਿਮ ਪੱਖਾਂ ਅਤੇ ਇਨ੍ਹਾਂ ਨਾਲ ਜੁੜੇ ਮਸਲਿਆਂ ਬਾਰੇ ਸ਼ੁਰੂਆਤੀ ਜਾਣ-ਪਛਾਣ ਕਾਰਵਾਈ ਜਾਵੇ, ਤਾਂ ਕਿ ਅਗਲੀਆਂ ਵਿਚਾਰ-ਚਰਚਾਵਾਂ ਵਿੱਚ ਇਨ੍ਹਾਂ ਮਸਲਿਆਂ ਨੂੰ ਡੂੰਘਾਈ ਨਾਲ ਵਿਚਾਰਿਆ ਜਾ ਸਕੇ।
ਆਸ ਹੈ ਕਿ ਸਿੱਖ ਸਿਆਸਤ ਦੇ ਦਰਸ਼ਕ ਇਸ ਵਿਚਾਰ-ਚਰਚਾ ਤੋਂ ਲਾਹਾ ਹਾਸਿਲ ਕਰਨਗੇ ਅਤੇ ਇਸ ਨੂੰ ਅੱਗੇ ਸਾਂਝਾ ਕਰਨਗੇ।
Related Topics: Avtar Singh, China, India China Relation, Indo-China Relations, Narendara Modi, Paramjeet Singh Gazi, Rajnath Singh, USA, USA Government