
ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।
18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਵਿੱਚ ਪੈਂਦੇ ਪਿੰਡ ਅਦਲੀਵਾਲ,ਰਾਜਾਸਾਂਸੀ ਵਿੱਚ ਹੋਏ ਨਿਰੰਕਾਰੀ ਭਵਨ ਬੰਬ ਧਮਾਕੇ ਵਿਚ ਪੁਲਸ ਵਲੋਂ ਗਿਰਫਤਾਰ ਕੀਤੇ ਗਏ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਅੱਜ ਅਦਾਲਤ ਵਲੋਂ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ` ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ,
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਾਕਿਸਤਾਨ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੀ ਸਲਾਹ ਦੇਣ ਵਾਲੇ ਸ੍ਰ ਮੱਕੜ ਨੂੰ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿਉਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋ ਭਗੌੜੇ ਮੱਕੜ ਤੇ ਬਾਦਲ ਹਨ ਜਿਹੜੇ ਸਰਬ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਨ ਤੋਂ ਆਕੀ ਹਨ ਜਦ ਕਿ ਪਾਕਿਸਤਾਨ ਕਮੇਟੀ ਨੇ ਤਾਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਪਹਿਰਾ ਦੇ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ।