ਸਿੱਖ ਖਬਰਾਂ

ਬਿਨਾਂ ਅੰਮ੍ਰਿਤ ਛਕਿਆਂ ਕਿਰਪਾਨ ਧਾਰਨ ਕਰਕੇ ਨੰਗੇ ਸਿਰ ਘੁੰਮਣ ਵਾਲੀ ਬੀਜੇਪੀ ਵਿਧਾਇਕਾ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਸ਼ਿਕਾਇਤ ਦਰਜ਼

September 22, 2014 | By

ਬਠਿੰਡਾ (22 ਸਤੰਬਰ, 2014): ਬਿਨ੍ਹਾਂ ਅੰਮ੍ਰਿਤਪਾਨ ਕਰਨ ਤੋਂ ਸ੍ਰੀ ਸਾਹਿਬ (ਕਿਰਪਾਨ) ਧਾਰਨ ਕਰੇ ਨੰਗੇ ਸਿਰ ਘੰਮਣ ਵਾਲੀ ਇੰਦੌਰ ਤੋਂ ਭਾਜਪਾ ਵਿਧਾਇਕਾ ਊਸ਼ਾ ਠਾਕੁਰ ਖਿਲਾਫ ਸਿੱਖਾਂ ਦੀਆਂ ਧਾਰਮਕਿ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਬਠਿੰਡਾ ਦੀ ਇੱਕ ਅਦਾਲਤ ਵਿੱਚ ਦਰਜ਼ ਕਰਵਾਈ ਗਈ ਹੈ।

usha-thakur-300x167ਇਹ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਏਕਨੂਰ ਖਾਲਸਾ ਫੌਜ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਅਤੇ ਪੰਥਕ ਆਗੂ ਸੁਰਿੰਦਰ ਸਿੰਘ ਨਥਾਣਾ ਅਤੇ ਦਲਜੀਤ ਸਿੰਘ ਸਿਧਾਣਾ ਵੱਲੋਂ ਦਰਜ਼ ਕਰਵਾਈ ਗਈ ਹੈ।

ਸ਼ਿਕਾਇਤ ਕਰਤਾਵਾਂ ਦੇ ਵਕੀਲ ਸ੍ਰ ਹਰਪਾਲ ਸਿੰਘ ਖਾਰਾ(ਝੰਡਾ ਕਲਾਂ) ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾਵਾਂ ਨੇ ਭਾਜਪਾ ਵਿਧਾਇਕਾ ਖਿਲਾਫ ਆਈਪੀਸੀ ਦੀ ਧਾਰਾ 295 ਏ ਅਤੇ ਧਾਰਾ 298 ਅਧੀਨ ਸ਼ਿਕਾਇਤ ਦਰਜ਼ ਕਰਵਾਈ ਹੈ । ਵਿਧਾਇਕਾ ਨੇ ਇਸ ਮਹੀਨੇ ਇੰਦੌਰ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਅੰਮ੍ਰਿਤ ਛਕੇ ਬਿਨਾਂ ਕਿਰਪਾਨ ਪਾਈ ਹੋਈ ਸੀ, ਜੋ ਕਿ ਸਿੱਖੀ ਸਿਧਾਂਤਾਂ ਦੀ ਘੋਰ ਉਲੰਘਣਾ ਹੈ ਅਤੇ ਇਸ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਸੱਟ ਵੱਜੀ ਹੈ।

ਉਕਤ ਵਿਧਾਇਕਾ ਵੱਲੋਂ ਇੱਕ ਜਨਤਕ ਸਮਾਗਮ ਕਿਰਪਾਨ ਪਾ ਕੇ ਸ਼ਾਮਲ ਹੋਣ ਦੀ ਅਖਬਾਰ ਵਿੱਚ ਛਪੀ ਫੋਟੋ ਦੇ ਅਧਾਰ ‘ਤੇ ਸ਼ਿਕਾਇਤ ਦਰਜ਼ ਕੀਤੀ ਗਈ ਹੈ। ਅਵਲ ਦਰਜ਼ਾ ਮੈਜ਼ਿਸਟ੍ਰੇਟ ਨੇ ਅਗਲੀ ਸੁਣਵਾਈ 4 ਅਕਤੂਬਰ ਨੂੰ ਨਿਰਧਾਰਿਤ ਕਰਦਿਆਂ ਮਾਮਲਾ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਨਪ੍ਰੀਤ ਕੌਰ ਦੀ ਅਦਾਲਤ ਵਿੱਚ ਭੇਜ ਦਿੱਤਾ ਹੈ।

ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸ੍ਰੀ ਸਾਹਿਬ ਉਹ ਵਿਅਕਤੀ ਪਾ ਸਕਦਾ ਹੈ ਜਿਸ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੋਵੇ ਤੇ ਗੁਰਬਾਣੀ ਨਾਲ ਜੁੜਦਿਆਂ ਸਿੱਖੀ ਪਹਿਰਾਵੇ ਵਿੱਚ ਰਹਿੰਦਾ ਹੋਵੇ, ਪਰ ਵਿਧਾਇਕਾ ਊਸ਼ਾ ਠਾਕੁਰ ਨੰਗੇ ਸਿਰ ਰਹਿੰਦੀ ਹੈ ਤੇ ਸ੍ਰੀ ਸਾਹਿਬ ਪਾ ਕੇ ਰੱਖਦੀ ਹੈ। ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਇੱਕ ਸਾਜ਼ਿਸ਼ ਹੈ।

ਇਸ ਤੋਂ ਪਹਿਲਾਂ ਪੰਥਕ ਆਗੂਆਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੋ ਵੀ ਮੰਗ ਕੀਤੀ ਸੀ ਕਿ ਉਕਤ ਵਿਧਾੲਕਾ ਖਿਲਾਫ ਕਾਰਵਾਈ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,