ਸਿਆਸੀ ਖਬਰਾਂ

ਪੰਜਾਬ ਦੇ ਲੋਕ ਮੋਦੀ ਦੇ 9 ਵਜੇ, 9 ਮਿੰਟ ਵਾਲੇ ਵਹਿਮੀ ਸੱਦੇ ਨੂੰ ਨਕਾਰਨ: ਦਲ ਖਾਲਸਾ

April 5, 2020 | By

ਸ੍ਰੀ ਅੰਮ੍ਰਿਤਸਰ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਈਰਸ ਨਾਲ ਨਜਿਠਣ ਲਈ ਐਤਵਾਰ ਰਾਤ 9 ਵਜੇ 9 ਮਿੰਟ ਲਈ ਘਰਾਂ ਦੀਆਂ ਬੱਤੀਆਂ ਬੁਝਾ ਕੇ ਮੋਮਬੱਤੀਆਂ ਅਤੇ ਦੀਵੇ ਜਗਾਉਣ ਦੇ ਦਿੱਤੇ ਸੱਦੇ ਦਾ ਤਿੱਖਾ ਵਿਰੋਧ ਕਰਦਿਆਂ ਦਲ ਖਾਲਸਾ ਨੇ ਇਸ ਨੂੰ ਖੋਖਲਾ ਪ੍ਰਤੀਕਵਾਦ ਦਸਿਆ ਜੋ ਅੰਕ ਵਿਗਿਆਨ ਜੋਤਿਸ਼ ‘ਤੇ ਆਧਾਰਿਤ ਹੈ।

ਜਥੇਬੰਦੀ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਮੋਦੀ ਦੀ ਇਸ ਕਾਲ ਨੂੰ ਅਣਗੌਲਿਆ ਕਰਨ ਜੋ ਮੂਰਖਤਾ ਅਤੇ ਗੈਰ-ਸੰਜੀਦਗੀ ਦੇ ਘੇਰੇ ਵਿੱਚ ਆਉਂਦੀ ਹੈ।

ਸ. ਕੰਵਰ ਪਾਲ ਸਿੰਘ (ਬੁਲਾਰਾ, ਦਲ ਖਾਲਸਾ)

ਮੋਦੀ ਦੇ ਇਸ ਪਬਲੀਸਿਟੀ ਸਟੰਟ ਨੂੰ ਰੱਦ ਕਰਦਿਆਂ, ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਟਿਪਣੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਸਰਗਰਮੀ ਜਾਂ ਮਨੋਰੰਜਨ ਦੀ ਲੋੜ ਨਹੀਂ, ਉਹਨਾਂ ਨੂੰ ਤਾਂ ਹਸਪਤਾਲ, ਵੈਨਟੀਲੇਟਰਜ਼, ਟੈਸਟਿੰਗ ਲੈਬਜ਼, ਦਿਹਾੜੀਦਾਰ ਅਤੇ ਪ੍ਰਵਾਸੀ ਮਜਦੂਰਾਂ ਲਈ ਰਾਸ਼ਨ ਦੀ ਅਤਿੰਅਤ ਲੋੜ ਹੈ।

ਉਹਨਾਂ ਕਿਹਾ ਕਿ 23 ਮਾਰਚ ਨੂੰ ਸਰਕਾਰ ਨੇ ਬਿਨਾਂ ਗਰਾਊਂਡ ਤਿਆਰ ਕੀਤੇ ਲੌਕਡਾਊਨ ਦਾ ਹੁਕਮ ਸੁਣਾ ਦਿੱਤਾ ਅਤੇ ਲੋਕਾਂ ਕੋਲ ਉਸ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਉਹਨਾਂ ਕਿਹਾ ਕਿ ਕੋਵਿਡ-19 ਵਰਗੀ ਭਿੰਅਕਰ ਮਹਾਂਮਾਰੀ ਦੇ ਫੈਲਾ ਨੂੰ ਰੋਕਣ ਲਈ ਘਰਾਂ ਅੰਦਰ ਬੈਠਣਾ, ਦੂਸਰਿਆਂ ਤੋਂ ਦੂਰੀ ਬਨਾਉਣੀ ਅਤੇ ਇਤਿਹਾਦ ਵਰਤਣੀ ਤਾਂ ਸਮਝ ਪੈਂਦੀ ਹੈ ਪਰ ਥਾਲੀਆਂ ਖੜਕਾਉਣੀਆਂ, ਤਾਲੀਆਂ ਮਾਰਨੀਆਂ ਅਤੇ ਹੁਣ ਬਿਜਲੀ ਘੁੰਮ ਕਰਕੇ ਮੋਮਬੱਤੀਆਂ ਜਾਂ ਲੈਂਪ ਜਗਾਉਣ ਦਾ ਮੋਦੀ ਦਾ ਤਰਕ ਸਮਝ ਤੋਂ ਬਾਹਰ ਹੈ।

ਉਹਨਾਂ ਕਿਹਾ ਕਿ ਦੂਜੇ ਮੁਲਕਾਂ ਦੀਆਂ ਸਰਕਾਰਾਂ ਦੀ ਤਰਜ ਉਤੇ ਲੌਕਡਾਊਨ ਦੀ ਮਾਰ ਝੱਲ ਰਹੇ ਲੋਕ ਰਾਸ਼ਨ, ਆਰਥਿਕ ਮਦਦ ਅਤੇ ਜਰੂਰੀ ਵਸਤੂਆਂ ਦੀ ਮੋਦੀ ਸਰਕਾਰ ਪਾਸੋਂ ਆਸ ਲਾਈ ਬੈਠੇ ਹਨ ਪਰ ਸਰਕਾਰ ਮਦਦ ਅਤੇ ਹੈਲਥ ਸਹੂਲਤਾਂ ਮੁਹਈਆ ਕਰਨ ਦੀ ਥਾਂ ਲੋਕਾਂ ਨੂੰ ਉਹ ਸਰਗਰਮੀਆਂ ਵਿੱਚ ਉਲਝਾਉਣ ਲਈ ਆਖ ਰਹੀ ਹੈ ਜੋ ਆਰਥੀਣ ਅਤੇ ਤਰਕਹੀਣ ਹਨ।

ਉਹਨਾਂ ਪ੍ਰਸਿੱਧ ਰਾਗੀ ਭਾਈ ਨਿਰਮਲ ਦੀ ਦੁਖਦਾਈ ਮੌਤ ਦਾ ਹਵਾਲਾ ਦੇਦਿੰਆਂ ਕਿਹਾ ਕਿ ਮੈਡੀਕਲ ਅਣਗਹਿਲੀ ਅਤੇ ਨਲਾਇਕੀ ਦਾ ਕੇਸ ਸਾਹਮਣੇ ਆ ਚੁੱਕਾ ਹੈ। ਉਹਨਾਂ ਕਿਹਾ ਕਿ ਪਰਿਵਾਰ ਨਾਲ ਫੋਨ ‘ਤੇ ਹੋਈ ਆਖਰੀ ਗੱਲਬਾਤ ਵਿੱਚ ਮ੍ਰਿਤਕ ਨਿਰਮਲ ਸਿੰਘ ਮੈਡੀਕਲ ਸਹੂਲਤਾਂ ਦੀ ਕਮੀ ਦਸਦਿਆਂ ਦੁਹਾਈ ਦੇ ਰਹੇ ਹਨ ਕਿ ਹਸਪਤਾਲ ਅੰਦਰ ਉਹਨਾਂ ਦਾ ਇਲਾਜ ਸਹੀ ਨਹੀਂ ਹੋ ਰਿਹਾ। ਜਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਕਰੋਨੇ ਦੀ ਬਿਮਾਰੀ ਤੋਂ ਪੀੜਤ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,