ਸਿੱਖ ਖਬਰਾਂ

ਲੰਮੇ ਸਫਰ ਦੇ ਕਾਰਣ ਗੁਰਦੀਪ ਸਿੰਘ ਖਹਿਰਾ ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕਰਨ ‘ਚ ਹੋ ਰਹੀ ਹੈ ਦੇਰੀ

June 18, 2015 | By

ਗੁਰਦੀਪ ਸਿੰਘ ਖਹਿਰਾ (ਫਾਈਲ ਫੋਟੋ)

ਗੁਰਦੀਪ ਸਿੰਘ ਖਹਿਰਾ (ਫਾਈਲ ਫੋਟੋ)

ਕਾਲਾਬੁਰਾਗੀ, ਕਰਨਾਟਕ (17 ਜੂਨ, 2015): ਕਰਨਾਟਕਾ ਦੀ ਜੇਲ ਵਿੱਚ ਪਿੱਛਲੇ ਲਮੇ ਸਮੇਂ ਤੋਂ ਬੰਦ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਿੱਖ ਸਿਆਸੀ ਕੈਦੀ ਭਾਈ ਗੁਰਦੀਪ ਸਿੰਘ ਖਹਿਰਾ ਨੂੰ ਅੰਮ੍ਰਿਤਸਰ ਤਬਦੀਲ ਕੀਤੇ ਜਾਣ ਵਿਚ ਦੇਰੀ ਹੋ ਗਈ ਹੈ।

ਇਸ ਦੇਰੀ ਦਾ ਕਾਰਨ ਫਮਜਾਬ ਅਤੇ ਕਰਨਾਟਕ ਦਰਮਿਆਨ 3000 ਕਿਲੋਮੀਟਰ ਦਾ ਲੰਬਾ ਸਫਰ ਹੈ।ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 53 ਸਾਲਾ ਖਹਿਰਾ ਨੂੰ ਪੰਜਾਬ ਭੇਜਿਆ ਜਾਣਾ ਸੀ ਪਰੰਤੂ ਸੜਕ ਰਾਹੀਂ ਪੰਜਾਬ ਪੁੱਜਣ ਦਾ ਪੈਂਡਾ 3000 ਕਿਲੋਮੀਟਰ ਹੈ ਅਤੇ ਇਸ ‘ਤੇ ਕਈ ਦਿਨ ਸਫਰ ਵਿੱਚ ਲੱਗ ਸਕਦੇ ਹਨ।

ਇਸ ਲਈ ਹੁਣ ਵਿਚਾਰ ਕੀਤੀ ਜਾ ਰਹੀ ਹੈ ਕਿ ਕੀ ਉਸ ਨੂੰ ਰੇਲ ਰਾਹੀਂ ਪੰਜਾਬ ਭੇਜਿਆ ਜਾ ਸਕਦਾ ਹੈ? ਕਾਲਾਬੁਰਾਗੀ ਦੇ ਜੇਲ੍ਹ ਸੁਪਰਡੈਂਟ ਅਮਰ ਸਿੰਘ ਨੇ ਗੁਰਦੀਪ ਸਿੰਘ ਨੂੰ ਪੰਜਾਬ ਤਬੀਦਲ ਕਰਨ ਦਾ ਵੇਰਵਾ ਦੇਣ ਤੋਂ ਨਾਂਹ ਕਰ ਦਿੱਤੀ ਪਰ ਕਿਹਾ ਕਿ ਉਸ ਨੂੰ ਇਕ ਹਫਤੇ ‘ਚ ਪੰਜਾਬ ਭੇਜਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,