ਆਮ ਖਬਰਾਂ

ਫੇਸਬੁੱਕ ਨੇ ਭਾਰਤੀ ਉਪਮਹਾਂਦੀਪ ‘ਚ ਲਾਂਚ ਕੀਤਾ ਐਕਸਪ੍ਰੈਸ ਵਾਈ-ਫਾਈ

May 5, 2017 | By

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਟੈਸਟਿੰਗ ਤੋਂ ਬਾਅਦ, ਭਾਰਤੀ ਉਪਮਹਾਂਦੀਪ ‘ਚ ਵੀਰਵਾਰ ਨੂੰ ਕਾਰੋਬਾਰੀ ਤੌਤ ‘ਰੇ ਐਕਸਪ੍ਰੈਸ ਵਾਈ-ਫਾਈ ਲਾਂਚ ਕਰ ਦਿੱਤਾ ਗਿਆ। ਫੇਸਬੁਕ ਨੇ ਜਾਣਕਾਰੀ ਦਿੱਤੀ ਕਿ ਕੰਪਨੀ 2015 ਤੋਂ ਵੱਖ-ਵੱਖ ਇੰਟਰਨੈਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਦੇ ਨਾਲ ਮਿਲ ਕੇ ਟੈਸਟਿੰਗ ਕਰ ਰਹੀ ਹੈ ਅਤੇ ਹੁਣ ਚਾਰ ਸੂਬਿਆਂ ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ ‘ਚ ਕਰੀਬ 700 ਹਾਟਸਪਾਟ ਦੇ ਜ਼ਰੀਏ ਇੰਟਰਨੈਲ ਨੂੰ ਕਾਰੋਬਾਰੀ ਤੌਰ ‘ਤੇ ਉਪਲੱਭਧ ਕਰਾ ਦਿੱਤਾ ਗਿਆ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸਦੇ ਨਾਲ ਹੀ, ਫੇਸਬੁਕ ਨੇ ਏਅਰਟੈਲ ਦੇ ਨਾਲ ਆਪਣੀ ਸਾਂਝੇਦਾਰੀ ਦਾ ਵੀ ਐਲਾਨ ਕੀਤਾ। ਅਗਲੇ ਕੁਝ ਮਹੀਨਿਆਂ ‘ਚ ਫੇਸਬੁਕ ਭਾਰਤੀ ਉਪ ਮਹਾਂਦੀਪ ‘ਚ 20 ਹਜ਼ਾਰ ਨਵੇਂ ਵਾਈ-ਫਾਈ ਹਾਟਸਪਾਟ ਲਾਂਚ ਕਰੇਗੀ। ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ ‘ਚ ਫਿਲਹਾਲ ਏਅਰਜਲਦੀ, ਤਿਕੋਨਾ, ਐਲ.ਐਮ.ਈ.ਐਸ. ਅਤੇ ਸ਼ੈਲਧਰ ਵਰਗੀਆਂ ਇੰਟਰਨੈਟ ਉਪਲਭਧ ਕਰਾਉਣ ਵਾਲੀਆਂ ਕੰਪਨੀਆਂ ਹਨ। ਕੰਪਨੀ ਨੇ ਇਕ ਬਿਆਨ ‘ਚ ਦੱਸਿਆ ਕਿ ਐਕਸਪ੍ਰੈਸ ਵਾਈ-ਫਾਈ ਕਨੈਕਟਿਵਿਟੀ ਹਾਲੇ ਭਾਰਤ, ਇੰਡੋਨੇਸ਼ੀਆ ਕੀਨੀਆ, ਨਾਈਜ਼ੀਰੀਆ ਅਤੇ ਤੰਜਾਨੀਆ ‘ਚ ਕੰਮ ਕਰ ਰਹੀ ਹੈ।

ਫੇਸਬੁਕ ਦਾ ਕਹਿਣਾ ਹੈ ਕਿ ਸਾਈਨਅਪ ਕਰਕੇ ਕੋਈ ਵੀ ਐਕਸਪ੍ਰੈਸ ਵਾਈ-ਫਾਈ ਇਸਤੇਮਾਲ ਕਰ ਸਕਦਾ ਹੈ। ਇਸ ਲਈ ਤੈਅ ਕੀਤੇ ਗਏ ਪੈਕ ਨੂੰ ਐਕਸਪ੍ਰੈਸ ਵਾਈ-ਫਾਈ ਰਿਟੇਲਰ ਤੋਂ ਖਰੀਦਿਆ ਜਾ ਸਕਦਾ ਹੈ। ਇਸਤੋਂ ਬਾਅਦ ਯੂਜ਼ਰ ਐਕਸਪ੍ਰੈਸ ਵਾਈ-ਫਾਈ ਹਾਟਸਪਾਟ ਨਾਲ ਜੁੜ ਸਕੇਗਾ। ਅਤੇ ਫੇਰ ਇਕ (ਖਾਤਾ) ਅਕਾਉਂਟ ਰਜਿਸਟਰ ਕਰਕੇ ਲਾਗ ਇਨ ਕਰਨ ਤੋਂ ਬਾਅਦ ਬ੍ਰਾਉਜ਼ਿੰਗ ਜਾਂ ਫਿਰ ਇੰਟਰਨੈਟ ਦੇ ਜ਼ਰੀਏ ਕਿਸੇ ਵੀ ਐਪ ਨੂੰ ਇਸਤੇਮਾਲ ਕਰ ਸਕਣਗੇ।

ਫੇਸਬੁਕ ਏਸ਼ੀਆ ਪੈਸਿਫਿਕ ਦੇ ਹੈਡ ਆਫ ਕਨੈਕਟਿਵਿਟੀ ਸੌਲਿਊਸ਼ਨ ਦੇ ਅਧਿਕਾਰੀ ਨੇ ਇਕ ਬਿਆਨ ‘ਚ ਕਿਹਾ, “ਐਕਸਪ੍ਰੈਸ ਵਾਈ-ਫਾਈ ਨੂੰ ਘੱਟ ਕੀਮਤ ‘ਤੇ ਮੋਬਾਈਲ ਲਈ ਡਾਟਾ ਉਪਲੱਭਧ ਕਰਾਉਣ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਕੀਤਾ ਗਿਆ ਹੈ। ਤੇਜ਼ ਗਤੀ ਨਾਲ ਆਨਲਾਈਨ ਰਹਿਣ ਅਤੇ ਐਪ ਇਸਤੇਮਾਲ ਦੇ ਨਾਲ ਡਾਉਨਲੋਗ ਅਤੇ ਕੰਟੈਂਟ ਸਟਰੀਮ ਦੀ ਸਹੂਲਤ ਮਿਲੇਗੀ। ਸਾਡੀ ਐਕਸਪ੍ਰੈਸ ਵਾਈ-ਫਾਈ ਸਾਂਝੇਦਾਰੀ ਦਾ ਮਕਸਦ ਭਾਰਤੀ ਉਪਮਹਾਂਦੀਪ ਦੇ ਕਾਰੋਬਾਰੀਆਂ ਅਤੇ ਆਪਣੇ ਪਿੰਡਾਂ ਜਾਂ ਦੂਰ-ਦੁਰਾਡੇ ਦੇ ਖੇਤਰਾਂ ‘ਚ ਕਾਰੋਬਾਰ ਸ਼ੁਰੂ ਕਰਨ ਨੂੰ ਵਧਾਵਾ ਦੇਣਾ ਹੈ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Express WiFi by Facebook Launched Commercially in Indian sub-continent …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,