Tag Archive "information-and-technology"

ਅਫਵਾਹਾਂ ਕਾਰਣ ‘ਝੁੰਡ ਕੁੱਟ’ ਵਧਣ ਕਰਕੇ ਭਾਰਤ ਦੇ ਦਬਾਅ ਪਾਉਣ ‘ਤੇ ਵਟਸਐਪ ਨੇ ਲਾਈਆਂ ਹੋਰ ਬੰਦਸ਼ਾਂ

ਵਟਸਐਪ ਰਾਹੀਂ ਫੈਲੀਆਂ ‘ਜਵਾਕ ਚੁੱਕਣ’ ਦੀਆਂ ਅਫਵਾਹਾਂ ਕਾਰਨ ਕਈਂ ਥਾਵਾਂ ਤੇ ‘ਝੁੰਡ ਕੁੱਟ’ ਦੇ ਮਾਮਲੇ ਸਾਹਮਣੇ ਆਉਣ ਉੱਤੇ ਭਾਰਤ ਸਰਕਾਰ ਦੇ ਦਬਾਅ ਹੇਤ, ਗੱਲਾਂ-ਬਾਤਾਂ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੇ ਸਾਧਨ ਵਟਸਐਪ ਨੇ ਮੈਸਜ ਨੂੰ ਅਗਾਂਹ ਤੋਰਨ ਲਈ ਗਿਣਤੀ ਸੀਮਤ ਕਰ ਦਿੱਤੀ ਹੈ।

ਵਟਸਐਪ ਵੱਲੋਂ ਆਉਂਦੇ ਦਿਨਾਂ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਤਿੰਨ ਨਵੀਆਂ ਸਹੂਲਤਾਂ ਬਾਰੇ ਜਾਣੋ

ਪਟਿਆਲਾ: ਮੱਕੜਜਾਲ ਰਾਹੀਂ ਸੁਨੇਹੇ ਭੇਜਣ ਅਤੇ ਗੱਲਬਾਤ ਕਰਨ ਵਾਲੇ ਪਰਬੰਧ “ਵਟਸਐਪ” ਵੱਲੋਂ ਆਉਂਦੇ ਦਿਨਾਂ ਵਿੱਚ ਤਿੰਨ ਨਵੀਆਂ ਸਹੂਲਤਾਂ ਜਾਰੀ ਕੀਤੀਆਂ ਜਾਣੀਆਂ ਹਨ। ਇਹ ਸਹੂਲਤਾਂ ਹਾਲੀ ...

ਫੇਸਬੁੱਕ ਨੇ ਭਾਰਤੀ ਉਪਮਹਾਂਦੀਪ ‘ਚ ਲਾਂਚ ਕੀਤਾ ਐਕਸਪ੍ਰੈਸ ਵਾਈ-ਫਾਈ

ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਟੈਸਟਿੰਗ ਤੋਂ ਬਾਅਦ, ਭਾਰਤੀ ਉਪਮਹਾਂਦੀਪ 'ਚ ਵੀਰਵਾਰ ਨੂੰ ਕਾਰੋਬਾਰੀ ਤੌਤ 'ਰੇ ਐਕਸਪ੍ਰੈਸ ਵਾਈ-ਫਾਈ ਲਾਂਚ ਕਰ ਦਿੱਤਾ ਗਿਆ। ਫੇਸਬੁਕ ਨੇ ਜਾਣਕਾਰੀ ਦਿੱਤੀ ਕਿ ਕੰਪਨੀ 2015 ਤੋਂ ਵੱਖ-ਵੱਖ ਇੰਟਰਨੈਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਦੇ ਨਾਲ ਮਿਲ ਕੇ ਟੈਸਟਿੰਗ ਕਰ ਰਹੀ ਹੈ ਅਤੇ ਹੁਣ ਚਾਰ ਸੂਬਿਆਂ ਉੱਤਰਾਖੰਡ, ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ 'ਚ ਕਰੀਬ 700 ਹਾਟਸਪਾਟ ਦੇ ਜ਼ਰੀਏ ਇੰਟਰਨੈਲ ਨੂੰ ਕਾਰੋਬਾਰੀ ਤੌਰ 'ਤੇ ਉਪਲੱਭਧ ਕਰਾ ਦਿੱਤਾ ਗਿਆ ਹੈ।

ਪੰਜਾਬ ਦੇ ਸਕੂਲਾਂ ਕਾਲਜਾਂ ਨੂੰ ਮੁਫਤ ਵਾਈ ਫਾਈ ਸਹੂਲਤ ਦੇਵੇਗਾ ਰਿਲਾਇੰਸ: ਪੰਜਾਬ ਸਰਕਾਰ

ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰ.ਆਈ.ਐਲ.) ਦੇ ਚੇਅਰਮੈਨ ਤੇ ਐਮ.ਡੀ. ਮੁਕੇਸ਼ ਅੰਬਾਨੀ ਨੇ ਪੰਜਾਬ ਭਰ ਵਿੱਚ ਸਰਕਾਰੀ ਵਿਦਿਅਕ ਤੇ ਸਿਹਤ ਸੰਸਥਾਵਾਂ ਵਿੱਚ ਵਾਈ-ਫਾਈ ਦੀ ਮੁਫਤ ਸਹੂਲਤ ਮੁਹੱਈਆ ਕਰਵਾਉਣ ਦੀ ਹਾਮੀ ਭਰੀ ਹੈ। ਅੰਬਾਨੀ ਨੇ ਪੰਜਾਬ ਸਰਕਾਰ ਦੇ ਇਕ ਵਫ਼ਦ ਨਾਲ ਮੀਟਿੰਗ ਦੌਰਾਨ ਸੂਬਾ ਸਰਕਾਰ ਨੂੰ ਇਹ ਪੇਸ਼ਕਸ਼ ਕੀਤੀ।