ਸਿੱਖ ਖਬਰਾਂ

ਫਿਰਕੂ ਹਿੰਸਾ ਅਤੇ ਕੱਟੜਪੁਣਾ ਲੋਕਤੰਤਰ ਨਾਲ ਵਿਸ਼ਵਾਸ਼ਘਾਤ: ਭਾਰਤੀ ਰਾਸ਼ਟਰਪਤੀ

August 15, 2014 | By

parnab-mukharji-300x236ਨਵੀਂ ਦਿੱਲੀ (14 ਅਗਸਤ 2014): ਭਾਰਤ ਦੀ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਮੌਕੇ ਭਾਰਤ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਕੱਟੜਪੁਣਾ ਅਤੇ ਫਿਰਕੂ ਹਿੰਸਾ ਲੋਕਤੰਤਰ ਨਾਲ ਵਿਸ਼ਵਾਸਘਾਤ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਅਲੋਚਨਾ ਕੀਤੀ ਜਿਹੜੇ ਭੜਕਾਊ ਕਾਰਵਾਈਆਂ ‘ਚ ਵਿਸ਼ਵਾਸ਼ ਰੱਖਦੇ ਹਨ ।

ਭਾਰਤੀ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਭਾਰਤੀ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੱਟੜਪੁਣੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੰਤਰਰਾਸ਼ਟਰੀ ਵਾਤਾਵਰਨ ਵਿਚ ਵਧ ਰਹੀ ਅਸਥਿਰਤਾ ਨਾਲ ਸਾਡੇ ਖ਼ੇਤਰ ਅਤੇ ਹੋਰ ਥਾਈ ਖਤਰੇ ਵਧ ਰਹੇ ਹਨ ।

ਉਨ੍ਹਾਂ ਕਿਹਾ ਕਿ ਭਾਵੇਂ ਪੁਰਾਤਨ ਸਭਿਅਤਾ ਵਾਲਾ ਭਾਰਤ ਅਧੁਨਿਕ ਸੁਪਨਿਆਂ ਵਾਲਾ ਅਧੁਨਿਕ ਦੇਸ਼ ਹੈ ਪਰ ਕੱਟੜਪੁਣਾ ਅਤੇ ਫਿਰਕੂ ਹਿੰਸਾ ਲੋਕਤੰਤਰ ਨਾਲ ਵਿਸ਼ਵਾਸਘਾਤ ਹੈ ।

ਰਾਸ਼ਟਰਪਤੀ ਦੀਆਂ ਟਿੱਪਣੀਆਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਨਣ ਪਿੱਛੋਂ ਭਾਰਤ ਵਿਚ ਫਿਰਕੂ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਦੇ ਸੰਦਰਭ ਵਿਚ ਮਹੱਤਵਪੂਰਣ ਸਮਝੀਆਂ ਜਾ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,