February 4, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪੁੱਤਰ ਮਨਵਿੰਦਰ ਪਾਲ ਸਿੰਘ ਰਾਜੂ ਦੀ ਕੱਲ੍ਹ (3 ਫਰਵਰੀ) ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਨਵਿੰਦਰ ਪਾਲ ਦੀ ਉਮਰ 47 ਸਾਲ ਸੀ।
ਮਨਵਿੰਦਰ ਪਾਲ ਸਿੰਘ ਰਾਜੂ ਲੁਧਿਆਣਾ ਦੇ ਵਾਰਡ ਨੰਬਰ 48 ਤੋਂ ਕੌਂਸਲਰ ਸੀ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਮੱਕੜ ਦੇ ਛੋਟੇ ਪੁੱਤਰ ਤਜਿੰਦਰ ਪਾਲ ਦੀ ਮੌਤ 2013 ‘ਚ ਹੋ ਗਈ ਸੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਮਨਵਿੰਦਰ ਪਾਲ ਦੀ ਮੌਤ ‘ਤੇ ਮੱਕੜ ਪਰਿਵਾਰ ਨਾਲ ਦੁਖ ਦਾ ਇਜ਼ਹਾਰ ਕੀਤਾ ਹੈ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Former SGPC Chief Avtar Singh Makkar’s son dies of Cardiac Attack …
Related Topics: Avtar Singh Makkar, Manwinder Pal Singh Raju