ਰੋਜਾਨਾ ਖਬਰ-ਸਾਰ

ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (21 ਦਸੰਬਰ 2019)

December 21, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 21 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ, ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ:-

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ:

● ਭਾਰਤੀ ਉਪਮਹਾਂਦੀਪ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋਰ ਭਖਿਆ
● ਉੱਤਰ ਪ੍ਰਦੇਸ਼ ਦੇ 15 ਸ਼ਹਿਰਾਂ ਵਿੱਚ ਜਬਰਦਸਤ ਰੋਹ ਵਿਖਾਵੇ
● ਪੁਲਿਸ ਮੁਤਾਬਕ ਰੋਹ ਵਿਖਾਵਿਆਂ ਦੌਰਾਨ 6 ਲੋਕਾਂ ਦੀ ਮੌਤ
● ਪਰ ਹਸਪਤਾਲਾਂ ਦੀ ਜਾਣਕਾਰੀ ਦੇ ਅਧਾਰ ਉੱਤੇ ਖਬਰ ਅਦਾਰੇ ਇਹ ਗਿਣਤੀ 10 ਦੱਸ ਰਹੇ ਹਨ
● ਪੁਲਿਸ ਨੇ ਕਿਹਾ ਕਿ ਉਹਨਾਂ ਕੋਈ ਗੋਲੀ ਨਹੀਂ ਚਲਾਈ
● ਵਿਖਾਵਾਕਾਰੀਆਂ ਨੇ ਜਗ੍ਹਾ-ਜਗ੍ਹਾ ਅੱਗਾਂ ਲਾਈਆਂ
● ਉੱਤਰ ਪ੍ਰਦੇਸ਼ ਦੇ 20 ਜਿਲ੍ਹਿਆਂ ਵਿੱਚ ਇੰਟਰਨੈੱਟ ਬੰਦ,
● ਇਸ ਸੂਬੇ ਵਿਚ 22 ਦਸੰਬਰ ਨੂੰ ਹੋਣ ਵਾਲੀ ਟੀ.ਈ.ਟੀ ਪੇਪਰ ਰੱਦ, ਸਕੂਲ ਵੀ ਬੰਦ ਕੀਤੇ
● ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ‘ਤੇ ਯੁਨਾਇਟਡ ਨੇਸ਼ਨਜ਼ ਨੂੰ ਰਾਏਸ਼ੁਮਾਰੀ ਕਰਵਾਉਣੀ ਚਾਹੀਦੀ ਹੈ
● ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿੱਚ ਐੱਨ. ਆਰ. ਸੀ. ਨਹੀਂ ਲਾਗੂ ਕੀਤਾ ਜਾਵੇਗੀ

ਮਨੁੱਖੀ ਹੱਕ/ਪੰਜਾਬ:

● 1980-90ਵਿਆਂ ਦੌਰਾਨ ਪੰਜਾਬ ਵਿਚ ਬਣਾਏ ਗਏ ਝੂਠੇ ਮੁਕਾਬਲਿਆਂ ਦੇ ਗੰਭੀਰ ਮਾਮਲੇ ਵਿਚ ਕਾਰਵਾਈ ਦੀ ਮੰਗ
● ਮਨੁੱਖੀ ਹੱਕਾਂ ਦੀ ਸੰਸਥਾ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੋਕ ਹਿਤ ਅਰਜੀ (ਪੀ.ਆਈ.ਐਲ) ਪਾਈ
ਅਰਜੀ ਵਿਚ ਝੂਠੇ ਮੁਕਬਲਿਆਂ ਵਿਚ ਪੁਲਿਸ ਤੇ ਹੋਰਨਾਂ ਸਰਕਾਰੀ ਦਸਤਿਆਂ ਵਲੋਂ ਮਾਰੇ 8257 ਲੋਕਾਂ ਦੇ ਵੇਰਵੇ ਸ਼ਾਮਲ ਹਨ

ਹੋਰ ਖ਼ਬਰਾਂ:

● ਓਨਾਵ ਬਲਾਤਕਾਰ ਮਾਮਲੇ ਵਿੱਚ ਭਾਜਪਾ ਦੇ ਵਿਧਾਇਕ ਰਹੇ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ
● ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਕਾਲ ਚਲਾਣਾ ਕਰ ਗਏ
● ਗੁੜਗਾਓਂ ਦੇ ਫੋਰਟਿਸ ਹਸਪਤਾਲ ਵਿੱਚ ਮੌਤ ਹੋਈ, ਅੰਤਿਮ ਸੰਸਕਾਰ ਅੱਜ ਲੁਧਿਆਣੇ ਹੋਵੇਗਾ
● ਭੁਚਾਲ ਕਾਰਨ ਦਿੱਲੀ, ਉੱਤਰ-ਪ੍ਰਦੇਸ਼, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਪੰਜਾਬ ਹਿੱਲੇ
● ਅਫਗਾਨਿਸਤਾਨ ਦੇ ਹਿੰਦੂ-ਕੁਸ਼ ਪਹਾੜੀ ਇਲਾਕੇ ਵਿਚ ਭੁਚਾਲ ਦਾ ਕੇਂਦਰ ਸੀ

ਕੌਮਾਂਤਰੀ:

● ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਨਾਗਰਿਕਤਾ ਕਾਨੂੰਨ ਨੂੰ ਲੈਕੇ ਭਾਰਤ ਦੀ ਸਖਤ ਅਲੋਚਨਾ ਕੀਤੀ
● ਮਹਾਤਿਰ ਮੁਹੰਮਦ ਨੇ ਕਿਹਾ ਕਿ ਜਦੋਂ 70 ਸਾਲਾਂ ਤੋਂ ਲੋਕ ਇਕੱਠੇ ਰਹਿ ਰਹੇ ਨੇ ਤਾਂ ਫਿਰ ਐਸੇ ਕਾਨੂੰਨ ਦੀ ਲੋੜ ਹੀ ਕੀ ਹੈ?
● ਹੇਤੀ ਦੀ ਸਰਕਾਰ ਨੇ ਕਿਹਾ ਕਿ ਉਹ ਸੁੰਯਕਤ ਰਾਸ਼ਟਰ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਉਹਨਾਂ ਕਰਮਚਾਰੀਆਂ ‘ਤੇ ਕਾਰਵਾਈ ਕਰਨ ਜਿਨ੍ਹਾਂ ਨੂੰ ਯੁਨਾਇਟਡ ਨੇਸ਼ਨਜ਼ ਦੀ ਇੱਕ ਲੇਖੇ (ਰਿਪੋਰਟ) ਵਿੱਚ ਹੇਤੀ ਦੀਆਂ ਕੁੜੀਆਂ ਨਾਲ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ
● ਇਸ ਲੇਖੇ ਵਿੱਚ ਪਤਾ ਲੱਗਾ ਸੀ ਸਾਲ 2010 ‘ਚ ਹੇਤੀ ਵਿੱਚ ਆਏ ਭੁਚਾਲ ਤੋਂ ਬਾਅਦ ਉਥੇ ਮਦਦ ਲਈ ਗਏ ਸੁੰਯਕਤ ਰਾਸ਼ਟਰ ਦੇ ਹੀ ਕਰਮਚਾਰੀਆਂ ਨੇ ਹੇਤੀ ਦੀਆਂ ਕਈ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਕੀਤਾ ਸੀ
● ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਅਮਰੀਕਾ ਨੂੰ ਕਿਹਾ ਕਿ ਉਹ ਚੀਨ ਨਾਲ ਵਪਾਰ ਸਮਝੌਤੇ ‘ਤੇ ਉਦੋਂ ਤੱਕ ਦਸਤਖ਼ਤ ਨਾ ਕਰੇ ਜਦੋਂ ਤੱਕ ਬੀਜਿੰਗ ਦੋ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਨਾ ਕਰ ਦੇਵੇ
● ਚੀਨ ਨੇ ਪਿਛਲੇ ਸਾਲ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਜਸੂਸੀ ਦੇ ਦੋਸ਼ ਵਿੱਚ ਬੰਦੀ ਬਣਾਇਆ ਸੀ
● ਬਰਤਾਨੀਆ ਦੀ ਸੰਸਦ ਵੱਲੋਂ ਬ੍ਰੈਗਜ਼ਿਟ ਸਮਝੌਤੇ ਦੀ ਯੋਜਨਾ ਪ੍ਰਵਾਣ ਕੀਤੀ ਗਈ
● ਸਮਝੌਤੇ ਦੇ ਹੱਕ ਵਿੱਚ 358 ਅਤੇ ਵਿਰੋਧ ਵਿੱਚ 234 ਵੋਟਾਂ ਪਈਆਂ
● ਬ੍ਰੈਗਜ਼ਿਟ ਰਾਹੀਂ ਬਰਤਾਨੀਆਂ ਯੂਨੀਪੀਅਨ ਯੂਨੀਅਨ ਤੋਂ ਵੱਖ ਹੋਣ ਜਾ ਰਿਹਾ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , , , ,