ਵਿਦੇਸ਼ » ਸਿੱਖ ਖਬਰਾਂ

ਅਮਰੀਕਾ ‘ਚ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਨਾਰਵਿਚ ਸ਼ਹਿਰ ‘ਚ 1 ਜੂਨ ਨੂੰ ਸਥਾਪਤ ਹੋਵੇਗੀ

May 25, 2019 | By

ਨਾਰਵਿਚ, ਕਨੈਕਟੀਕਟ: ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ ‘ਤੀਜੇ ਘੱਲੂਘਾਰੇ’ (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ ਹੋਣ ਵਾਲੀ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਹੈ।

⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ –

USA’S FIRST “1984 SIKH GENOCIDE MEMORIAL” TO COME UP ON JUNE 1ST 2019 IN NORWICH

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚ ਪਿਛਲੇ ਸਾਲ ਕਾਨੂੰਨ ਬਣਾ ਕੇ 1 ਨਵੰਬਰ ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ” ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸੂਬੇ ਵਿਚ 14 ਅਪਰੈਲ ਨੂੰ ਸਿੱਖ ਦਾ ਕੌਮੀ ਦਿਨ (ਨੈਸ਼ਨਲ ਸਿੱਖ ਡੇ) ਵਜੋਂ ਮਾਨਤਾ ਦਿੱਤੀ ਗਈ ਹੈ।

ਅਮਰੀਕਾ ਦੇ ਨਾਰਵਿਚ ਸ਼ਹਿਰ ‘ਚ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਸਥਾਪਤ ਕਰਨ ਲਈ 1 ਜੂਨ ਨੂੰ ਹੋਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦਾ ਇਸ਼ਤਿਹਾਰ

ਸ. ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ (ਅਮਰੀਕਾ) ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਦੱਸਿਆ 1 ਜੂਨ ਨੂੰ ਖਾਸ ਸਮਾਗਮ ਕਰਕੇ ਨਾਰਵਿਚ ਸ਼ਹਿਰ ਦੇ ਮੁੱਖ ਕਿਤਾਬਘਰ ਜਿਸ ਦਾ ਨਾਂ ਓਟਿਸ ਲਾਇਬ੍ਰੇਰੀ ਹੈ, ਵਿਚ ਸ਼ਹਿਰ ਦੇ ਮੁਖੀ (ਮੇਅਰ) ਅਤੇ ਸੂਬੇ ਦੇ ਆਗੂਆਂ ਵਲੋਂ ਤੀਜੇ ਘੱਲੂਘਾਰੇ ਦੀ ਯਾਦਗਾਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ 1 ਜੂਨ ਨੂੰ “ਸਿੱਖ ਯਾਦਗਾਰ ਦਿਨ” (ਸਿੱਖ ਮੈਮੋਰੀਅਲ ਡੇਅ) ਵਜੋਂ ਮਾਨਤਾ ਦਿੱਤੀ ਜਾਵੇਗੀ।

ਸ. ਸਵਰਨਜੀਤ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮਾਗਮ ਵਿਚ ਜਰੂਰ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਵਿਚ ਪੰਜ ਸਾਲ ਦਾ ਸਮਾਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੁਪਹਿਰੇ 12 ਵਜੇ ਸ਼ੁਰੂ ਹੋ ਕੇ 2 ਵਜੇ ਤੱਕ ਚੱਲੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,