ਖਾਸ ਖਬਰਾਂ » ਸਿੱਖ ਖਬਰਾਂ

ਪੈਨਸਿਲਵੇਨੀਆ ਵਿਧਾਨ ਸਭਾ ਨੇ ਨਹੀਂ ਲਿਆ ਸਿੱਖ ਨਸਲਕੁਸ਼ੀ ਦਾ ਮਤਾ ਵਾਪਿਸ:ਭਾਰਤੀ ਮੀਡੀਆ ਵਲੋਂ ਫੈਲਾਏ ਝੂਠ ਦਾ ਸੱਚ

November 16, 2018 | By

ਚੰਡੀਗੜ੍ਹ: ਅੱਜ ਭਾਰਤੀ ਉਪ-ਮਹਾਦੀਪ ਦੇ ਕਈ ਅਖਬਾਰਾਂ ਨੇ ਇੱਕ ਝੂਠੀ ਖਬਰ ਬੜੀ ਪ੍ਰਮੁੱਖਤਾ ਨਾਲ ਛਾਪੀ ਕਿ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੰਦਾ ਪੈਨਸਲਵੀਨੀਆ ਜਨਰਲ ਅਸੈਂਬਲੀ ਦਾ ਮਤਾ ਵਾਪਸ ਲੈ ਲਿਆ ਗਿਆ ਹੈ। ਇਹ ਝੂਠੀ ਖਬਰ ਕਈਂ ਚਰਚਿਤ ਬਿਜਲ ਅਖਬਾਰਾਂ ਵਲੋਂ ਵੀ ਛਾਪੀ ਗਈ ।

ਅਖਬਾਰਾਂ ਅਤੇ ਖਬਰੀ ਅਦਾਰਿਆਂ ਜਿਹਨਾਂ ਵਿੱਚ ‘ਦ ਟ੍ਰੀਬਊਨ’, ‘ਬਿਜਨਸ ਸਟੈਂਡਰਡ’, ‘ਨਵਭਾਰਤ ਟਾਈਮਜ’, ‘ਦੀ ਵੀਕ’, ‘ਪੰਜਾਬੀ ਅਖਬਾਰ ਅਜੀਤ’, ਅਤੇ ‘ਪੀਟੀਸੀ ਪੰਜਾਬੀ’ ਅਤੇ ਹੋਰ ਸ਼ਾਮਿਲ ਹਨ, ਉੱਤੇ  ਪੀਟੀਆਈ (Press Trust of India) ਖਬਰ ਏਜੰਸੀ ਦੇ ਹਵਾਲੇ ਨਾਲ ਇਹ ਖਬਰ ਲਾਈ ਗਈ ਕਿ ਪੈਨਸਲਵੀਨੀਆ ਜਨਰਲ ਅਸੈਂਬਲੀ ਵਲੋਂ ਪ੍ਰਵਾਨ ਕੀਤਾ ਗਿਆ 1984 ਸਿੱਖ ਨਸਲਕੁਸ਼ੀ ਮਤਾ ਵਾਪਸ ਲੈ ਲਿਆ ਗਿਆ ਹੈ (ਅਖਬਾਰਾਂ ਨੇ ਨਸਲਕੁਸ਼ੀ ਸ਼ਬਦ ਨਹੀਂ ਵਰਤਿਆ) ਭਾਰਤੀ ਮੈਂਬਰਾਂ ਅਤੇ ਅਮਰੀਕੀ-ਭਾਰਤੀ ਭਾਈਚਾਰੇ ਦੇ ਦਬਾਅ ਕਾਰਨ ਇਹ ਮਤਾ ਪ੍ਰਵਾਨ ਨਹੀਂ ਕੀਤਾ ਗਿਆ।

ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ।ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।

ਉਹਨਾਂ ਲਿਖਤੀ ਰੂਪ ਵਿੱਚ ਮਤੇ ਦੀ ਕਾਇਮੀ ਬਾਰੇ ਦੱਸਿਆ ਕਿ “ਉਹ ਸਾਰੇ ਰਲ ਕੇ ਇਸ ਮਤੇ ਉੱਤੇ ਦੋਬਾਰਾ ਧਿਆਨ ਦੇਣ ਲਈ ਜੋਰ ਪਾ ਰਹੇ ਸਨ ਪਰ ਮੈਂ ਡਟ ਕੇ ਇਸ ਦਾ ਮੁਕਾਬਲਾ ਕੀਤਾ ਅਤੇ ਜਿੱਤ ਹਾਸਲ ਕੀਤੀ”

“ਇਹ ਮਤਾ ਪੈਨਸਲਵੀਨੀਆ ਜਨਰਲ ਅਸੈਂਬਲੀ ਦੀ ਵੈਬਸਾਈਟ ੳੱਤੇ ਵੀ ਪਾ ਦਿੱਤਾ ਜਾਵੇਗਾ”।

ਪੈਨਸਿਲਵੇਨੀਆ ਦੀ ਜਨਰਲ ਅਸੈਂਬਲੀ ਵਲੋਂ ਪਾਸ ਕੀਤਾ ਗਿਆ ਮਤਾ ਪੜ੍ਹੋ –  Pennsylvania State Assembly Recognises the Fact of “Sikh Genocide 1984”

ਹੋਰ ਵਿਸਤਾਰ ਲਈ ਪੜ੍ਹੋ ਜੀ-  Pennsylvania General Assembly Resolution on 1984 Sikh Genocide Not Withdrawn

 


⊕ ਸਾਡੇ ਵਲੋਂ ਪੇਸ਼ ਕੀਤੀ ਗਈ ਏਸ ਬੋਲਦੀ ਮੂਰਤ ਉੱਤੇ ਜਰੂਰ ਝਾਤੀ ਮਾਰੋ –

 

 

 

 

 

 

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , , ,