Tag Archive "indian-media"

ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਖਿਲਾਫ ਚਲਾਈ ਗਈ ਨਫਰਤ ਦੀ ਮੁਹਿੰਮ ਫੌਰਨ ਬੰਦ ਕੀਤੀ ਜਾਵੇ

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿੱਖ ਸੰਗਤਾਂ ਵਿਰੁਧ ਭਾਰਤੀ ਖਬਰਖਾਨੇ ਦੇ ਕਈ ਹਿੱਸਿਆ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਅਕਾਦਮਿਕ, ਸਮਾਜਿਕ, ਪੱਤਰਕਾਰੀ ਅਤੇ ਮਾਹਿਰਾਨਾਂ ਖੇਤਰਾਂ ਵਿਚ ਵਿਚਰਦੇ ਦੋ ਦਰਜ਼ਨ ਲੇਖਕਾਂ, ਵਿਦਵਾਨਾਂ, ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਨਫਤਰ ਦੀ ਮੁਹਿੰਮ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਹੈ।

ਹਜ਼ੂਰ ਸਾਹਿਬ ਦੀ ਸੰਗਤ ਵਿਚ ਕਰੋਨੇ ਦੀ ਲਾਗ: ਨਵੇਂ ਖੁਲਾਸਿਆਂ ਨੇ ਬਾਦਲ ਦਲ ਅਤੇ ਸਰਕਾਰ ਦੀ ਨਾਅਹਿਲੀਅਤ ਉਜਾਗਰ ਕੀਤੀ

ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ ਉਸ ਮੌਕੇ ਕੁਝ ਅਜਿਹੀ ਨਵੀਂ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਰਾਹੀਂ ਪੰਜਾਬ ਵਿੱਚ ਕਰੋਨੇ ਦੀ ਲਾਗ ਵਾਲੇ ਮਾਮਲਿਆਂ ਦੀ ਗਿਣਤੀ ਵਧਣ ਨਾਲ ਜੁੜੀ ਗੁੱਥੀ ਸੁਲਝਾਉਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ।

ਕੌਣ ਬਣਿਆ ਪੰਜਾਬ ‘ਚ ਕਰੋਨਾ ਦਾ ਕੌਰੀਅਰ? ਸਰਕਾਰੀ ਬੱਸਾਂ ਵਿਚ ਸ਼ਰਧਾਲੂ ਹੀ ਨਹੀਂ ਦੂਜੇ ਰਾਜਾਂ ’ਚ ਕੰਮ ਕਰਦੇ ਕਾਰੀਗਰ ਵੀ ਪਰਤੇ ਪੰਜਾਬ

ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ।

ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿਚ ਸਰਕਾਰ ਵਿਰੋਧੀ ਖਬਰਖਾਨੇ ਦੀ ਚਰਚਾ: ਪਲਟਵੀਂ ਪੜਚੋਲ

ਸਿੱਟੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਸੁਹਿਰਦ ਪੱਤਰਕਾਰਾਂ ਅਤੇ ਚਿੰਤਕਾਂ ਵਲੋਂ ਨਾਗਰਕਿਤਾ ਕਾਨੂੰਨ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ ਬਲਕਿ ਉਹ ਇਸ ਨੂੰ ਇਕ ਸਿਆਸੀ ਧੜੇ ਦੀਆਂ ਲੋੜਾਂ ਤੱਕ ਪਰਿਭਾਸ਼ਤ ਕਰ ਰਹੇ ਹਨ। ਇਸ ਤੋਂ ਪਰੇ ਦਮਿਤ ਧਿਰਾਂ ਅਤੇ ਕੌਮਾਂਤਰੀ ਚਿੰਤਕਾਂ ਵਲੋਂ ਇਸ ਦੀ ਰਮਜ ਫੜੀ ਜਾ ਰਹੀ ਹੈ। ਉਹ ਇਸ ਸਾਰੇ ਘਟਨਾਕ੍ਰਮ ਨੂੰ ਨਾਜੀਆਂ ਵਾਂਗ ਕੀਤੀ ਜਾਣ ਵਾਲੀ ਨਸਲਕੁਸ਼ੀ ਦੇ ਇਕ ਪੜਾਅ ਵਜੋਂ ਵੇਖਦੇ ਹਨ।

‘ਬਾਲਾਕੋਟ ਹਮਲੇ’ ਦੇ ਸਬੂਤਾਂ ਦੀ ਵੀਡੀਓ ਦਾ ਭਾਂਡਾ ਭੱਜਾ; ਭਾਰਤੀ ਖਬਰਖਾਨਾ ਝੂਠ ਹੀ ਪ੍ਰਚਾਰਦਾ ਰਿਹਾ

ਭਾਰਤੀ ਖਬਰਖਾਨੇ ਦੀ ਭਰੋਸੇਯੋਗਤਾ ਇਸ ਵੇਲੇ ਨਿਵਾਣਾਂ ਦੀਆਂ ਡੂੰਘਾਈਆਂ ਨੂੰ ਛੂਹ ਰਹੀ ਹੈ। ਇਕਪਾਸੜ ਤੇ ਮਨਘੜਤ ਖਬਰਾਂ ਨੂੰ ਖਾਹਮਖਾਹ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਅਜਿਹੀਆਂ ਖਬਰਾਂ ਬਾਅਦ ਵਿਚ ਝੂਠੀਆਂ ਨਿਕਲ ਆਉਂਦੀਆਂ ਹਨ ਤਾਂ ਬਹੁਤੀ ਵਾਰ ਉਨ੍ਹਾਂ ਬਾਰੇ ਖਬਰਖਾਨੇ ਵੱਲੋਂ ਕੋਈ ਸਫਾਈ ਜਾਂ ਦਰੁਸਤੀ ਵੀ ਜਾਰੀ ਨਹੀਂ ਕੀਤੀ ਜਾਂਦੀ।

ਪੈਨਸਿਲਵੇਨੀਆ ਵਿਧਾਨ ਸਭਾ ਨੇ ਨਹੀਂ ਲਿਆ ਸਿੱਖ ਨਸਲਕੁਸ਼ੀ ਦਾ ਮਤਾ ਵਾਪਿਸ:ਭਾਰਤੀ ਮੀਡੀਆ ਵਲੋਂ ਫੈਲਾਏ ਝੂਠ ਦਾ ਸੱਚ

ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।

ਭਾਰਤ ਸਰਕਾਰ ਦੇ ‘ਲੋਕ ਸਭਾ ਟੀ.ਵੀ.’ ਦੀ ਪੱਤਰਕਾਰ ਨੇ ਮੁੜ ਕਸ਼ਮੀਰੀਆਂ ਦੀ ਨਸਲਕੁਸ਼ੀ ਦੀ ਵਕਾਲਤ ਕੀਤੀ

ਨਸਲਕੁਸ਼ੀ ਬਾਰੇ ਖੋਜ ਕਰਨ ਵਾਲੇ ਖੋਜੀਆਂ ਤੇ ਅਦਾਰਿਆਂ ਦਾ ਮੰਨਣਾ ਹੈ ਕਿ ਨਸਲਕੁਸ਼ੀ ਦੀ ਖਾਹਿਸ਼ ਦੀਆਂ ਤਰੰਗਾਂ ਕਿਸੇ ਵੀ ਸਮਾਜ ਵਿੱਚ ਕਤਲੇਆਮ ਦੇ ਵਾਪਰਨ ਤੋਂ ਬਹੁਤ ਪਹਿਲਾਂ ਹੀ ਪਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਬਰਤਾਨੀਆ ਵਿਚ ਸਿੱਖਾਂ ਦੇ ਘਰਾਂ ‘ਚ ਛਾਪੇਮਾਰੀਆਂ; ਦੋ ਸਿੱਖ ਵੈਬਸਾਈਟਾਂ ਹੋਈਆਂ ਬੰਦ

ਲੰਡਨ: ਅਖਬਾਰੀ ਖ਼ਬਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਨੇ ਕੁਝ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਭਾਰਤ ਵਿਚ ਵਾਪਰੀਆਂ ਕੁਝ ...

ਕਸ਼ਮੀਰ ਲੇਖੇ ਦਾ ਮਾਮਲਾ: ਯੂ. ਐਨ. ਦੇ ਮਨੁੱਖੀ ਹੱਕਾਂ ਬਾਰੇ ਦਫਤਰ ਨੇ ਭਾਰਤੀ ਮੀਡੀਆਂ ਦੇ ਪਰਚਾਰ ਨੂੰ ਸਿਰੇ ਤੋਂ ਰੱਦ ਕੀਤਾ

ਜੇਨੇਵਾ: ਕਸ਼ਮੀਰ ਵਿਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਦਫਤਰ ਵਲੋਂ ਜਾਰੀ ਕੀਤੇ ਲੇਖੇ (ਰਿਪੋਰਟ) ਸਬੰਧੀ ਭਾਰਤੀ ਮੀਡੀਆ ਅਦਾਰਿਆਂ ...

ਅਟਵਾਲ ਤੋਂ ਬਾਅਦ ਹੁਣ ਭਾਰਤੀ ਮੀਡੀਆ ਵੱਲੋਂ ਹਾਫਿਜ਼ ਸਈਦ ਦੀ ਫੋਟੋ ਨਾਲ ਸਿੱਖਾਂ ‘ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼

ਚੰਡੀਗੜ੍ਹ: ਭਾਰਤੀ ਮੀਡੀਆ ਇਕ ਵਾਰ ਮੁੜ “ਤਸਵੀਰ” ਦੇ ਅਧਾਰ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਸਪਾਲ ਅਟਵਾਲਾ ਦੀ ” ਕੇਨੇਡਾ ਦੇ ...

Next Page »