ਆਮ ਖਬਰਾਂ

ਗਿਆਨ ਸਿੰਘ ਸੋਹਨਪਾਲ (92) ਦੀ ਹੋਈ ਮੌਤ, ਪੱਛਮੀ ਬੰਗਾਲ ‘ਚ 10 ਵਾਰ ਵਿਧਾਇਕ ਰਹੇ

August 9, 2017 | By

ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਦੇ 10 ਵਾਰ ਵਿਧਾਇਕ ਰਹੇ ਗਿਆਨ ਸਿੰਘ ਸੋਹਨਪਾਲ (92) ਦੀ ਮੰਗਲਵਾਰ (8 ਅਗਸਤ) ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ ‘ਚ ਮੌਤ ਹੋ ਗਈ। ਸੋਹਨਪਾਲ ਨੇ ਵਿਆਹ ਨਹੀਂ ਕਰਵਾਇਆ ਸੀ। ਖੜਗਪੁਰ ਹੀ ਨਹੀਂ ਸਾਰੇ ਬੰਗਾਲ ‘ਚ ਉਹ ਚਾਚਾ ਜੀ ਦੇ ਨਾਮ ਨਾਲ ਮਸ਼ਹੂਰ ਸਨ।

ਗਿਆਨ ਸਿੰਘ ਸੋਹਨਪਾਲ (ਫਾਈਲ ਫੋਟੋ)

ਗਿਆਨ ਸਿੰਘ ਸੋਹਨਪਾਲ (ਫਾਈਲ ਫੋਟੋ)

ਕਾਂਗਰਸ ਦੀ ਸਰਕਾਰ ਸਮੇਂ ਬੰਗਾਲ ਦੇ ਮੰਤਰੀ ਰਹੇ ਸੋਹਨਪਾਲ ਪਹਿਲੀ ਬਾਰ ਮਿਨੀ ਬਸ ਸੇਵਾ ਸ਼ੁਰੂ ਕਰਨ ਅਤੇ ਫੇਰੀ ਸਰਵਿਸ ਚਾਲੂ ਕਰਨ ਲਈ ਵੀ ਯਾਦ ਕੀਤੇ ਜਾਂਦੇ ਹਨ। 2016 ਵਿਧਾਨ ਸਭਾ ਚੋਣਾਂ ਵੇਲੇ ਵੀ ਉਹ ਚੋਣ ਲੜੇ ਸਨ ਪਰ ਹਾਰ ਗਏ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੱਲ੍ਹ ਰਾਜ ਸਰਕਾਰ ਵਲੋਂ ਉਨਾਂ ਨੂੰ ਗਨ ਸੈਲੂਟ (ਬੰਦੂਕਾਂ ਦੀ ਸਲਾਮੀ) ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,