ਆਮ ਖਬਰਾਂ

ਦਾਰਜਲਿੰਗ ‘ਚ ਗੋਰਖਾਲੈਂਡ ਸਮਰਥਕਾਂ ਨੇ ਰੇਲਵੇ ਸਟੇਸ਼ਨ ਅਤੇ ਸੈਰ-ਸਪਾਟਾ ਕੇਂਦਰ ਦੇ ਦਫ਼ਤਰ ਨੂੰ ਲਾਈ ਅੱਗ

July 14, 2017 | By

ਦਾਰਜੀਲਿੰਗ: ਮੀਡੀਆ ਰਿਪੋਰਟਾਂ ਮੁਤਾਬਕ ਵੱਖਰੇ ਗੋਰਖਾਲੈਂਡ ਦੀ ਮੰਗ ’ਤੇ ਦਾਰਜੀਲਿੰਗ ’ਚ ਚੱਲ ਰਹੇ ਅੰਦੋਲਨ ਦੌਰਾਨ ਕੱਲ੍ਹ (ਵੀਰਵਾਰ) ਪ੍ਰਦਰਸ਼ਨਕਾਰੀਆਂ ਨੇ ਜੀਟੀਏ ਦਫ਼ਤਰ, ਰੇਲਵੇ ਸਟੇਸ਼ਨ ਤੇ ਜੰਗਲਾਤ ਵਿਭਾਗ ਦਾ ਬੰਗਲਾ ਸਾੜ ਦਿੱਤਾ ਤੇ ਕਈ ਗੱਡੀਆਂ ਦੀ ਭੰਨ ਤੋੜ ਕੀਤੀ।

SOCIAL MEDIA SOURCED IMAGE. PTI DOES NOT VOUCH FOR THE AUTHENTICITY OF THIS CONTENT...Darjeeling : The charred tourist resource Centre in Darjeeling on Thursday, which was set on fire by the protesters in the overnight violence reprted in the hills. PTI Photo   (PTI7_13_2017_000205B) *** Local Caption ***

ਦਾਰਜਲਿੰਗ ‘ਚ ਸੈਰ-ਸਪਾਟਾ ਵਿਭਾਗ ਦੇ ਦਫਤਰ ਨੂੰ ਗੋਰਖਾਲੈਂਡ ਸਮਰਥਕਾਂ ਨੇ ਲਾਈ ਅੱਗ

ਪਹਾੜੀ ਇਲਾਕੇ ਵਿੱਚ ਹਿੰਸਾ ਦੇ ਮੱਦੇਨਜ਼ਰ ਦਾਰਜੀਲਿੰਗ, ਕਾਲਿਮਪੌਂਗ ਤੇ ਸੋਨਾਡਾ ’ਚ ਫੌਜ ਤਾਇਨਾਤ ਕੀਤੀ ਗਈ ਹੈ। ਪ੍ਰਦਸ਼ਨਕਾਰੀਆਂ ਨੇ ਨੇਪਾਲੀ ਭਾਸ਼ਾ ਦੇ ਕਵੀ ਭਾਨੂ ਭਗਤ ਆਚਾਰਿਆ ਦੀਆਂ ਕਵਿਤਾਵਾਂ ਗਾਉਂਦਿਆਂ ਰੈਲੀਆਂ ਵੀ ਕੀਤੀਆਂ। ਗੋਰਖਾ ਜਨਮੁਕਤੀ ਮੋਰਚਾ ਅਤੇ ਪਹਾੜੀ ਇਲਾਕੇ ਦੀਆਂ ਹੋਰਨਾਂ ਪਾਰਟੀਆਂ ਨੇ ਵੀਰਵਾਰ ਨੂੰ ਭਾਨੂ ਆਚਾਰਿਆ ਦਾ ਜਨਮ ਦਿਨ ਵੀ ਮਨਾਇਆ। ਇਸੇ ਦੌਰਾਨ ਲੇਖਕ ਕ੍ਰਿਸ਼ਨ ਸਿੰਘ ਮੋਕਤਨ ਤੇ ਗਾਇਕ ਕਰਮ ਯੋਜਨ ਨੇ ਆਪਣੇ ਐਵਾਰਡ ਨੇਪਾਲੀ ਸਾਹਿਤ ਅਕਾਦਮੀ ਨੂੰ ਮੋੜ ਦਿੱਤੇ।

ਦਾਰਜਲਿੰਗ ਰੇਲਵੇ ਸਟੇਸ਼ਨ (ਫਾਈਲ ਫੋਟੋ)

ਦਾਰਜਲਿੰਗ ਰੇਲਵੇ ਸਟੇਸ਼ਨ (ਫਾਈਲ ਫੋਟੋ)

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮਾਲ ਰੋਡ ਚੌਕ ਸਥਿਤ ਜੀਟੀਏ ਦੇ ਯਾਤਰਾ ਤੇ ਸੈਰ-ਸਪਾਟਾ ਦਫ਼ਤਰ, ਕਸਰਿਆਂਗ ਦੇ ਗਯਾਂਬਾਰੀ ਇਲਾਕੇ ਦੇ ਰੇਲਵੇ ਸਟੇਸ਼ਨ, ਤੀਸਤਾ ਨਦੀ ਨੇੜਲੇ ਜੰਗਲ ’ਚ ਬਣੇ ਬੰਗਲੇ ਨੂੰ ਸਾੜ ਦਿੱਤਾ ਤੇ ਦਾਰਜੀਲਿੰਗ ’ਚ ਸਰਕਾਰੀ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ।

ਗੋਰਖਾਲੈਂਡ ਸਮਰਥਕ (ਫਾਈਲ ਫੋਟੋ)

ਗੋਰਖਾਲੈਂਡ ਸਮਰਥਕ (ਫਾਈਲ ਫੋਟੋ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,