Tag Archive "gorkhaland-struggle"

ਗੋਰਖਾਲੈਂਡ: ਬੰਗਾਲ ਪੁਲਿਸ ਨੂੰ ਦਾਰਜੀਲਿੰਗ ਧਮਾਕਿਆਂ ‘ਚ ਨੇਪਾਲੀ ਮਾਓਵਾਦੀਆਂ ਦੇ ਹੱਥ ਹੋਣ ਦਾ ਖ਼ਦਸ਼ਾ

ਪੱਛਮੀ ਬੰਗਾਲ ਪੁਲਿਸ ਨੇ ਰਾਜ ਦੇ ਉੱਤਰੀ ਪਹਾੜੀ ਇਲਾਕੇ ਵਿੱਚ ਹੋਏ ਹਾਲੀਆ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀਆਂ ਦੇ ਹੱਥ ਦਾ ਖ਼ਦਸ਼ਾ ਪ੍ਰਗਟਾਇਆ ਹੈ। ਵਧੀਕ ਡੀਜੀਪੀ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀ ਦੀ ਸ਼ਮੂਲੀਅਤ ਦਾ ਸ਼ੱਕ ਹੈ।

ਗੋਰਖਾਲੈਂਡ ਦੀ ਮੰਗ ਹੁਣ ਹਥਿਆਰਬੰਦ ਸੰਘਰਸ਼ ਵੱਲ ਨੂੰ ਤੁਰੀ: ਭਾਰਤੀ ਮੀਡੀਆ ਰਿਪੋਰਟਾਂ

ਭਾਰਤੀ ਖ਼ਬਰ ਏਜੰਸੀ ਪੀਟੀਆ ਦੀ ਖ਼ਬਰ ਮੁਤਾਬਕ ਗੋਰਖਾ ਜਨਮੁਕਤੀ ਮੋਰਚਾ (ਜੀਜੇਐਮ) ਵੱਲੋਂ ਵੱਖਰੇ ਰਾਜ ਲਈ ਲੰਬੇ ਸਮੇਂ ਤੋਂ ਗੁਪਤ ਤੌਰ ’ਤੇ ਹਥਿਆਰਬੰਦ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਆਪਣੇ ਕੇਡਰ ਨੂੰ ਸਿਖਲਾਈ ਵਾਸਤੇ ਗੁਆਂਢੀ ਮੁਲਕਾਂ ਦੇ ਮਾਓਵਾਦੀਆਂ ਦੀ ਮਦਦ ਲਈ ਗਈ ਹੈ। ਇਹ ਦਾਅਵਾ ਪੱਛਮੀ ਬੰਗਾਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ।

ਦਾਰਜਲਿੰਗ ‘ਚ ਗੋਰਖਾਲੈਂਡ ਸਮਰਥਕਾਂ ਨੇ ਰੇਲਵੇ ਸਟੇਸ਼ਨ ਅਤੇ ਸੈਰ-ਸਪਾਟਾ ਕੇਂਦਰ ਦੇ ਦਫ਼ਤਰ ਨੂੰ ਲਾਈ ਅੱਗ

ਮੀਡੀਆ ਰਿਪੋਰਟਾਂ ਮੁਤਾਬਕ ਵੱਖਰੇ ਗੋਰਖਾਲੈਂਡ ਦੀ ਮੰਗ ’ਤੇ ਦਾਰਜੀਲਿੰਗ ’ਚ ਚੱਲ ਰਹੇ ਅੰਦੋਲਨ ਦੌਰਾਨ ਕੱਲ੍ਹ (ਵੀਰਵਾਰ) ਪ੍ਰਦਰਸ਼ਨਕਾਰੀਆਂ ਨੇ ਜੀਟੀਏ ਦਫ਼ਤਰ, ਰੇਲਵੇ ਸਟੇਸ਼ਨ ਤੇ ਜੰਗਲਾਤ ਵਿਭਾਗ ਦਾ ਬੰਗਲਾ ਸਾੜ ਦਿੱਤਾ ਤੇ ਕਈ ਗੱਡੀਆਂ ਦੀ ਭੰਨ ਤੋੜ ਕੀਤੀ।

ਗੋਰਖਾਲੈਂਡ ਦੀ ਮੰਗ ਹੋਈ ਹਿੰਸਕ, ਸਹਾਇਕ ਕਮਾਂਡੈਂਟ ‘ਤੇ ਖੁਕਰੀ ਨਾਲ ਹਮਲਾ

ਦਾਰਜਲਿੰਗ 'ਚ ਸ਼ਨੀਵਾਰ ਨੂੰ ਤਾਜ਼ਾ ਝੜਪਾਂ 'ਚ ਇੰਡੀਆ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਇਕ ਸਹਾਇਕ ਕਮਾਂਡੈਂਟ ਨੂੰ ਖੁਕਰੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਖੁਕਰੀ ਦੇ ਹਮਲੇ ਨਾਲ ਆਈ.ਆਰ.ਬੀ. ਦੀ ਦੂਜੀ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਕਿਰੇਮ ਤਮਾਂਗ ਗੰਭੀਰ ਜ਼ਖਮ ਹੋ ਗਿਆ। ਝੜਪਾਂ 'ਚ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਗੱਡੀ ਨੂੰ ਅੱਗ ਲਾ ਦਿੱਤੀ।