ਆਮ ਖਬਰਾਂ

ਗੋਰਖਾਲੈਂਡ ਦੀ ਮੰਗ ਹੋਈ ਹਿੰਸਕ, ਸਹਾਇਕ ਕਮਾਂਡੈਂਟ ‘ਤੇ ਖੁਕਰੀ ਨਾਲ ਹਮਲਾ

June 17, 2017 | By

ਦਾਰਜਲਿੰਗ: ਦਾਰਜਲਿੰਗ ‘ਚ ਸ਼ਨੀਵਾਰ ਨੂੰ ਤਾਜ਼ਾ ਝੜਪਾਂ ‘ਚ ਇੰਡੀਆ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਇਕ ਸਹਾਇਕ ਕਮਾਂਡੈਂਟ ਨੂੰ ਖੁਕਰੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਖੁਕਰੀ ਦੇ ਹਮਲੇ ਨਾਲ ਆਈ.ਆਰ.ਬੀ. ਦੀ ਦੂਜੀ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਕਿਰੇਮ ਤਮਾਂਗ ਗੰਭੀਰ ਜ਼ਖਮ ਹੋ ਗਿਆ। ਝੜਪਾਂ ‘ਚ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਗੱਡੀ ਨੂੰ ਅੱਗ ਲਾ ਦਿੱਤੀ।

ਗੋਰਖਾਲੈਂਡ ਦੇ ਸਮਰਥਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡਦੇ ਹੋਏ ਪੱਛਮ ਬੰਗਾਲ ਪੁਲਿਸ ਮੁਲਾਜ਼ਮ

ਗੋਰਖਾਲੈਂਡ ਦੇ ਸਮਰਥਕਾਂ ‘ਤੇ ਹੰਝੂ ਗੈਸ ਦੇ ਗੋਲੇ ਛੱਡਦੇ ਹੋਏ ਪੱਛਮ ਬੰਗਾਲ ਪੁਲਿਸ ਮੁਲਾਜ਼ਮ

ਦਾਰਜਲਿੰਗ ਦੇ ਹਲਾਤਾਂ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਡੂੰਘੀ ਸਾਜ਼ਿਸ਼ ਹੈ। ਇਕ ਦਿਨ ‘ਚ ਇੰਨੀ ਗਿਣਤੀ ‘ਚ ਹਥਿਆਰ ‘ਕੱਠੇ ਨਹੀਂ ਹੋ ਸਕਦੇ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸੈਲਾਨੀ ਦਾਰਜਲਿੰਗ ‘ਚ ਫਸੇ ਹੋਏ ਹਨ, ਇਸ ਨਾਲ ਸਾਡੀ ਬਦਨਾਮੀ ਹੋ ਰਹੀ ਹੈ।

gorkhaland map-763404

ਗੋਰਖਾਲੈਂਡ ਦੇ ਹੱਕ ‘ਚ ਲੱਗੇ ਬੋਰਡ-1

ਗੋਰਖਾ ਜਨਮੁਕਤੀ ਮੋਰਚਾ ਦੇ ਸਮਰਥਕ ਸੜਕਾਂ ‘ਤੇ ਡਟੇ ਹੋਏ ਹਨ। ਮੋਰਚੇ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ। ਭਾਰਤੀ ਮੀਡੀਆ ਮੁਤਾਬਕ ਖੋਰਖਾਲੈਂਡ ਦੇ ਸਮਰਥਕ ਕਸ਼ਮੀਰ ਵਾਂਗ ਹੀ ਪੁਲਿਸ ਵਾਲਿਆਂ ‘ਤੇ ਪਥਰਾਅ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਗੋਰਖਾਲੈਂਡ ਦੇ ਸਮਰਥਕਾਂ ਨੇ ਪੁਲਿਸ ‘ਤੇ ਬੋਤਲਾਂ ਅਤੇ ਪੈਟਰੋਲ ਬੰਬਾਂ ਨਾਲ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਹਾਲਾਤ ਅਜਿਹੇ ਹੋ ਗਏ ਹਨ ਕਿ ਫੌਜ ਨੂੰ ਬੁਲਾਉਣਾ ਪਿਆ।

Gorkhaland-reu

ਗੋਰਖਾਲੈਂਡ ਦੇ ਹੱਕ ‘ਚ ਲੱਗੇ ਬੋਰਡ-2

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,