ਸਿਆਸੀ ਖਬਰਾਂ

ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮਸਰਤ ਆਲਮ ਸਮੇਤ 7 ਆਗੂਆਂ ਨੂੰ  ਘਰਾਂ ਵਿੱਚ ਨਜ਼ਰਬੰਦ ਕੀਤਾ

April 17, 2015 | By

ਸ੍ਰੀਨਗਰ (16 ਅਪ੍ਰੈਲ, 2015): ਜੰਮੂ ਕਸ਼ਮੀਰ ਦੇ  ਪੁਲਵਾਮਾ ਜ਼ਿਲ੍ਹੇ ਦੇ ਤਰਾਲ ਸ਼ਹਿਰ ‘ਚ ਸ਼ੁੱਕਰਵਾਰ (17 ਅਪ੍ਰੈਲ) ਨੂੰ ਹੋਣ ਵਾਲੀ ਰੈਲੀ ਤੋਂ ਪਹਿਲਾਂ ਹੂਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮਸਰਤ ਆਲਮ ਸਮੇਤ 7 ਆਗੂਆਂ ਨੂੰ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ।

gilani

ਸਈਅਦ ਅਲੀ ਸ਼ਾਹ ਗਿਲਾਨੀ

ਕਸ਼ਮੀਰੀ ਅਜ਼ਾਦੀ ਦੇ ਹਮਾਇਤੀ ਆਗੂਆਂ ਦੇ ਘਰਾਂ ਦੇ ਬਾਹਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ । ਗਿਲਾਨੀ ਨੇ ਕੱਲ੍ਹ ਦੱਖਣੀ ਕਸ਼ਮੀਰ ਦੇ ਤਰਾਲ ਸ਼ਹਿਰ ‘ਚ ਕੱਲ੍ਹ ਰੋਸ ਮਾਰਚ ਦਾ ਸੱਦਾ ਦਿੱਤਾ ਸੀ, ਜਿੱਥੇ ਬੀਤੇ ਸੋਮਵਾਰ ਅੱਤਵਾਦੀਆਂ ਵਿਰੁੱਧ ਓਪਰੇਸ਼ਨ ਦੌਰਾਨ ਦੋ ਨੌਜਵਾਨਾਂ ਨੂੰ ਮਾਰ ਦਿੱਤਾ ਸੀ ।

ਜੰਮੂ-ਕਸ਼ਮੀਰ ਸਰਕਾਰ ਦੇ ਫੈਸਲੇ ਦੇ ਬਾਅਦ ਗਿਲਾਨੀ ਸਣੇ ਕਸ਼ਮੀਰੀ ਅਜ਼ਾਦੀ ਦੇ ਹਮਾਇਤੀ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ । ਗਿਲਾਨੀ ਬੁੱਧਵਾਰ ਨੂੰ ਸ੍ਰੀਨਗਰ ‘ਚ ਹੋਈ ਉਸ ਰੈਲੀ ‘ਚ ਸ਼ਾਮਿਲ ਹੋਏ ਸੀ, ਜਿਸ ਵਿਚ ਭਾਰਤ ਵਿਰੋਧੀ ਨਾਅਰੇ ਲਗਾਏ ਗਏ ਸਨ । ਇਸ ਰੈਲੀ ‘ਚ ਗਿਲਾਨੀ ਦਾ ਨਜ਼ਦੀਕੀ ਮਸਰਤ ਵੀ ਸ਼ਾਮਿਲ ਸੀ ।

 ਸੂਬਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮਸਰਤ ਦੀ ਗਿ੍ਫ਼ਤਾਰੀ ਨੂੰ ਲੈ ਕੇ ਕੋਈ ਦਬਾਅ ਨਹੀਂ ਹੈ ਅਤੇ ਸਰਕਾਰ ਕਾਨੂੰਨ ਅਨੁਸਾਰ ਕੰਮ ਕਰੇਗੀ । ਪੁਲਿਸ ਨੇ ਕੱਲ੍ਹ ਗਿਲਾਨੀ, ਮਸਰਤ ਆਲਮ, ਬਸ਼ੀਰ ਅਹਿਮਦ ਭੱਟ ਸਣੇ ਵੱਖਵਾਦੀ ਆਗੂਆਂ ਖਿਲਾਫ਼ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,