ਵਿਦੇਸ਼ » ਸਿੱਖ ਖਬਰਾਂ

ਇਟਲੀ ਵਿੱਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜ਼ਾਇਆ ਗਿਆ

April 19, 2015 | By

ਮਿਲਾਨ ( 9 ਅਪ੍ਰੈਲ, 2015): ਗੁਰੂਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਸ਼ਾ ) ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੂਜਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਆਰੰਭ ਹੋਏ, ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ।

ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕਰਿਤਨ ਸਜ਼ਾਇਆ ਗਿਆ

ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕਰਿਤਨ ਸਜ਼ਾਇਆ ਗਿਆ

ਨਗਰ ਕੀਰਤਨ ਐਰੋ ਸਪਿਨ ਤੋ ਆਰੰਭ ਹੋ ਕੇ ਵਿਚੈਸਾ ਸ਼ਹਿਰ ਦੇ ਵੱਖ ਵੱਖ ਹਿੱਸਿਆ ਤੋ ਹੁੰਦਾ ਹੋਇਆ ਰੇਲਵੇ ਸ਼ਟੇਸ਼ਨ ਦੇ ਨੇੜੇ ਮੁੱਖ ਪਾਰਕ ਵਿੱਚ ਪਹੁਚਿਆਂ, ਬਾਰਸ਼ ਬਹੁਤ ਜਿਆਦਾ ਹੋਣ ਦੇ ਬਾਵਜੂਦ ਵੀ ਸੰਗਤਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਹਿੱਸਾ ਲਿਆ।

ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਅਤੇ ਭਾਈ ਸਤਨਾਮ ਸਿੰਘ ਮੋਧਨਾ ਵਾਲਿਆਂ ਵਲੋ ਕੀਰਤਨ ਦੁਆਰਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆਂ ਗਿਆਂ, ਸਟੇਜ਼ ਤੋ ਵੱਖ ਵੱਖ ਸਿੱਖ ਜੱਥੇ ਬੰਦੀਆ ਦੇ ਬੁਲਾਰਿਆਂ ਨੇ ਸਮੂਹ ਸੰਗਤ ਨਾਲ ਵਿਚਾਰ ਸਾਂਝੇ ਕੀਤੇ, ਭਾਈ ਮਲਕੀਤ ਸਿੰਘ ਬੂਰੇਜੱਟਾਂ, ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ, ਸਿਮਰਜੀਤ ਸਿੰਘ ਰਾਜੂ, ਸ. ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਰੀ ਕਮੇਟੀ ਬਰੇਸ਼ੀਆ ਇਟਲੀ, ਜਸਵਿੰਦਰ ਸਿੰਘ ਰਾਮਗੜ੍ਹ , ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਜਗਜੀਤ ਸਿੰਘ ਮੁਖ਼ ਤੋਰ ਤੇ ਸ਼ਾਮਿਲ ਹੋਏ ।

ਗੁਰੂਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਭਦਾਸ ਅਤੇ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਤੇ ਸਾਰੀ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿਚ ਪੰਹੁਚੀਆ ਸੰਗਤਾ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਤੇ ਪੰਹੁਚੀਆ ਹੋਈਆ ਸਖਸ਼ੀਅਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: