ਸਿੱਖ ਖਬਰਾਂ

ਆਨੰਦ ਵਿਆਹ ਕਾਨੂੰਨ ਲਾਗੂ ਨਾ ਕਰਨਾ ਬਾਦਲ ਸਰਕਾਰ ਦਾ ਪੰਥਕ ਮੁੱਦਿਆਂ ਪ੍ਰਤੀ ਗੰਭੀਰ ਨਾ ਹੋਣ ਦਾ ਸਾਬੂਤ: ਪੀਰ ਮੁਹੰਮਦ

July 13, 2015 | By

ਸ੍ਰ. ਕਰਨੈਲ ਸਿੰਘ ਪੀਰਮੁਹੰਮਦ

ਸ੍ਰ. ਕਰਨੈਲ ਸਿੰਘ ਪੀਰਮੁਹੰਮਦ

ਜਲੰਧਰ ( 13 ਜੁਲਾਈ, 2015): ਸਿੱਖ ਵਿਆਹ ਦਰਜ਼ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਸਾਲ 2012 ਵਿੱਚ ਪਾਸ ਕੀਤੇ ਆਨੰਦ ਵਿਆਹ ਕਾਨੂੰਨ ਨੂੰ ਪੰਜਾਬ ਸਮੇਤ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਲਾਗੂ ਨਾ ਹੋਣ ‘ਤੇ ਸਿੱਖ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸਨੂੰ ਸਿੱਖ ਲੀਡਰਸ਼ਿਪ ਦੀ ਵੱਡੀ ਅਣਗਹਿਲੀ ਦੱਸਿਆ ਹੈ ।

ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ 2 ਸਾਲ ਪਹਿਲਾਂ ਆਨੰਦ ਮੈਰਿਜ ਐਕਟਰ ਲਾਗੂ ਕਰ ਦਿੱਤਾ ਸੀ ਤੇ ਹੋਰਨਾਂ ਰਾਜਾਂ ਵਲੋਂ ਵੀ ਇਸ ਸਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ ਪਰ ਪੰਜਾਬ ‘ਚ ਬਾਦਲ ਸਰਕਾਰ ਦੀ ਸਰਕਾਰ ਵਲੋਂ ਇਸ ਨੂੰ ਵਿਚਾਰ ਅਧੀਨ ਰੱਖਣਾ ਇਹ ਸਾਬਤ ਕਰਦਾ ਹੈ ਕਿ ਪੰਥਕ ਮਸਲਿਆਂ ਪ੍ਰਤੀ ਸੂਬਾ ਸਰਕਾਰ ਬਿਲਕੁੱਲ ਵੀ ਗੰਭੀਰ ਨਹੀਂ ਹੈ ।

ਜ਼ਿਕਰਯੋਗ ਹੈ ਕਿ ਭਾਰਤੀ ਸਰਵ-ਉੱਚ ਅਦਾਲਤ ਵੱਲੋਂ ਵਿਆਹ ਦਰਜ਼ ਕਰਵਾਉਣ ਨੂੰ ਲਾਜ਼ਮੀ ਕਰਨ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਵੱਲੋਂ 2012 ਵਿੱਚ ਆਨੰਦ ਵਿਆਹ ਕਾਨੂੰਨ 1909 ਵਿੱਚ ਤਰਮੀਮ ਕਰਕੇ ਰਾਜ ਸਰਕਾਰਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਸੀ, ਪਰ ਅਜੇ ਤੱਕ ਹਰਿਆਣਾ ਸੂਬੇ ਤੋਂ ਇਲਾਵਾ ਸਮੇਤ ਪੰਜਾਬ ਕਿਸੇ ਨੇ ਵੀ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,