ਕੌਮਾਂਤਰੀ ਖਬਰਾਂ

ਲੰਦਨ ਦੇ ਸਬਵੇ ਸਟੇਸ਼ਨ ਪਾਰਸੰਸ ਗ੍ਰੀਨ ‘ਚ ਧਮਾਕਾ ਹੋਣ ਦੀ ਖ਼ਬਰ, ਕੁਝ ਦੇ ਜ਼ਖਮੀ ਹੋਣ ਦੀ ਖ਼ਬਰ

September 15, 2017 | By

ਲੰਦਨ: ਬਰਤਾਨੀਆ ਦੀ ਰਾਜਧਾਨੀ ਲੰਦਨ ਦੀ ਅੰਡਰਗਰਾਉਂਡ ਟ੍ਰੇਨ (ਰੇਲਗੱਡੀ) ‘ਚ ਧਮਾਕਾ ਹੋਇਆ ਹੈ। ਧਮਾਕਾ ਪਾਰਸੰਸ ਗ੍ਰੀਨ ਸਟੇਸ਼ਨ ‘ਤੇ ਹੋਇਆ। ਇਹ ਇਲਾਕਾ ਸਾਊਥ ਵੈਸਟ ਲੰਦਨ ‘ਚ ਆਉਂਦਾ ਹੈ। ਇਸ ਧਮਾਕੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇਸ ਨੂੰ ‘ਦਹਿਸ਼ਤੀ’ ਘਟਨਾ ਦੱਸਿਆ ਹੈ। ਲੰਦਨ ‘ਚ ਅੰਡਰਗਰਾਉਂਡ ਟ੍ਰੇਨ ਨੂੰ ਟਿਊਬ ਟ੍ਰੇਨ ਕਿਹਾ ਜਾਂਦਾ ਹੈ ਅਤੇ ਆਮ ਲੋਕਾਂ ਦੇ ਆਉਣ-ਜਾਣ ਦਾ ਇਹ ਮੁੱਖ ਸਾਧਨ ਹੈ। ਫਿਲਹਾਲ ਇਸ ਰੂਟ ਦੀਆਂ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਸਟੇਸ਼ਨ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਲੰਦਨ ਦੇ ਸਮੇਂ ਮੁਤਾਬਕ ਧਮਾਕਾ ਸਵੇਰੇ 8:21 ‘ਤੇ ਹੋਇਆ। ਧਮਾਕੇ ਵੇਲੇ ਲੋਕ ਦਫਤਰਾਂ ਨੂੰ ਜਾ ਰਹੇ ਸੀ ਇਸ ਕਾਰਨ ਉਥੇ ਕਾਫੀ ਭੀੜ ਸੀ। ਇਕ ਪਲਾਸਟਿਕ ਦੀ ਬਾਲਟੀ ਵਰਗੀ ਚੀਜ਼ ‘ਚ ਇਹ ਧਮਾਕਾ ਹੋਇਆ। ਹਾਲਾਂਕਿ ਧਮਾਕੇ ਦੀ ਤਾਕਤ ਘੱਟ ਸੀ। ਪਰ ਇਸ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਆਈ ਹੈ।

ਟਿਊਬ ਟ੍ਰੇਨ 'ਚ ਧਮਾਕੇ ਤੋਂ ਬਾਅਦ ਲੰਦਨ ਪੁਲਿਸ

ਟਿਊਬ ਟ੍ਰੇਨ ‘ਚ ਧਮਾਕੇ ਤੋਂ ਬਾਅਦ ਲੰਦਨ ਪੁਲਿਸ

ਐਸੋਸੀਏਟਡ ਪ੍ਰੈਸ (AP) ਦਾ ਕਹਿਣਾ ਹੈ ਕਿ ਲੰਦਨ ਪੁਲਿਸ ਅਤੇ ਐਂਬੂਲੈਂਸ ਸੇਵਾ ਨੇ ਸਬਵੇ ‘ਚ ਹੋਈ ਘਟਨਾ ਦੀ ਪੁਸ਼ਟੀ ਕੀਤੀ ਹੈ। ‘ਦ ਇੰਡੀਪੈਂਡੈਂਟ’ ਦੀ ਖ਼ਬਰ ਮੁਤਾਬਕ, ਟ੍ਰਾਂਸਪੋਰਟ ਫਾਰ ਲੰਦਨ (TFL) ਦਾ ਕਹਿਣਾ ਹੈ ਕਿ

ਮੈਟਰੋਪਾਲੀਟਨ ਪੁਲਿਸ ਨੇ ਟਵਿਟਰ ‘ਤੇ ਲਿਖਿਆ ਹੈ, ਸਾਨੂੰ ਸੋਸ਼ਲ ਮੀਡੀਆ ‘ਤੇ ਚੱਲ ਰਹੀ #ਪਾਰਸੰਸ ਗ੍ਰਨਿ ਸਟੇਸ਼ਨ ਦੀ ਖ਼ਬਰ ਹੈ। ਜਦ ਵੀ ਸੰਭਵ ਹੋਇਆ, ਅਸੀਂ ਜਾਣਕਾਰੀ ਸਾਂਝੀ ਕਰਾਂਗੇ। ਸਾਡੀਆਂ ਸੂਚਨਾਵਾਂ ਸੱਚੀਆਂ ਹੋਈਆਂ ਚਾਹੀਦੀਆਂ ਹਨ। ਧਮਾਕਾ ਦਾ ਨੇਚਰ ਹਾਲੇ ਤਕ ਸਪੱਸ਼ਟ ਨਹੀਂ ਹੋ ਸਕਿਆ। ਮੈਟਰੋਪੌਲੀਟਨ ਪੁਲਿਸ ਬੰਬ ਰੋਕੂ ਦਸਤਾ ਅਤੇ ਦਮਕਲ ਮਹਿਕਮਾ ਐਂਬੂਲੈਂਸ ਦੇ ਨਾਲ ਮੌਕੇ ‘ਤੇ ਪਹੁੰਚ ਗਿਆ ਹੈ। ਸਟੇਸ਼ਨ ਦੇ ਬਾਹਰ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਜ ਜ਼ਖਮੀ ਲੋਕਾਂ ਨੂੰ ਦੇਖਿਆ, ਕਈ ਲੋਕਾਂ ਨੂੰ ਪੁਲਿਸ ਨੇ ਅਗਲੇ ਹੁਕਮਾਂ ਤਕ ਦੁਕਾਨਾਂ ਬੰਦ ਰੱਖਣ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,