ਸਿਆਸੀ ਖਬਰਾਂ » ਸਿੱਖ ਖਬਰਾਂ

ਮਮਤਾ ਨੇ ਕਿਹਾ, ਮੋਦੀ ਗਧਾ ਹੈ ਜਾਂ ਫਿਰ ਮੂਰਖ

May 8, 2014 | By

ਕੋਲਕਾਤਾ, (8 ਮਈ2014) – ਭਾਰਤੀ ਲੋਕ ਸਭਾ ਦੀਆਂ ਚੋਣਾ ਲਈ ਚੱਲ ਰਹੀ ਮੁਹਿੰਮ ਦੌਰਾਨ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਤੇ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਦੇ ‘ਚ ਤਲਖੀ ਤੇ ਬਿਆਨਬਾਜੀ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ।

ਮਮਤਾ ਨੇ ਮੋਦੀ ਦੀਆਂ ਟਿੱਪਣੀਆਂ ਦਾ ਜਬਾਬ ਦਿੰਦੇ ਹੋਏ ਉਸਨੂੰ  ਨੂੰ ਗਧਾ ਤੱਕ ਕਹਿ ਦਿੱਤਾ। ਇਨ੍ਹਾਂ ਚੋਣਾਂ ‘ਚ ਨੇਤਾਵਾਂ ਦੀ ਜ਼ੁਬਾਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਨੂੰ ਗਧਾ ਕਹਿ ਦਿੱਤਾ।

ਮਮਤਾ ਕੋਲਕਾਤਾ ‘ਚ ਹੋਈ ਰੈਲੀ ‘ਚ ਮੋਦੀ ਦੇ ਉਸ ਬਿਆਨ ਦਾ ਜਵਾਬ ਦੇ ਰਹੀ ਸੀ, ਜਿਸ ‘ਚ ਮੋਦੀ ਨੇ ਬੰਗਾਲ ਦੇ ਕਈ ਲੋਕਾਂ ਨੂੰ ਬੰਗਲਾਦੇਸ਼ੀ ਕਰਾਰ ਦੇ ਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰਨ ਦੀ ਗੱਲ ਕਹੀ ਸੀ।ਮਮਤਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਮੋਦੀ ਗੈਰ ਭਾਰਤੀ ਅਤੇ ਬੰਗਲਾ ਦੇਸ਼ੀ ਕਰਾਰ ਦੇ ਰਿਹਾ ਹੈ,ਉਨ੍ਹਾਂ ਨੂੰ ਪਹਿਲਾਂ ਹੀ ਭਾਰਤੀ ਨਾਗਰਿਕਤਾ ਹਾਸਲ ਹੈ। ਉਨ੍ਹਾਂ ਵਿੱਚੋ ਹੀ ਇੱਕ ਵਿਅਕਤੀ ਸਾਡਾ ਮੰਤਰੀ ਹੈ ਅਤੇ ਇੱਕ ਹੋਰ ਵਿਧਾਨ ਸਭਾ ਦਾ ਮੈਂਬਰ ਵੀ ਹੈ।ਮੋਦੀ ਬੁੱਧੂ ਵਿਅਕਤੀ ਦੀ ਤਰਾਂ ਗੱਲਾਂ ਕਰ ਰਿਹਾ ਹੈ।

ਮਮਤਾ ਨੇ ਕਿਹਾ ਕਿ ਅਸੀਂ ਮੋਦੀ ਨੂੰ ਬੰਗਾਲ ‘ਚ ਪ੍ਰਚਾਰ ਕਰਨ ਦੇ ਰਹੇ ਹਾਂ, ਇਹ ਸਾਡੀ ਉਦਾਰਤਾ ਹੈ। ਅਸੀ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਪੈਕ ਕਰਕੇ ਵਾਪਸ ਭੇਜ ਸਕਦੇ ਹਾਂ ਕਿਉਕਿ ਉਹ ਜਾਣਦੀ ਹੈ ਕਿ ਮੋਦੀ ਵੱਲੋਂ ਪੱਛਮੀ ਬੰਗਾਲ ਵਿੱਚ ਬੰਗਲਾ ਦੇਸ਼ੀਆਂ ਦੇ ਮੁੱਦੇ ‘ਤੇ ਭੜਕਾਹਟ ਭਰੀ ਬੋਲੀ ਵਰਤ ਕੇ ਇੱਥੋਂ ਦੇ ਅਮਨ ਚੈਨ ਨੂੰ ਖਤਰਾ ਪੈਦਾ ਕੀਤਾ ਜਾ ਸਕਦਾ ਹੈ। ਇਸਤੋਂ ਪਹਿਲਾਂ ਮਮਤਾ ਮੋਦੀ ਨੂੰ ਦਾਨਵ ਤੇ ਖ਼ਤਰਨਾਕ ਇਨਸਾਨ ਵੀ ਕਰਾਰ ਦੇ ਚੁੱਕੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਮੋਦੀ ਪੀਐਮ ਬਣੇ ਤਾਂ ਦੇਸ਼ ‘ਚ ਹਨੇਰਾ ਹੋ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,