ਸਿੱਖ ਖਬਰਾਂ

ਹੁਣ ਗਿਆਨੀ ਪਿੰਦਰਪਾਲ ਸਿੰਘ ‘ਤੇ ਅਵਤਾਰ ਸਿੰਘ ਮੱਕੜ ਨੇ ਝਾੜਿਆ ਗੁੱਸਾ

October 26, 2015 | By

ਜਲੰਧਰ (25 ਅਕਤੂਬਰ, 2015 ): ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਜਾਰੀ ਕੀਤੇ ਮਾਫੀਨਾਮੇ ਅਤੇ ਪੰਜਾਬ ਵਿੱਚ ਵਾਪਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਪੁਲਿਸ ਦੀਆਂ ਗੋਲੀਆਂ ਨਾਲ ਦੋ ਸਿੰਘਾਂ ਦੀ ਸ਼ਹੀਦੀ ਅਤੇ ਅਸਲ ਦੋਸ਼ੀਆਂ ਦੀ ਜਗਾ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਬਾਦਲ ਦਲ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਖਿਲਾਫ ਜੋ ਵੀ ਬੋਲਦਾ ਹੈ, ਉਸ ਵਿਰੁੱਧ (ਜੋ ਉਨ੍ਹਾਂ ਦੀ ਮਾਰ ਹੇਠ ਆ ਸਕਦਾ ਹੈ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਆਪਣੇ ਤਾਨਾਸ਼ਾਹੀ ਰਵੱਈਏ ਮੁਤਾਬਿਕ ਕਾਰਵਾਈ ਕਰਨਾ ਨਹੀਂ ਭੁੱਲਦੇ।

ਗਿਆਨੀ ਪਿੰਦਰਪਾਲ ਸਿੰਘ

ਗਿਆਨੀ ਪਿੰਦਰਪਾਲ ਸਿੰਘ

ਪਿਛਲੇ ਦਿਨੀ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼੍ਰੌਮਣੀ ਕਮੇਟੀ ਦੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਵੱਲੋਂ  ਕਰਵਾਏ ਗੁਰਮਤਿ ਸਮਾਗਮ ਵਿੱਚ ਪਹੁੰਚੇ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਸਮੇਤ ਤਖਤਾਂ ਦੇ ਜੱਥੇਦਾਰਾਂ ਨੂੰ ਤਲਬ ਕਰਕੇ ਸਪੱਸ਼ਟੀ ਕਰਨ ਮੰਗਣ ਵਾਲੇ ਪੰਜ ਪਿਆਰਿਆਂ ਦੀ ਮੁਅੱਤਲੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣਾ ਗੁੱਸਾ ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ‘ਤੇ ਝਾੜਿਆ ਹੈ।

ਭਾਈ ਪਿੰਦਰਪਾਲ ਸਿੰਘਦੀ 22 ਅਕਤੂਬਰ ਤੋਂ 3 ਨਵੰਬਰ ਤੱਕ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਕਥਾ, ਜੋ ਰੋਜ਼ਾਨਾ ਪੀ.ਟੀ.ਸੀ. ਚੈੱਨਲ ‘ਤੇ ਵੀ ਸਿੱਧੀ ਪ੍ਰਸਾਰਤ ਹੁੰਦੀ ਹੈ, ਕਰਨ ਦੀ ਡਿਊਟੀ ਸ਼੍ਰੋਮਣੀ ਕਮੇਟੀ ਵੱਲੋਂ ਲੱਗੀ ਹੋਈ ਸੀ, ਤੋਂ ਅੱਜ ਅਚਾਨਕ ਦੇਰ ਸ਼ਾਮ ਅਗਲੇ ਦਿਨਾਂ ਦੀ ਕਥਾ ਕਰਨ ਤੋਂ ਜਵਾਬ ਦੇ ਦਿੱਤਾ ਗਿਆ ਹੈ ।

ਸਮਝਿਆ ਜਾਂਦਾ ਹੈ ਕਿ 22 ਅਕਤੂਬਰ ਨੂੰ ਉਨ੍ਹਾਂ ਨੇ ਪੰਥ ਦੇ ਅਜੋਕੇ ਹਾਲਾਤ ਬਾਰੇ ਉਰਦੂ ਦੇ ਸ਼ੇਅਰਾਂ ਰਾਹੀਂ ਦੁਖਦਾਈ ਪਹਿਲੂ ਬਿਆਨ ਕੀਤਾ ਸੀ ਤੇ ਅੱਜ ਵੀ ਕਥਾ ਦੌਰਾਨ ਬਹਿਬਲ ਕਲਾਂ ਕਾਂਡ ‘ਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਦਿਨਾਂ ‘ਚ ਕਥਾ ਕਰਨ ਤੋਂ ਜਵਾਬ ਦੇ ਦਿੱਤਾ ਗਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,