ਸਿਆਸੀ ਖਬਰਾਂ

ਅਲਾਹਾਬਾਦ ਹਾਈ ਕੋਰਟ ਨੇ ਕਿਹਾ; ਯੂ.ਪੀ. ਦੀਆਂ ਅਦਾਲਤਾਂ ‘ਚ ‘ਜਨ ਗਨ ਮਨ’ ਗੀਤ ਨਹੀਂ ਗਾਇਆ ਜਾਏਗਾ

February 12, 2017 | By

ਚੰਡੀਗੜ੍ਹ: ਉੱਤਰ ਪ੍ਰਦੇਸ਼ ਤੋਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਯੂ.ਪੀ. ਦੀਆਂ ਅਦਾਲਤਾਂ ‘ਚ ‘ਜਨ ਗਨ ਮਨ’ ਗਾਉਣ ਨੂੰ ਲਾਜ਼ਮੀ ਕਰਾਰ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਅਲਾਹਾਬਾਦ ਹਾਈ ਕੋਰਟ

ਅਲਾਹਾਬਾਦ ਹਾਈ ਕੋਰਟ

ਜਸਟਿਸ ਅਮਰੇਸ਼ਵਰ ਪ੍ਰਤਾਪ ਸਾਹੀ ਅਤੇ ਜਸਟਿਸ ਸੰਜੈ ਹਰਕੌਲੀ ਦੇ ਬੈਂਚ ਨੇ ਅਦਾਲਤਾਂ ਵਿਚ ਰੋਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ‘ਜਨ ਗਨ ਮਨ’ ਗਾਉਣ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਬੈਂਚ ਨੇ ਕਿਹਾ, “ਸਾਡੀ ਰਾਏ ਮੁਤਾਬਕ ਫਰਜ਼ (ਕੰਮ) ਮਹੱਤਵਪੂਰਨ ਅਤੇ ਜ਼ਿਆਦਾ ਜ਼ਰੂਰੀ ਹੈ, ਕੰਮ ਹੀ ਅਸਲ ਪੂਰਾ ਹੈ।”

ਸਬੰਧਤ ਖ਼ਬਰ:

ਜਨ ਗਨ ਮਨ ਰਾਹੀਂ ਰਾਸ਼ਟਰਵਾਦ; ਸੁਪਰੀਮ ਕੋਰਟ ਨੇ ਕਿਹਾ; ਜੇ ਤੁਹਾਨੂੰ 40 ਵਾਰ ਵੀ ਖੜ੍ਹਨਾ ਪਵੇ, ਖੜ੍ਹੇ ਹੋਵੋ …

ਬੈਂਚ ਨੇ ਕਿਹਾ ਕਿ ਅਸੀਂ ਪੂਰੇ ਵਿਸ਼ਵਾਸ ਨਾਲ ਇਸ ਅਰਜ਼ੀ ਨੂੰ ਰੱਦ ਕਰਦੇ ਹਾਂ ਪਰ ਆਪਣੇ ਆਪ ਨੂੰ ਅਸਮਰੱਥ ਪਾਉਂਦੇ ਹਾਂ ਕਿ ‘ਜਨ ਗਨ ਮਨ’ ਨੂੰ ਅਦਾਲਤੀ ਕੰਮਾਂ ਤੋਂ ਪਹਿਲਾਂ ਲਾਜ਼ਮੀ ਕਰਾਰ ਦੇਈਏ।

ਮੀਡੀਆ ਮੁਤਾਬਕ ਇਕ ਵਕੀਲ ਵਲੋਂ ‘ਲੋਕ ਭਲਾਈ ਅਰਜ਼ੀ’ (PIL) ਦਾਖਲ ਕਰਕੇ ਅਦਾਲਤ ਤੋਂ ‘ਜਨ ਗਨ ਮਨ’ ਗੀਤ ਨੂੰ ਲਾਜ਼ਮੀ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

No Jan Gan Man Anthem in UP Courts, says Allahabad High Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,