ਸਿੱਖ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦਾ ਸਦੀਵੀ ਵਿਛੋੜਾ ਪਾਰਟੀ ਤੇ ਪੰਥ ਲਈ ਨਾਂਹ ਪੂਰਾ ਹੋਣ ਵਾਲਾ ਘਾਟਾ : ਪੰਚ ਪ੍ਰਧਾਨੀ

August 17, 2010 | By

ਪਟਿਆਲਾ (17 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)) ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਠੱਰੂਆ ਦਾ ਲੰਬੀ ਬੀਮਾਰੀ ਤੋਂ ਬਾਅਦ ਬੀਤੀ ਰਾਤ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ।ਪਾਰਟੀ ਦੇ ਮੁਖ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਪਾਰਟੀ ਨੇ ਉਨ੍ਹਾਂ ਦੀ ਮੌਤ ਉਪਰ ਗਹਿਰੇ ਦੁਖ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।
ਬਿਆਨ ਵਿਚ ਉਨ੍ਹਾਂ ਦੀ ਪੰਥ ਤੇ ਪੰਜਾਬ ਪ੍ਰਤੀ ਸੇਵਾ ਨੂੰ ਯਾਦ ਕਰਦੇ ਹੋਏ ਕਿਹਾ ਗਿਆ ਹੈ ਕਿ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਉਹ ਸਿੱਖ ਸੰਘਰਸ਼ ਵਿਚ ਕੁੱਦ ਪਏ ਸਨ ਅਤੇ ਇਸ ਜਦੋ ਜਹਿਦ ਵਿਚ ਉਨ੍ਹਾਂ ਨੂੰ ਲੰਬਾ ਸਮਾਂ ਜੇਲ ਵਿਚ ਬਤੀਤ  ਕਰਨਾ ਪਿਆ ਅਤੇ ਭਾਰੀ ਪੁਲੀਸ ਤਸੱਦਦ ਵੀ ਉਨ੍ਹਾਂ ਨੇ ਆਪਣੇ ਪਿੰਡੇ ਉਪਰ ਹੰਢਾਇਆ।ਇਸ ਦੇ ਬਾਵਜੂਦ ਵੀ ਉਹ ਪ੍ਰਵਾਹ ਨਾਂਹ ਕਰਦੇ ਹੋਏ ਸੇਵਾ ਕਰਦੇ ਰਹੇ।ਚੜ੍ਹਦੀ ਕਲਾ ਵਿਚ ਰਹਿਣਾ ਉਨ੍ਹਾਂ ਦੀ ਸਖਸੀਅਤ ਦਾ ਵਿਲੱਖਣ ਅੰਗ ਸੀ ਅਤੇ ਇਹੋ ਹੀ ਕਾਰਣ ਹੈ ਕਿ ਸਿੱਖ ਸੰਘਰਸ਼ ਦੇ ਇਕ ਪੜਾਅ ਦੇ ਪਤਨ ਤੋਂ ਬਾਅਦ, ਜਦੋਂ ਸਿੱਖ ਨਿਰਾਸਾ ਦੇ ਦੌਰ ਵਿਚੋਂ ਗੁਜਰ ਰਹੇ ਸਨ ,ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰਗਠਨ ਕਰਕੇ ਸਿੱਖ ਨੌਜਵਾਨੀ ਵਿਚ ਨਵੀਂ ਰੂਹ ਫੂਕਣ ਦੀ ਕੋਸ਼ਿਸ ਕੀਤੀ।ਸਿੱਖ ਸਿਆਸਤ ਵਿਚ ਆਏ ਖਲਾਅ ਨੂੰ ਭਾਂਪਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਖਾਲਸਾ ਦਲ ਦੀ ਸਥਾਪਨਾ ਤੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਗਠਨ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ।ਦੂਰ ਅੰਦੇਸ਼ੀ ਦੇ ਮਾਲਕ ਸ. ਠਰੂਆ ਹਮੇਸ਼ਾਂ ਇਹ ਮਹਿਸੂਸ ਕਰਦੇ ਸਨ ਕਿ ਸਿੱਖਾਂ ਦੇ ਮਸਲੇ ਸੁਚੱਜੇ ਢੰਗ ਨਾਲ ਉਭਾਰਨ ਅਤੇ ਪੇਸ਼ ਕਰਨ ਲਈ  ਮਜਬੂਤ ਤੇ ਅਜਾਦ ਸਿੱਖ ਮੀਡੀਆ ਦਾ ਹੋਣਾ ਜਰੂਰੀ ਹੈ ਅਤੇ ਇਸ ਮਨੋਰਥ ਨੂੰ ਸਨਮੁਖ ਰਖਦਿਆ ਉਨ੍ਹਾਂ ਨੇ ‘ਸਿੱਖ ਸਹਾਦਤ’ ਮੈਗਜੀਨ ਨੂੰ ਕਢਣ ਤੇ ਇਸ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ।ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਅਤੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਈ ਕਰਨ ਲਈ ਵੀ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ।
ਭਾਈ ਸੁਰਿੰਦਰ ਪਾਲ ਸਿੰਘ

ਭਾਈ ਸੁਰਿੰਦਰ ਪਾਲ ਸਿੰਘ

ਪਟਿਆਲਾ (17 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਠੱਰੂਆ ਦਾ ਲੰਬੀ ਬੀਮਾਰੀ ਤੋਂ ਬਾਅਦ ਬੀਤੀ ਰਾਤ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ।ਪਾਰਟੀ ਦੇ ਮੁਖ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਪਾਰਟੀ ਨੇ ਉਨ੍ਹਾਂ ਦੀ ਮੌਤ ਉਪਰ ਗਹਿਰੇ ਦੁਖ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।

ਬਿਆਨ ਵਿਚ ਉਨ੍ਹਾਂ ਦੀ ਪੰਥ ਤੇ ਪੰਜਾਬ ਪ੍ਰਤੀ ਸੇਵਾ ਨੂੰ ਯਾਦ ਕਰਦੇ ਹੋਏ ਕਿਹਾ ਗਿਆ ਹੈ ਕਿ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਉਹ ਸਿੱਖ ਸੰਘਰਸ਼ ਵਿਚ ਕੁੱਦ ਪਏ ਸਨ ਅਤੇ ਇਸ ਜਦੋ ਜਹਿਦ ਵਿਚ ਉਨ੍ਹਾਂ ਨੂੰ ਲੰਬਾ ਸਮਾਂ ਜੇਲ ਵਿਚ ਬਤੀਤ  ਕਰਨਾ ਪਿਆ ਅਤੇ ਭਾਰੀ ਪੁਲੀਸ ਤਸੱਦਦ ਵੀ ਉਨ੍ਹਾਂ ਨੇ ਆਪਣੇ ਪਿੰਡੇ ਉਪਰ ਹੰਢਾਇਆ।ਇਸ ਦੇ ਬਾਵਜੂਦ ਵੀ ਉਹ ਪ੍ਰਵਾਹ ਨਾਂਹ ਕਰਦੇ ਹੋਏ ਸੇਵਾ ਕਰਦੇ ਰਹੇ।ਚੜ੍ਹਦੀ ਕਲਾ ਵਿਚ ਰਹਿਣਾ ਉਨ੍ਹਾਂ ਦੀ ਸਖਸੀਅਤ ਦਾ ਵਿਲੱਖਣ ਅੰਗ ਸੀ ਅਤੇ ਇਹੋ ਹੀ ਕਾਰਣ ਹੈ ਕਿ ਸਿੱਖ ਸੰਘਰਸ਼ ਦੇ ਇਕ ਪੜਾਅ ਦੇ ਪਤਨ ਤੋਂ ਬਾਅਦ, ਜਦੋਂ ਸਿੱਖ ਨਿਰਾਸਾ ਦੇ ਦੌਰ ਵਿਚੋਂ ਗੁਜਰ ਰਹੇ ਸਨ ,ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰਗਠਨ ਕਰਕੇ ਸਿੱਖ ਨੌਜਵਾਨੀ ਵਿਚ ਨਵੀਂ ਰੂਹ ਫੂਕਣ ਦੀ ਕੋਸ਼ਿਸ ਕੀਤੀ।ਸਿੱਖ ਸਿਆਸਤ ਵਿਚ ਆਏ ਖਲਾਅ ਨੂੰ ਭਾਂਪਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਖਾਲਸਾ ਦਲ ਦੀ ਸਥਾਪਨਾ ਤੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਗਠਨ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆ।ਦੂਰ ਅੰਦੇਸ਼ੀ ਦੇ ਮਾਲਕ ਸ. ਠਰੂਆ ਹਮੇਸ਼ਾਂ ਇਹ ਮਹਿਸੂਸ ਕਰਦੇ ਸਨ ਕਿ ਸਿੱਖਾਂ ਦੇ ਮਸਲੇ ਸੁਚੱਜੇ ਢੰਗ ਨਾਲ ਉਭਾਰਨ ਅਤੇ ਪੇਸ਼ ਕਰਨ ਲਈ  ਮਜਬੂਤ ਤੇ ਅਜਾਦ ਸਿੱਖ ਮੀਡੀਆ ਦਾ ਹੋਣਾ ਜਰੂਰੀ ਹੈ ਅਤੇ ਇਸ ਮਨੋਰਥ ਨੂੰ ਸਨਮੁਖ ਰਖਦਿਆ ਉਨ੍ਹਾਂ ਨੇ ‘ਸਿੱਖ ਸਹਾਦਤ’ ਮੈਗਜੀਨ ਨੂੰ ਕਢਣ ਤੇ ਇਸ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ।ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਅਤੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਈ ਕਰਨ ਲਈ ਵੀ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,