ਵਿਦੇਸ਼ » ਸਿੱਖ ਖਬਰਾਂ

ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਇਟਾਲੀ ਵਿੱਚ ਵਿਖਾਉਣ ਲਈ ਨੌਜਵਾਨਾਂ ਨੇ ਕੀਤਾ ਉਪਰਾਲਾ

April 23, 2015 | By

ਮਿਲਾਨ: ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਇਟਾਲੀ ਵਿਚ ਦਰਸ਼ਕਾਂ ਨੂੰ ਦਿਖਾਉਣ ਲਈ ਨੌਜਵਾਨਾਂ ਨੇ ਉਪਰਾਲਾ ਕੀਤਾ। 25 ਅਪ੍ਰੈਲ 15:30 ਵਜੇ ਵੀਲਾਜੀਉ ਸੇਰੇਨੋ (ਬਰੇਸ਼ੀਆਂ) 25 ਅਪ੍ਰੈਲ 14:00 ਵਜੇ ਸੁਜਾਰਾ (ਮਾਨਤੋਵਾ) 26 ਅਪ੍ਰੈਲ 15:00 ਵਜੇ ਕੋਰਤੇਨੋਵਾਂ (ਬੈਰਗਾਮੋ) ਵਿਖੇ ਪੱਤਾ ਪੱਤਾ ਸਿੰਘਾ ਦਾ ਵੈਰੀ ਫਿਲਮ ਦਿਖਾਈ ਜਾਵੇਗੀ।

ਪੱਤਾ ਪੱਤਾ ਸਿੰਘਾਂ ਦਾ ਵੈਰੀ ਪੰਜਾਬੀ ਗਾਇਕ/ ਅਦਾਕਰ ਰਾਜ ਕਾਕੜਾ ਦੀ ਦੂਜੀ ਫਿਲ਼ਮ ਹੈ। ਇਸ ਤੋਂ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਸ਼ਹਾਦਤ ‘ਤੇ ਅਧਾਰਿਤ ਫਿਲਮ “ਕੌਮ ਦੇ ਹੀਰੇ” ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ ਅਤੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ। ਪੱਤਾ ਪੱਤਾ ਸਿੰਘਾ ਦਾ ਵੈਰੀ ਫਿਲਮ ‘ਤੇ ਵੀ ਭਾਰਤੀ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ, ਪਰ ਬਾਅਦ ਵਿੱਚ ਨਜ਼ਰਸ਼ਾਨੀ ਬੋਰਡ ਨੇ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ।

Patta Patta Singhan Da Vairi Screening in Italyਫਿਲਮ ਦੇ ਨਿਰਮਾਤਾਵਾਂ ਅਤੇ ਮੁੱਖ ਪਾਤਰ ਰਾਜ ਕਾਕੜਾ ਅਨੁਸਾਰ ਫਿਲਮ 1984 ਦੇ ਸਮੇਂ ਚੱਲ ਰਹੀ ਸਿੱਖ ਖਾੜਕੂ ਲਹਿਰ ਨੂੰ ਸਹੀ ਅਕਸ਼ ਵਿੱਚ ਪੇਸ਼ ਕਰਦੀ ਹੈ। ਪਲਿਸ ਦੇ ਬੇਤਹਾਸ਼ਾਂ ਸਿੱਖ ਨੌਜਵਾਨੀ ‘ਤੇ ਹੋਏ ਤਸ਼ੱਦਦ ਨੂੰ ਇਸ ਫਿਲਮ ਵਿੱਚ ਵਿਸ਼ੇਸ਼ਤਾ ਨਾਲ ਵਿਖਾਇਆ ਗਿਆ ਹੈ ਤੇ ਫਿਲਮ 1984 ਤੋਂ ਬਾਅਦ ਸੱਚੀਆਂ ਘਟਨਾਵਾਂ ਨੂੰ ਦਰਸਾਉਂਦੀਹੈ।

ਸਿੱਖੀ ਸੇਵਾ ਸੁਸਾਇਟੀ ਦੇ ਮੈਬਰਾ ਨੇ ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰੀ ਵੇਖਣ ਲਈ ਅਪੀਲ ਕੀਤੀ। ਤੇ ਕਿਹਾ ਕਿ ਪੂਰੀ ਇਟਲੀ ਵਿੱਚ ਇਸ ਫਿਲਮ ਦੇ ਹੋਰ ਸ਼ੋਅ ਕਰਵਾਉਣ ਲਈ ਜਗਜੀਤ ਸਿੰਘ ਤੇ ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,