ਸਿੱਖ ਖਬਰਾਂ

ਇਟਲੀ ਵਿੱਚ ਨਵੀਂ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦਾ ਹੋਇਆ ਗਠਨ

June 3, 2015 | By

ਬਰੇਸ਼ੀਆ, ਇਟਲੀ (2 ਜੂਨ, 2015): ਬਰੇਸ਼ੀਆ ਦੇ ਗੁਰਦੁਆਰਾ ਸਿੰਘ ਸਭਾ ਫ਼ਲੇਰੋ ਵਿਚ ਸਿੱਖਾਂ ਦੀ ਹੋਈ ਇਸ ਮੀਟਿੰਗ ਵਿਚ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਕੋਈ 200 ਦੇ ਕਰੀਬ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਇਕਮੁਠਤਾ ਦਿਖਾਉਂਦੇ ਹੋਏ ਨਵੀਂ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੇ ਗਠਨ ਦਾ ਐਲਾਨ ਕੀਤਾ, ਜੋ ਕਿ ਇਟਲੀ ਵਿਚ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਹਿੱਤ ਕੰਮ ਕਰੇਗੀ ।

ਮੀਟਿੰਗ ਦੌਰਾਨ ਇਟਲੀ ਦੀ ਸਿੱਖ ਸੰਗਤ

ਮੀਟਿੰਗ ਦੌਰਾਨ ਇਟਲੀ ਦੀ ਸਿੱਖ ਸੰਗਤ

ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਹਿੱਤ ਚੱਲ ਰਹੀ ਆਪਣੀ ਕਸ਼ਮਕਸ਼ ਦੇ ਚਲਦਿਆਂ ਉੱਤਰੀ ਇਟਲੀ ਦੀਆਂ 28 ਦੇ ਕਰੀਬ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਿੱਖ ਧਰਮ ਨੂੰ ਇਟਲੀ ਵਿਚ ਰਜਿਸਟਰਡ ਕਰਵਾਉਣ ਹਿੱਤ ਮਤਾ ਪੇਸ਼ ਕੀਤਾ ।

ਇਸ ਜਥੇਬੰਦੀ ਦੇ ਗਠਨ ਹਿੱਤ ਅਗਲੇ ਫ਼ੈਸਲੇ ਲਈ ਇਟਲੀ ਦੀ ਰਾਜਧਾਨੀ ਰੋਮ ਵਿਖੇ ਅਗਲ਼ੀ ਮੀਟਿੰਗ ਦਾ ਐੇਲਾਨ ਕੀਤਾ ਗਿਆ । ਇਸ ਕਮੇਟੀ ਵਿਚ ਇਟਲੀ ਦੇ ਸਮੂਹ ਗੁਰਦੁਆਰਿਆਂ ਦੇ ਦੋ-ਦੋ ਮੈਂਬਰ ਲਏ ਜਾਣਗੇ । ਇਸ ਫ਼ੈਸਲੇ ਤੋਂ ਇਲਾਵਾ ਸਮੂਹ ਗੁਰਦੁਆਰਾ ਕਮੇਟੀਆਂ ਨੇ ਇਕ ਵਿਸ਼ੇਸ਼ ਮਤਾ ਪਾ ਕੇ ਫ਼ੈਸਲਾ ਲਿਆ ਕਿ ਇਟਲੀ ਦੀਆਂ ਇਹ ਸਾਰੀਆਂ ਕਮੇਟੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੋ ਕੇ ਕੰਮ ਕਰਨਗੀਆਂ ਅਤੇ ਦਮਦਮੀ ਟਕਸਾਲ ਦੇ ਅਸਲੀ ਜਥੇਦਾਰ ਭਾਈ ਰਾਮ ਸਿੰਘ ਦੀ ਹਮਾਇਤ ਕਰਦੀਆਂ ਹਨ ।

ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਵੱਲੋਂ ਕੌਮ ਦੀ ਖ਼ਾਤਰ ਲਏ ਗਏ ਹਰ ਇਕ ਫ਼ੈਸਲੇ ‘ਤੇ ਫੁੱਲ ਚੜ੍ਹਾਉਣਗੀਆਂ ਅਤੇ ਇਟਲੀ ਵਿਚ ਆਪੇ ਬਣੀ ਸਤਿਕਾਰ ਕਮੇਟੀ ਦਾ ਪੂਰਨ ਬਾਈਕਾਟ ਕਰਨਗੀਆਂ।

ਇਸ ਮੀਟਿੰਗ ਨੂੰ ਸਿੱਖ ਕੌਮ ਦੇ ਪ੍ਰਮੁੱਖ ਆਗੂਆਂ ਸ: ਕਰਮਜੀਤ ਸਿੰਘ ਢਿਲੋਂ, ਸ: ਪਰਮਜੀਤ ਸਿੰਘ ਕਰੇਮੋਨਾ, ਸ: ਮਲਕੀਤ ਸਿੰਘ ਬੂਰੇ ਜੱਟਾਂ, ਸ: ਕੁਲਵਿੰਦਰ ਸਿੰਘ ਖ਼ਾਲਸਾ, ਸ: ਲਾਲ ਸਿੰਘ ਅਲੀਸਾਂਧਰੀਆ, ਸ: ਕਮਲਜੀਤ ਸਿੰਘ ਮੱਲੀ, ਸ: ਗੁਰਮੁਖ ਸਿੰਘ ਕਸਤੇਲਗੌਮਬੈਰਤੋ, ਸ: ਰਾਮ ਸਿੰਘ ਮੋਧਨਾ, ਸ: ਸੰਤੋਖ ਸਿੰਘ ਲਾਲੀ, ਸ: ਗੁਰਦੇਵ ਸਿੰਘ ਭਦਾਸ, ਸ: ਜਸਵੀਰ ਸਿੰਘ ਤੂਰ, ਸ: ਸੁਰਿੰਦਰ ਸਿੰਘ ਪਿਰੋਜ, ਸ: ਰਵਿੰਦਰ ਸਿੰਘ ਬੋਲਜਾਨੋ, ਸ: ਹਰਭਜਨ ਸਿੰਘ ਲਵੀਨੀਉ, ਸ: ਸੁਰਿੰਦਰ ਸਿੰਘ ਨੋਵਾਰਾ, ਸ: ਦਲਜੀਤ ਸਿੰਘ ਕੋਰਤੇਨੇਵਾ, ਸ: ਨਰਿੰਦਰ ਸਿੰਘ ਸਨਬੌਨੀਫਾਚੋ, ਸ: ਅਮਰਜੀਤ ਸਿੰਘ ਅਖੰਡ ਕੀਰਤਨੀ ਜਥਾ ਤੇ ਸ: ਗੁਰਵਿੰਦਰ ਸਿੰਘ ਪਾਂਸਟਾ ਸਮੇਤ ਪ੍ਰਮੁੱਖ ਆਗੂਆਂ ਨੇ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: