ਸਿੱਖ ਖਬਰਾਂ

ਸ਼ਹੀਦ ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਬਣ ਰਹੀਆਂ ਤਿੰਨ ਫਿਲਮਾਂ ‘ਚੋ ਇੱਕ ਦਾ ਇਸ਼ਤਿਹਾਰ ਜਾਰੀ

February 25, 2015 | By

ਚੰਡੀਗੜ੍ਹ( 24 ਫਰਵਰੀ, 2015): ਸਿੱਖ ਕੌਮ ਦੀ ਸ਼ਾਨਾਮੱਤੀਆਂ ਪ੍ਰੰਪਰਾਵਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਜੀਵਨੀ ‘ਤੇ ਆਧਾਰਤ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਇਸ਼ਤਿਹਾਰ ਅੱਜ ਇੱਥੇ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪੁਲੀਸ ਦੇ ਪਹਿਰੇ ਹੇਠ ਰਿਲੀਜ਼ ਕੀਤਾ ਗਿਆ।

ਮਾਨ ਦਲ ਅਤੇ ਫਿਲਮ ਦੇ ਨਿਰਮਾਤਾਵਾਂ ਨੇ ਕੀਤਾ ਇਸ਼ਤਿਹਾਰ ਜ਼ਾਰੀ:

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ (ਫਾਈਲ ਫੋਟੋ)

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ (ਫਾਈਲ ਫੋਟੋ)

ਫਿਲਮ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਦਾ ਇਸ਼ਤਿਹਾਰ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਫਿਲਮ ਦੇ ਨਿਰਦੇਸ਼ਕ ਸੁਖਜਿੰਦਰ ਸਿੰਘ, ਨਿਰਮਾਤਾ ਸੁਖਚੈਨ ਸਿੰਘ ਅਤੇ ਅਦਾਕਾਰ ਸੋਨਪ੍ਰੀਤ ਜਵੰਦਾ, ਸੁਖਜਿੰਦਰ ਸ਼ੇਰਾ, ਅੰਮ੍ਰਿਤਪਾਲ ਸਿੰਘ, ਸੁਨੀਤਾ ਧੀਰ ਆਦਿ ਵੱਲੋਂ ਜ਼ਾਰੀਕੀਤਾ ਗਿਆ।

ਫਿਲਮ ਦੀ ਕਹਾਣੀ ਭਾਈ ਸੁੱਖਾ-ਜਿੰਦਾ ਦੀ ਗੌਰਵਮਈ ਜਿੰਦਗ਼ੀ ਦੀਆਂ ਘਟਨਾਵਾਂ ’ਤੇ ਅਧਾਰਿਤ:

ਫਿਲਮ ਕਹਾਣੀ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ ਤਹਿਤ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਹੋਏ ਭਾਰਤੀ ਫੌਜ ਦੇ ਹਮਲੇ ਪਿੱਛੋਂ ਸਾਬਕਾ ਭਾਰਤੀ ਸੈਨਾ ਦੇ ਜਨਰਲ ਅਰੁਣ ਕੁਮਾਰ ਸ਼੍ਰੀਧਰ ਵੈਦ ਦੀ ਹੱਤਿਆ ਦੇ ਦੋਸ਼ ਵਿੱਚ ਭਾਈ ਜਿੰਦਾ ਅਤੇ ਸੁੱਖਾ ਨੂੰ ਸੁਣਾਈ ਗਈ ਫਾਂਸੀ ਦੀ ਸਜਾ ‘ਤੇ ਅਧਾਰਿਤ ਹੈ।

ਭਾਈ ਜਿੰਦਾ ਅਤੇ ਸੁੱਖਾ ਵੱਲੋਂ ਸਮੇਂ ਸਮੇਂ ਲਿਖੀਆਂ ਗਈਆਂ ਹੱਥ ਲਿਖਤ ਚਿੱਠੀਆਂ ਨੂੰ ਆਧਾਰ ਬਣਾ ਕੇ ਇਹ ਫਿਲਮ ਬਣਾਈ ਗਈ ਹੈ।

ਸੁਖਜਿੰਦਰ ਸ਼ੇਰਾ ਨੇ ਕਿਹਾ ਕਿ ਫਿਲਮ ਭਾਈ ਸੁੱਖਾ-ਜਿੰਦਾ ਦੀ ਗੌਰਵਮਈ ਜਿੰਦਗ਼ੀ ਦੀਆਂ ਸੱਚੀਆਂ ਇਤਿਹਾਸਕ ਘਟਨਾਵਾਂ ’ਤੇ ਅਧਾਰਿਤ ਹੈ। ਭਾਈ ਜਿੰਦਾ ਦੀ ਭੈਣ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਫਿਲਮ ਰਾਹੀਂ ਸੱਚ ਦੀ ਆਵਾਜ਼ ਉਠਾਈ ਗਈ ਹੈ। ਨਿਰਮਾਤਾ ਸੁਖਚੈਨ ਸਿੰਘ ਨੇ ਕਿਹਾ ਕਿ ਇਹ ਇੱਕ ਅਜਿਹਾ ਵਿਸ਼ਾ ਹੈ ਜੋ ਪੰਜਾਬ ਦੇ ਇਤਿਹਾਸ ਵਿੱਚ ਖਾਸ ਮਾਅਨੇ ਰੱਖਦਾ ਹੈ। ਫਿਲਮ ਅਸਲ ਚਿੱਠੀਆਂ’ਤੇ ਆਧਾਰਿਤ ਹੈ, ਇਸ ਲਈ ਫਿਲਮ ਦੇ ਡਾਇਲਾਗ ਠੀਕ ਉਹੋ ਜਿਹੇ ਹੀ ਹੋਣਗੇ ਜਿਵੇਂ ਇਹ ਦੋਵੇਂ ਗੱਲਾਂ ਕਰਦੇ ਸਨ।

ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਤਿੰਨ ਫਿਲਮਾਂ ਬਣਾਉਣ ਦਾ ਹੋਇਆ ਸੀ ਐਲਾਨ:

ਸਭ ਤੋਂ ਪਹਿਲਾਂ ਕਨੇਡਾ ਦੀ ਫਿਲਮ ਕੰਪਨੀ “ਬਰੇਵਹਰਟ ਪ੍ਰੋਡਕਸ਼ਨ” ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤ ਸ਼ਹੀਦ ਭਾਈੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ “ਫਿਲਮ- ਸੱਖਾ ਅਤੇ ਜਿੰਦਾ- ਦ ਮੂਵੀ” ਬਣਾਉਣ ਦਾ ਐਲਾਨ ਸਤੰਬਰ 2014 ਦੇ ਪਹਿਲੇ ਹਫਤੇ ਕੀਤਾ ਗਿਆ ਸੀ।

ਭਾਈ ਜਿੰਦਾ ਅਤੇ ਸੁੱਖਾ ਦੇ ਜੀਵਣ ‘ਤੇ ਫਿਲਮ ਬਣਾਉਣ ਦੀਆਂ ਖ਼ਬਰਾਂ “ਸਿੱਖ ਸਿਆਸਤ” ‘ਤੇ ਪ੍ਰਕਾਸ਼ਿਤ ਹੋਣ ਤੋ ਕੁਝ ਸਮਾਂ ਬਾਅਦ ਹੀ “ਸਿੱਖ ਸਿਆਸਤ” ਨੂੰ “ਸਾਡਾ ਹੱਕ” ਫਿਲਮ ਦੇ ਕਲਾਕਰ ਅਤੇ ਨਿਰਮਾਤਾ ਕੁਲਜਿੰਦਰ ਸਿੱਧੂ ਵੱਲੋਂ ਪ੍ਰਾਪਤ ਹੋਈ ਈਮੇਲ ਵਿੱਚ ਉਨ੍ਹਾਂ ਦੱਸਿਆ ਕਿ ਉਹ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸੀ ਸ਼ਹਾਦਤ ‘ਤੇ ਫਿਲਮ ਬਣਾਉਣਾਦਾ ਕੰਮ ਇਸ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਚੁੱਕੇ ਹਨ।

ਇਸੇ ਸਮੇਂ ਦੌਰਾਨ ਕੁਲਜਿੰਦਰ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਕੱਟੇਵਾਲਾਂ ਵਾਲੀ ਫੋਟੋ ਦੇ ਨਾਲ ਆਪਣੀ ਫੋਟੋ ਪਾਉਦਿਆਂ ਲਿਖਿਆ ਸੀ ਕਿ “ 31 ਅਕਤੂਬਰ ਨੂੰ ਯੋਧਾ ਦੇ ਰਿਲੀਜ਼ ਹੋਣ ਤੋਂ ਬਾਅਦ ਸਾਡੀ ਅਗਲੀ ਪੇਸ਼ਕਸ਼ “ਜ਼ਿੰਦਾ” ਹੋਵੇਗੀ।ਫਿਲਮ ਦੀ ਕਹਾਣੀ ਅਤੇ ਨਾਂਅ ਦੀ ਚੋਣ ਕਰ ਲਈ ਗਈ ਹੈ ਅਤੇ ਇਹ ਫਿਲਮ ਕੁਲਜਿੰਦਰ ਸਿੱਧੂ ਅਤੇ ਸਪੀਡ ਰਿਕਾਰਡਿੰਗ ਦੇ ਬਲਵਿੰਦਰ ਸਿੰਘ ਰੂਬੀ ਵੱਲੋਂ ਬਣਾਈ ਜਾਵੇਗੀ।

ਇਸੇ ਦੌਰਾਨ ਹੀ ਸੁਖਜਿੰਦਰ ਸ਼ੇਰਾ ਨੇ “ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ “ ਜੇਲ ਚਿੱਠੀਆਂ ਨੂੰ ਅਧਾਰ ਬਣਾਕੇ, ਉਨ੍ਹਾਂ ਦੀ ਸ਼ਹਾਦਤ ‘ਤੇ “ਅਣਖੀ ਯੋਧੇ” ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਜਿਸਦਾ ਨਾਮ ਬਾਅਦ ਵਿੱਚ ਉਨ੍ਹਾਂ ਨੇ ‘ਦ ਮਾਸਟਰ ਮਾਈਂਡ ਜਿੰਦਾ ਐਂਡ ਸੁੱਖਾ’ ਰੱਖ ਦਿੱਤਾ ਸੀ।

ਸਿੱਖ ਸੰਘਰਸ਼ ਨਾਲ ਬਣ ਰਹੀਆਂ ਫਿਲਮਾਂ ਪ੍ਰਤੀ ਸੁਹਿਰਦ ਸਿੱਖ ਹਲਕਿਆਂ ਵਿੱਚ ਚਿੰਤਾ:

ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ। ਸਿੱਖ ਸੰਘਰਸ਼ ਵਿੱਚ ਸਿੱਖ ਕੌਮ ਦੀਆਂ ਸ਼ਾਨਾਮੱਤੀਆਂ ਪ੍ਰੰਰਾਵਾਂ ‘ਤੇ ਪਹਿਰਾ ਦੇਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਈ ਹਰਜਿੰਦਰ ਸਿੰਘ ਜਿਮਦਾ ਅਤੇ ਸੁਖਦੇਵ ਸਿੰਘ ਸੁੱਖਾਂ ਦੇ ਜੀਵਣ ‘ਤੇ ਫਿਲਮਾਂ ਬਣਾਉਣ ਦਾ ਐਲਾਨ ਹੋਇਆ ਹੈ।

ਇਸ ਤੋਂ ਇਲਾਵਾ ਰਾਜ ਕਾਕੜਾ ਵੱਲੋਂ ਬਣਾਈ ਗਈ ਫਿਲਮ “ਕੌਮ ਦੇ ਹੀਰੇ” ਅਤੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਲੈ ਕੇ ਬਣੀਆਂ ਫਿਲਮਾਂ ਵਰਨਣਯੋਗ ਹਨ।

ਇਹ ਫਿਲਮਾਂ ਮੁੱਖ ਤੌਰ ‘ਤੇ ਵਪਾਰਕ ਹਿੱਤਾਂ ਨੂੰ ਮੁੱਖ ਰੱਖਕੇ ਬਣਾਈਆਂ ਗਈਆਂ/ਜਾ ਰਹੀਆਂ ਹਨ, ਪਰ ਇਨ੍ਹਾਂ ਫਿਲਮਾਂ ਵਿੱਚ ਵਰਤੀ ਗਈ ਤਕਨੀਕ ਅਤੇ ਅਦਾਕਾਰੀ ਦੇ ਪੱਖੋ ਇਨ੍ਹਾਂ ਫਿਲਮਾ ਦਾ ਪੱਧਰ ਵਧੀਆ ਨਹੀਂ ਹੈ, ਜਿਸ ਕਰਕੇ ਸੁਹਿਰਦ ਸਿੱਖ ਹਲਕਿਆਂ ਵਿੱਚ ਇਸ ਪ੍ਰਤੀ ਚਿੰਤਾ ਪ੍ਰਗਾਟਾਈ ਜਾ ਰਹੀ ਹੈ।ਕਿਉਕਿ ਤਕਨੀਕ ਅਤੇ ਅਦਾਕਰੀ ਪੱਖੋ ਮਾੜੀਆਂ ਫਿਲਮਾਂ ਜਿੱਥੇ ਦਰਸ਼ਕਾਂ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹਿੰਦੀਆਂ ਹਨ, ਉੱਥੇ ਇਸ ਖੇਤਰ ਦੀਆਂ ਭਵਿੱਖਤ ਸੰਭਾਵਨਾਵਾਂ ‘ਤੇ ਵੀ ਨਾਂਹਪੱਖੀ ਅਸਰ ਛੱਡਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,