ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਵਿਧਾਨ ਸਭਾ ਨੇ ਰਾਜ ਸਭਾ ਲਈ ਪੰਜ ਮੈਬਰਾਂ ਦੀ ਚੋਣ ਕੀਤੀ

March 15, 2016 | By

ਚੰਡੀਗੜ੍ਹ (14 ਮਾਰਚ, 2016): ਪੰਜਾਬ ਵਿਧਾਨ ਸਭਾ ਨੇ ਰਾਜ ਸਭਾ ਲਈ ਅੱਜ ਸ. ਸੁਖਦੇਵ ਸਿੰਘ ਢੀਂਡਸਾ, ਸ੍ਰੀ ਨਰੇਸ਼ ਗੁਜਰਾਲ, ਸ. ਪ੍ਰਤਾਪ ਸਿੰਘ ਬਾਜਵਾ, ਸ. ਸ਼ਮਸ਼ੇਰ ਸਿੰਘ ਦੂਲੋਂ ਅਤੇ ਸ੍ਰੀ ਸ਼ਵੇਤ ਮਲਿਕ ਦੀ ਰਾਜ ਸਭਾ ਮੈਂਬਰ ਵਜੋਂ ਚੋਣ ਕਰ ਲਈ ਹੈ।

ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋਈਆਂ 5 ਸੀਟਾਂ ਲਈ ਹੋਈ ਚੋਣ ਵਿਚ ਕੇਵਲ 5 ਉਮੀਦਵਾਰ ਹੀ ਬਾਕੀ ਰਹਿ ਜਾਣ ਕਾਰਨ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਰਾਜ ਵਿਧਾਨ ਸਭਾ ਦੇ ਸਕੱਤਰ ਵੱਲੋਂ ਸਾਰੇ 5 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ।

ਪੰਜਾਬ ਵਿਧਾਨ ਸਭਾ ਨੇ ਰਾਜ ਸਭਾ ਲਈ ਪੰਜ ਮੈਬਰਾਂ ਦੀ ਚੋਣ ਕੀਤੀ

ਪੰਜਾਬ ਵਿਧਾਨ ਸਭਾ ਨੇ ਰਾਜ ਸਭਾ ਲਈ ਪੰਜ ਮੈਬਰਾਂ ਦੀ ਚੋਣ ਕੀਤੀ

ਇਸ ਚੋਣ ਲਈ ਵੋਟਾਂ ਪੈਣ ਦੀ ਮਿਤੀ 21 ਮਾਰਚ ਰੱਖੀ ਗਈ ਸੀ ਪਰ 12 ਮਾਰਚ ਨੂੰ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ 5 ਸੀਟਾਂ ਲਈ 5 ਉਮੀਦਵਾਰਾਂ ਦੇ ਹੀ ਮੈਦਾਨ ਵਿਚ ਵਾਪਸ ਰਹਿ ਜਾਣ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਇਹ ਚੋਣ ਬਿਨਾਂ ਮੁਕਾਬਲਾ ਹੋਵੇਗੀ।

ਇਸ ਮੌਕੇ ਕਾਂਗਰਸ ਉਮੀਦਵਾਰ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸ. ਸ਼ਮਸ਼ੇਰ ਸਿੰਘ ਦੂਲੋਂ ਅਤੇ ਭਾਜਪਾ ਉਮੀਦਵਾਰ ਸ੍ਰੀ ਸ਼ਵੇਤ ਮਲਿਕ ਹਾਜ਼ਰ ਸਨ ਜਿਨ੍ਹਾਂ ਨੂੰ ਵਿਧਾਨ ਸਭਾ ਵੱਲੋਂ ਚੋਣ ਜਿੱਤਣ ਲਈ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ, ਜਿਸ ਦੇ ਆਧਾਰ ‘ਤੇ ਉਹ ਰਾਜ ਸਭਾ ਮੈਂਬਰ ਵਜੋਂ ਸਪੀਕਰ ਰਾਜ ਸਭਾ ਕੋਲ ਸਹੁੰ ਚੁੱਕ ਸਕਣਗੇ ਜਦੋਂਕਿ ਅਕਾਲੀ ਦਲ ਦੇ ਦੋ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰੀ ਨਰੇਸ਼ ਗੁਜਰਾਲ ਅੱਜ ਵਿਧਾਨ ਸਭਾ ਸਕੱਤਰੇਤ ਵਿਚ ਹਾਜ਼ਰ ਨਾ ਹੋਏ। ਇਸ ਲਈ ਉਨ੍ਹਾਂ ਨੂੰ ਚੋਣ ਜਿੱਤਣ ਸਬੰਧੀ ਸਰਟੀਫਿਕੇਟ ਬਾਅਦ ਵਿਚ ਜਾਰੀ ਕੀਤੇ ਜਾਣਗੇ।

ਅੱਜ ਵਿਧਾਨ ਸਭਾ ਸਕੱਤਰੇਤ ਵਿਚ ਹਾਜ਼ਰ ਜੇਤੂ ਸ. ਪ੍ਰਤਾਪ ਸਿੰਘ ਬਾਜਵਾ, ਸ. ਸਮਸ਼ੇਰ ਸਿੰਘ ਦੂਲੋਂ ਅਤੇ ਸ਼ਵੇਤ ਮਲਿਕ ਨੂੰ ਉਨ੍ਹਾਂ ਦੀਆਂ ਪਾਰਟੀਆਂ ਦੇ ਵਿਧਾਨਕਾਰਾਂ ਅਤੇ ਆਗੂਆਂ ਸਬੰਧਿਤ ਪਾਰਟੀਆਂ ਦੇ ਮੰਤਰੀਆਂ ਵੱਲੋਂ ਚੋਣ ਜਿੱਤਣ ਲਈ ਵਧਾਈਆਂ ਦਿੱਤੀਆਂ ਤੇ ਫੁੱਲਾਂ ਦੇ ਹਾਰ ਪਾਏ ਗਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,